ਬਟਾਲਾ (ਗੁਰਪ੍ਰੀਤ ਸਿੰਘ)- ਬਟਾਲਾ-ਕਾਦੀਆਂ ਮੁਖ ਮਾਰਗ ਤੇ ਪੈਂਦੇ ਡੱਲਾ ਮੋੜ 'ਤੇ ਇਕ ਮੋਟਰਸਾਈਕਲ ਸਵਾਰ ਅਤੇ ਬਲੈਰੋ ਗੱਡੀ ਵਿਚਾਲੇ ਭਿਆਨਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਬਟਾਲੇ ਤੋਂ ਕਾਦੀਆਂ ਵੱਲ ਆ ਰਿਹਾ ਸੀ ਅਤੇ ਬਲੈਰੋ ਗੱਡੀ ਕਾਦੀਆਂ ਤੋਂ ਬਟਾਲੇ ਵੱਲ ਜਾ ਰਹੀ ਸੀ, ਜਿਸ ਦੌਰਾਨ ਡੱਲਾ ਮੋੜ 'ਤੇ ਇਨ੍ਹਾਂ ਵਿਚਾਲੇ ਭਿਆਨਕ ਟੱਕਰ ਹੋ ਗਈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਵਿਖੇ 2 ਸਕੀਆਂ ਭੈਣਾਂ ਨੇ ਲਿਆ ਫਾਹਾ, ਸੁਸਾਇਡ ਨੋਟ 'ਚ ਲਿਖੀ ਹੈਰਾਨੀਜਨਕ ਵਜ੍ਹਾ
ਇਸ ਭਿਆਨਕ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਕਾਦੀਆਂ ਦੇ ਇਕ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਦੱਸਣਯੋਗ ਹੈ ਕਿ ਉਸ ਮੋੜ 'ਤੇ ਪੁਲਸ ਦਾ ਨਾਕਾ ਲੱਗਾ ਹੁੰਦਾ ਹੈ, ਜਿਸ ਨੂੰ ਦੇਖ ਕੇ ਨੌਜਵਾਨ ਕਈ ਵਾਰ ਆਪਣੇ ਵਾਹਨ ਤੇਜ਼ ਰਫ਼ਤਾਰ ਨਾਲ ਉਥੋਂ ਕੱਢਣ ਦੀ ਕੋਸ਼ਿਸ਼ ਕਰਦੇ ਹਨ ਅਤੇ ਅਜਿਹੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਉਥੇ ਹੀ ਦੂਜੇ ਪਾਸੇ ਪੁਲਸ ਵੱਲੋਂ ਬਲੈਰੋ ਅਤੇ ਮੋਟਰਸਾਈਕਲ ਨੂੰ ਕਬਜ਼ੇ ਵਿਚ ਲੈ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਸੜਕ ਹਾਦਸੇ 'ਚ 4 ਅਧਿਆਪਕਾਂ ਦੀ ਮੌਤ ਦਾ ਮਾਮਲਾ: ਮ੍ਰਿਤਕਾਂ ਦੇ ਵਾਰਸਾਂ ਨੂੰ ਇਕ ਕਰੋੜ ਰੁਪਏ ਤੇ ਨੌਕਰੀ ਦੇਣ ਦੀ ਮੰਗ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਅੰਮ੍ਰਿਤਪਾਲ ਦੇ 11 ਸਾਥੀਆਂ ਦੀ ਅਜਨਾਲਾ ਅਦਾਲਤ 'ਚ ਪੇਸ਼ੀ, 6 ਅਪ੍ਰੈਲ ਤੱਕ ਨਿਆਇਕ ਹਿਰਾਸਤ 'ਚ ਭੇਜਿਆ
NEXT STORY