ਚੰਡੀਗੜ੍ਹ (ਟੱਕਰ) : ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ 300 ਕਮਰਿਆਂ ਵਾਲੀ ਐੱਨ. ਆਰ. ਆਈ. ਨਿਵਾਸ ਦੀ ਕਾਰਸੇਵਾ ਦਾ ਟੱਪ ਲਾਉਣ ਉਪਰੰਤ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ ਨੇ ਦੱਸਿਆ ਕਿ ਦੇਸ਼-ਵਿਦੇਸ਼ ਤੋਂ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਦਰਸ਼ਨਾਂ ਲਈ ਰੋਜ਼ਾਨਾ ਵੱਡੀ ਵਿਣਤੀ ਵਿਚ ਆਉਣ ਵਾਲੀ ਸੰਗਤ ਦੀ ਰਿਹਾਇਸ਼ ਦੇ ਪ੍ਰਬੰਧਾਂ ਦੀ ਘਾਟ ਨੂੰ ਮਹਿਸੂਸ ਕਰਦਿਆਂ ਪ੍ਰਬੰਧਕੀ ਕਮੇਟੀ ਨੇ 1000 ਕਮਰੇ ਤਿਆਰ ਕਰਨ ਦਾ ਫੈਸਲਾ ਕੀਤਾ ਹੈ। ਪਹਿਲੇ ਪੜਾਅ ਵਜੋਂ ਐੱਨ. ਆਰ. ਆਈ ਨਿਵਾਸ ਤਿਆਰ ਕੀਤੇ ਜਾਣ ਦੀ ਸੇਵਾ, ਜੋ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀਵਾਲਿਆਂ ਨੂੰ ਸੌਂਪੀ ਗਈ ਹੈ, ਅਰਦਾਸ ਉਪਰੰਤ ਪੰਜ ਪਿਆਰਿਆਂ ਵਲੋਂ ਟੱਪ ਲਾ ਕੇ ਅਰੰਭ ਕੀਤੀ ਗਈ।
ਇਹ ਵੀ ਪੜ੍ਹੋ : ਅਹਿਮ ਖ਼ਬਰ: ਹੁਣ ਸਾਲ 'ਚ 7 ਵਾਰ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿ ਜਾ ਸਕਣਗੇ ਸਿੱਖ ਸ਼ਰਧਾਲੂ
ਸੰਤ ਬਾਬਾ ਕਸ਼ਮੀਰ ਸਿੰਘ ਭੂਰੀਵਾਲੇ ਅਤੇ ਬਾਬਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅਤੀ-ਆਧੁਨਿਕ ਕਮਰਿਆਂ ਵਾਲੀ 10 ਮੰਜ਼ਿਲਾ ਸਰਾਂ, ਜਿਸ ਵਿਚ ਆਧੁਨਿਕ ਲਿਫਟਾਂ, ਬੇਸਮੈਂਟ ਵਿਚ ਪਾਰਕਿੰਗ ਅਤੇ ਗਰਮ ਪਾਣੀ ਲਈ ਸੋਲਰ ਸਿਸਟਮ ਆਦਿ ਦੀ ਸਹੂਲਤ ਹੋਵੇਗੀ, ਦੋ ਸਾਲਾਂ ਵਿਚ ਮੁਕੰਮਲ ਹੋ ਜਾਵੇਗੀ। ਇਸ ਤੋਂ ਪਹਿਲਾਂ ਤਖਤ ਸਾਹਿਬ ਦੇ ਪ੍ਰਬੰਧਕਾਂ ਨੇ ਕਾਰਸੇਵਾ ਵਾਲੇ ਮਹਾਪੁਰਖਾਂ ਅਤੇ ਪ੍ਰਮੁੱਖ ਸਖਸ਼ੀਅਤਾਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਅਤੇ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਹਿਬ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ, ਹੈੱਡ ਗ੍ਰੰਥੀ ਗਿਆਨੀ ਬਲਦੇਵ ਸਿੰਘ, ਗਿਆਨੀ ਸੁਖਦੇਵ ਸਿੰਘ, ਗਿਆਨੀ ਦਲੀਪ ਸਿੰਘ ਅਤੇ ਗਿਆਨੀ ਅਬੀਨਾਸ਼ ਸਿੰਘ ਨੇ ਪੰਜ ਪਿਆਰਿਆਂ ਦੇ ਰੂਪ ਵਿਚ ਸੇਵਾ ਆਰੰਭ ਕਰਵਾਈ।
ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਨੇ ਪੇਸ਼ ਕੀਤਾ ਸਾਲਾਨਾ ਬਜਟ, ਜਨਰਲ ਇਜਲਾਸ ’ਚ ਪਾਸ ਹੋਏ ਇਹ ਮਤੇ
ਇਸ ਮੌਕੇ ਡਾ. ਬਾਬਾ ਗੁਰਨਾਮ ਸਿੰਘ ਤੇ ਬਾਬਾ ਮੇਜਰ ਸਿੰੰਘ ਦਿੱਲੀ ਵਾਲੇ, ਤਖਤ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ, ਸੈਕਟਰੀ ਹਰਵੰਸ਼ ਸਿੰਘ, ਮੈਂਬਰਾ ਭਾਈ ਗੋਬਿੰਦ ਸਿੰਘ ਲੌਂਗੋਵਾਲ, ਮਹਿੰਦਰ ਸਿੰਘ ਛਾਬੜਾ, ਚਰਨਜੀਤ ਸਿੰਘ , ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਲਖਵਿੰਦਰ ਸਿੰਘ, ਸ਼ਤਾਬਦੀ ਕਮੇਟੀ ਦੇ ਚੇਅਰਮੈਨ ਸੁਮੀਤ ਸਿੰਘ ਕਲਸੀ, ਬਿਹਾਰ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੂਰਜ ਸਿੰਘ ਨਲਵਾ, ਬਾਬਾ ਗੁਰਵਿੰਦਰ ਸਿੰਘ (ਗੁਰਦੁਆਰਾ ਬਾਲ ਲੀਲਾ) ਅਤੇ ਭਾਈ ਖਜ਼ਾਨ ਸਿੰਘ ਪ੍ਰਚਾਰਕ ਸ਼੍ਰੋਮਣੀ ਕਮੇਟੀ ਆਦਿ ਹਾਜ਼ਰ ਸਨ।
ਹਥਿਆਰਾਂ ਦੀ ਨੋਕ ’ਤੇ ਲੁਟੇਰਿਆਂ ਨੇ ਫਾਇਨਾਂਸ ਦਫਤਰ ’ਚੋਂ 10 ਲੱਖ ਲੁੱਟੇ
NEXT STORY