ਪਠਾਨਕੋਟ (ਸ਼ਾਰਦ)- ਕੋਟ-ਜੰਮੂ ਡਿਫ਼ੈਂਸ ਰੋਡ ’ਤੇ ਸਥਿਤ ਚੌਕ ਵਾਲਾ ਖੂਹ ਵਿਚ ਉਸ ਸਮੇਂ ਹਾਦਸਾ ਵਾਪਰਿਆ, ਜਦੋਂ ਇਕ ਅਸੰਤੁਲਿਤ ਕਾਰ ਨੇ ਇਕ ਮੋਟਰਸਾਈਕਲ ਅਤੇ ਸਕੂਟਰ ਸਵਾਰ ਨੂੰ ਆਪਣੀ ਲਪੇਟ ’ਚ ਲੈ ਲਿਆ, ਜਿਸ ਕਾਰਨ 5 ਲੋਕ ਹਾਦਸੇ ’ਚ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਇਕ ਮੋਟਰਸਾਈਕਲ ਸਵਾਰ ਦੀ ਹਾਲਤ ਗੰਭੀਰ ਹੈ। ਜਦੋਂਕਿ 4 ਬਾਕੀਆਂ ਨੂੰ ਮਮੂਲੀ ਸੱਟਾਂ ਵੱਜੀਆਂ ਹਨ। ਜ਼ਖਮੀਆਂ ਦੀ ਪਛਾਣ ਨਿਸ਼ਾਨ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਉਪਰਲੀ ਜੈਨੀ ਵੱਜੋਂ ਹੋਈ। ਕਾਰ ਚਾਲਕ ਦੀ ਪਛਾਣ ਅੰਕੁਸ਼ ਸ਼ਰਮਾ ਪੁੱਤਰ ਰਾਜਵੀਰ ਸ਼ਰਮਾ ਵਾਸੀ ਡਗਿਆਨਾ (ਜੰਮੂ-ਕਸ਼ਮੀਰ) ਅਤੇ ਲੜਕੀ ਦੀ ਪਛਾਣ ਡੇਜ਼ੀ ਸ਼ਰਮਾ ਪੁੱਤਰ ਪਵਨ ਸ਼ਰਮਾ ਵਾਸੀ ਖੇਰੀ (ਹਿਮਾਚਲ-ਪ੍ਰਦੇਸ਼) ਵੱਜੋਂ ਹੋਈ ਹੈ। ਜਿਨ੍ਹਾਂ ’ਚੋਂ ਨਿਸ਼ਾਨ ਸਿੰਘ ਜੋ ਕਿ ਮੋਟਰਸਾਈਕਲ ’ਤੇ ਸਵਾਰ ਸੀ, ਜਿਨ੍ਹਾਂ ਦੀ ਹਾਲਤ ਕਾਫ਼ੀ ਗੰਭੀਰ ਹੈ ਅਤੇ ਉਸ ਨੂੰ ਹਾਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਤੋਂ ਬਾਅਦ ਉਸ ਦਾ ਪਰਿਵਾਰ ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ’ਚ ਲੈ ਗਿਆ, ਉਥੇ ਹੀ ਇਸੇ ਹਾਦਸੇ ’ਚ ਇਕ ਸਕੂਟਰ ਚਾਲਕ ਵੀ ਜਖ਼ਮੀ ਹੋਇਆ, ਜੋ ਇਲਾਜ ਲਈ ਨਜ਼ਦੀਕੀ ਨਿੱਜੀ ਹਸਪਤਾਲ ਚੱਲਾ ਗਿਆ।
ਇਹ ਵੀ ਪੜ੍ਹੋ-100 ਸਾਲ ਨੂੰ ਢੁਕੀ ਬੀਬੀ ਸਦਰੋ ਅਜੋਕੀ ਪੀੜ੍ਹੀ ਲਈ ਮਿਸਾਲ, ਬਿਨਾਂ ਐਨਕਾਂ ਦੇ ਹੱਥੀਂ ਬੁਣਦੀ ਹੈ ਸਵੈਟਰ
ਜਦੋਂਕਿ ਕਾਰ ਨੂੰ ਚਲਾ ਰਹੇ ਚਾਲਕ ਅੰਕੁਸ਼ ਸ਼ਰਮਾ ਅਤੇ ਡੇਜ਼ੀ ਸ਼ਰਮਾ, ਜੋ ਹਿਮਾਚਲ ਤੋਂ ਵਾਪਸ ਜੰਮੂ ਜਾ ਰਹੇ ਸਨ, ਨੂੰ ਮਾਮੂਲੀ ਸੱਟਾਂ ਵੱਜੀਆਂ ਹਨ, ਜਿਸ ਦਾ ਇਲਾਜ ਹਸਪਤਾਲ ’ਚ ਹੀ ਕੀਤਾ ਜਾ ਰਿਹਾ ਹੈ, ਉਥੇ ਹੀ ਦੁਰਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਏ. ਐੱਸ. ਆਈ. ਕੁਲਦੀਪ ਰਾਜ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਨੇ ਜ਼ਖਮੀਆਂ ਦਾ ਬਿਊਰਾ ਇਕੱਤਰ ਕਰਦੇ ਹੋਏ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਗਰੀਬ ਕਿਸਾਨ ਦੇ ਪੁੱਤ ਨੇ ਚਮਕਾਇਆ ਪੰਜਾਬ ਦਾ ਨਾਂ, ਸਖ਼ਤ ਮਿਹਨਤ ਸਦਕਾ ਹਾਸਲ ਕੀਤਾ ਇਹ ਮੁਕਾਮ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਪਾਕਿ 'ਚ ਸਿੱਖ ਭਾਈਚਾਰੇ ਨੂੰ ਮਿਲੀ ਵੱਖਰੀ ਕੌਮ ਵਜੋਂ ਮਾਨਤਾ, ਸੁਪਰੀਮ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ
NEXT STORY