ਗੁਰਦਾਸਪੁਰ(ਹਰਮਨ, ਵਿਨੋਦ)-ਥਾਣਾ ਸਿਟੀ ਗੁਰਦਾਸਪੁਰ ਦੀ ਪੁਲਸ ਨੇ ਕਾਰ ਸਵਾਰ ਨੂੰ ਪਾਬੰਦੀਸ਼ੁਦਾ ਦਾਤਰ ਅਤੇ ਕਿਰਪਾਨ ਰੱਖਣ ਦੇ ਦੋਸ਼ਾਂ ਹੇਠ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਐੱਸ. ਆਈ. ਸੋਮ ਲਾਲ ਪੁਲਸ ਪਾਰਟੀ ਸਮੇਤ ਹਨੂੰਮਾਨ ਚੌਕ ਗੁਰਦਾਸਪੁਰ ਵਿਖੇ ਨਾਕਾਬੰਦੀ ਕਰ ਕੇ ਵਾਹਨਾਂ ਦੀ ਚੈਕਿੰਗ ਕਰ ਰਹੇ ਸੀ ਤਾਂ ਇਕ ਕਾਰ ਨੰਬਰ ਪੀਬੀ.06.ਬੀਬੀ0041 ਤੇਜ਼ ਰਫਤਾਰ ਨਾਲ ਆਈ, ਜਿਸਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨਹੀਂ ਰੁਕਿਆ ਅਤੇ ਅੱਗੇ ਚਲਾ ਗਿਆ, ਜਿਸ ਨੇ ਏ. ਜੀ. ਐੱਮ. ਮਾਲ ਦੇ ਸਾਹਮਣੇ ਭੀੜ ਭੜਕਾ ਹੋਣ ਕਰ ਕੇ ਕਾਰ ਖੜ੍ਹੀ ਕਰ ਕੇ ਆਪਣੇ ਹੱਥ ’ਚ ਦਾਤਰ ਫੜ ਕੇ ਗੱਡੀ ’ਚੋਂ ਬਾਹਰ ਨਿਕਲ ਕੇ ਸ਼ਰਾਬੀ ਹਾਲਤ ਵਿਚ ਉੱਚੀ-ਉੱਚੀ ਰੌਲਾ ਪਾਉਣ ਲੱਗ ਪਿਆ, ਜਿਸਨੂੰ ਤਫਤੀਸੀ ਅਫਸਰ ਨੇ ਮੌਕੇ ’ਤੇ ਪਹੁੰਚ ਕੇ ਕਾਬੂ ਕਰ ਕੇ ਉਸਦੇ ਹੱਥ ਵਿਚ ਫੜਿਆ ਦਾਤਰ ਅਤੇ ਕਾਰ ’ਚੋਂ ਬਰਾਮਦ ਛੋਟੀ ਕਿਰਪਾਨ ਨੂੰ ਕਬਜ਼ੇ ’ਚ ਲਿਆ।
ਇਹ ਵੀ ਪੜ੍ਹੋ- ਛੋਟੇ ਦੁਕਾਨਦਾਰਾਂ ਦਾ ਕਾਰੋਬਾਰ ਹੋ ਰਿਹਾ ਠੱਪ, ਜਾਣੋ ਕੀ ਹੋ ਸਕਦੀ ਵਜ੍ਹਾ
ਉਕਤ ਵਿਅਕਤੀ ਵੱਲੋਂ ਆਪਣੇ ਪਾਸ ਪਾਬੰਧੀਸ਼ੁਦਾ ਦਾਤਰ ਲੋਹਾ ਅਤੇ ਛੋਟੀ ਕਿਰਪਾਨ ਰੱਖ ਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ, ਜਿਸ ਤਹਿਤ ਪੁਲਸ ਨੇ ਉਕਤ ਕੰਵਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।
ਇਹ ਵੀ ਪੜ੍ਹੋ- ਕਰਵਾਚੌਥ 'ਤੇ ਮਹਿੰਦੀ ਲਗਵਾ ਰਹੀ ਔਰਤ 'ਤੇ ਚੜ੍ਹਾ 'ਤਾ ਟਰੈਕਟਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
AAP ਆਗੂ ਦੇ ਘਰ 'ਤੇ ਪੁਲਸ ਦੀ ਮੌਜੂਦਗੀ 'ਚ ਚੱਲੀਆਂ ਗੋਲੀਆਂ
NEXT STORY