ਤਰਨਤਾਰਨ (ਰਮਨ) : ਕੋਰੋਨਾ ਸੰਕਟ ਦੌਰਾਨ ਆਪਣੀ ਆਹਿਮ ਭੂਮਿਕਾ ਨਿਭਾਉਣ ਵਾਲੇ ਸਿਹਤ ਵਿਭਾਗ ਦੇ ਸਮੁੱਚੇ ਸਟਾਫ ਨੂੰ ਸਨਮਾਨਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਆਈਸੋਲੇਸ਼ਨ ਵਾਰਡ 'ਚ ਤਾਇਨਾਤ ਇੰਚਾਰਜ ਨਰਸਿੰਗ ਸਿਸਟਰ ਕੁਲਵੰਤ ਕੌਰ ਨੇ ਕੋਰੋਨਾ ਪੀੜਤਾਂ ਦੀ ਦਿਨ-ਰਾਤ ਸੇਵਾ ਕਰਦੇ ਹੋਏ ਇਕ ਵੱਖਰੀ ਮਿਸਾਲ ਪੈਦਾ ਕੀਤੀ ਹੈ।
ਇਹ ਵੀ ਪੜ੍ਹੋਂ : ਸ੍ਰੀ ਹਰਿਮੰਦਰ ਸਾਹਿਬ 'ਚ ਨੇੜੇ-ਤੇੜੇ ਦੇ ਸ਼ਹਿਰਾਂ ਤੋਂ ਹੀ ਦਰਸ਼ਨਾਂ ਲਈ ਆ ਰਹੀਆਂ ਹਨ ਸੰਗਤਾਂ
ਇਸੇ ਤਰ੍ਹਾਂ ਇੰਚਾਰਜ ਕੁਲਵੰਤ ਕੌਰ ਜੋ ਪਿਛਲੇ ਕਈ ਸਾਲਾਂ ਤੋਂ ਸਿਹਤ ਵਿਭਾਗ 'ਚ ਸੇਵਾ ਨਿਭਾਅ ਰਹੇ ਹਨ ਵਲੋਂ ਕੋਰੋਨਾ ਪੀੜਤ ਮਰੀਜ਼ਾਂ ਦੀ ਦਿਨ ਰਾਤ ਸੇਵਾ ਕਰਦੇ ਹੋਏ ਇਕ ਵਖਰੀ ਮਿਸਾਲ ਪੈਦਾ ਕੀਤੀ ਹੈ। ਕੁਲਵੰਤ ਕੌਰ ਵਲੋਂ ਪਿਛਲੇ ਕਰੀਬ ਤਿੰਨ ਮਹੀਨਿਆਂ ਦੌਰਾਨ ਆਈਸੋਲੇਸ਼ਨ ਵਾਰਡ 'ਚ ਦਾਖਲ ਹੋਏ ਕਰੀਬ 170 ਕੋਰੋਨਾ ਪੀੜਤਾਂ ਨੂੰ ਕੋਰੋਨਾ ਮੁਕਤ ਕਰਨ 'ਚ ਪੂਰੀ ਮਿਹਨਤ ਕੀਤੀ ਗਈ ਹੈ। ਇਸ ਦੇ ਨਾਲ ਹੀ ਵਾਰਡ 'ਚ ਮੌਜੂਦ ਸਾਮਾਨ ਦਾ ਪੂਰਾ ਰਿਕਾਰਡ ਵੀ ਬਾਖੂਬੀ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਸਟਾਫ ਸਰਵਜੀਤ ਕੌਰ ਅਤੇ ਸਟਾਫ ਦਵਿੰਦਰ ਕੌਰ ਵਲੋਂ ਵੀ ਇੰਚਾਰਜ ਕੁਲਵੰਤ ਕੌਰ ਦੇ ਨਾਲ ਪੂਰੀ ਮਿਹਨਤ ਨਾਲ ਡਿਊੁਟੀ ਨਿਭਾਈ ਗਈ ਹੈ।
ਇਹ ਵੀ ਪੜ੍ਹੋਂ : ਪੁੱਤਰ ਨੂੰ ਅਗਵਾ ਕਰਨ ਆਏ ਵਿਅਕਤੀ ਨੇ ਪਤਨੀ 'ਤੇ ਚਲਾਈਆਂ ਗੋਲੀਆਂ
ਇਸ ਸਬੰਧੀ ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਆਈਸੋਲੇਸ਼ਨ ਵਾਰਡ 'ਚ ਤਾਇਨਾਤ ਨਰਸਿੰਗ ਸਿਸਟਰ ਕੁਲਵੰਤ ਕੌਰ ਅਤੇ ਹੋਰਾਂ ਨੂੰ ਕੋਰੋਨਾ ਤਹਿਤ ਪੂਰੀ ਮਿਹਨਤ ਨਾਲ ਡਿਉਟੀ ਨਿਭਾਉਣ ਤਹਿਤ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਸਾਰੇ ਸਟਾਫ ਵਲੋਂ ਸਹੀ ਡਿਊਟੀ ਨਿਭਾਈ ਜਾਂਦੀ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਅੰਦਰ ਬੀਤੇ ਕੱਲ ਕਰੀਬ 83 ਕੋਰੋਨਾ ਸਬੰਧੀ ਟੈਸਟ ਕੀਤੇ ਗਏ ਹਨ।
ਪੁੱਤਰ ਨੂੰ ਅਗਵਾ ਕਰਨ ਆਏ ਵਿਅਕਤੀ ਨੇ ਪਤਨੀ 'ਤੇ ਚਲਾਈਆਂ ਗੋਲੀਆਂ
NEXT STORY