ਗੁਰਦਾਸਪੁਰ (ਵਿਨੋਦ)- ਅਪਰਬਾਰੀ ਦੋਆਬ ਨਹਿਰ ਦੇ ਕਿਨਾਰਿਆਂ ਨੂੰ ਪਾਣੀ ਦੇ ਦਬਾਅ ਨਾਲ ਟੁੱਟਣ ਤੋਂ ਬਚਾਉਣ ਲਈ ਸਬੰਧਤ ਸਿੰਚਾਈ ਵਿਭਾਗ ਨੇ ਬੀਤੇ ਲਗਭਗ 15 ਸਾਲਾਂ ਤੋਂ ਰੇਤ ਕੱਢਣ ’ਤੇ ਪਾਬੰਧੀ ਲਾ ਰੱਖੀ ਸੀ, ਉਸ ਨਹਿਰ ’ਚ ਪਾਣੀ ਨਾ ਹੋਣ ਕਾਰਨ ਰੇਤ ਮਾਫੀਆ ਨੇ ਇਸ ਨਹਿਰ ਤੋਂ ਇੰਨੀ ਰੇਤ ਕੱਢ ਲਈ ਕਿ ਹੁਣ ਫਿਰ ਇਸ ਨਹਿਰੀ ਪਾਣੀ ’ਚ ਪਾਣੀ ਦੇ ਦਬਾਅ ਨਾਲ ਨਹਿਰ ਦੇ ਕਿਨਾਰਿਆਂ ਦੇ ਟੁੱਟਣ ਦਾ ਖਤਰਾ ਬਣ ਗਿਆ ਹੈ।
ਇਹ ਵੀ ਪੜ੍ਹੋ : ਪੇਪਰ ਦੇ ਕੇ ਘਰ ਪਰਤ ਰਹੇ ਵਿਦਿਆਰਥੀਆਂ ਨਾਲ ਵਾਪਰਿਆ ਹਾਦਸਾ, ਇਕ ਦੀ ਦਰਦਨਾਕ ਮੌਤ, 2 ਗੰਭੀਰ ਜ਼ਖ਼ਮੀ
ਰਾਵੀ ਦਰਿਆ ਤੋਂ ਮਾਧੋਪੁਰ ਤੋਂ ਨਿਕਲਣ ਵਾਲੀ ਅਪਰਬਾਰੀ ਦੋਆਬ ਨਹਿਰ ’ਚ ਹਰ ਸਾਲ ਰੇਤ ਕੱਢਣ ਨਾਲ ਇਸ ਨਹਿਰ ਦੀ ਡੂੰਘਾਈ ਬਹੁਤ ਹੇਠਾਂ ਚਲੀ ਗਈ ਸੀ ਅਤੇ ਨਹਿਰ ’ਚ ਪਾਣੀ ਭਰਨ ਨਾਲ ਨਹਿਰ ਦੇ ਕਿਨਾਰੇ ਪਾਣੀ ਦਾ ਦਬਾਅ ਨਾ ਬਰਦਾਸ਼ਤ ਕਰਨ ਨਾਲ ਕਿਨਾਰਿਆਂ ਦਾ ਟੁੱਟਣਾ ਲਗਾਤਾਰ ਜਾਰੀ ਰਹਿੰਦਾ ਸੀ। ਇੱਥੋਂ ਤੱਕ ਕਿ ਇਸ ਨਹਿਰ ਦੇ ਕਿਨਾਰੇ ਤਿੱਬੜੀ ਪੁਲ ਕੋਲ ਸਥਾਪਤ ਵਿਸ਼ਾਲ ਤਿੱਬੜੀ ਛਾਉਣੀ ਲਈ ਵੀ ਇਹ ਨਹਿਰ ਖਤਰਾ ਬਣ ਗਈ ਸੀ। ਇਸ ਸਮੱਸਿਆ ਨਾਲ ਨਜਿੱਠਣ ਲਈ ਕਰੀਬ 15 ਸਾਲ ਪਹਿਲਾਂ ਸਬੰਧਤ ਵਿਭਾਗ ਨੇ ਅਪਰਬਾਰੀ ਦੁਆਬ ਨਹਿਰ ’ਚੋਂ ਰੇਤ ਕੱਢਣ ਲਈ ਹਰ ਸਾਲ ਟੈਂਡਰ ਜਾਰੀ ਕਰਨ ’ਤੇ ਪਾਬੰਦੀ ਲਾ ਦਿੱਤੀ ਸੀ ਤਾਂ ਜੋ ਨਹਿਰ ’ਚ ਪਾਣੀ ਦੇ ਨਾਲ ਆ ਰਹੀ ਰੇਤ ਨਾਲ ਜ਼ਮੀਨ ਦਾ ਪੱਧਰ ਉੱਚਾ ਹੋ ਸਕੇ। ਨਹਿਰ ਪਾਣੀ ਨਾਲ ਭਰ ਜਾਵੇਗੀ। ਪਿਛਲੇ 15 ਸਾਲਾਂ ਤੋਂ ਨਹਿਰ ’ਚੋਂ ਰੇਤਾ ਨਾ ਕੱਢਣ ਕਾਰਨ ਨਹਿਰ ਦੇ ਕਿਨਾਰੇ ਟੁੱਟਣੋਂ ਹਟ ਗਏ ਸਨ ਪਰ ਹੁਣ ਜਿਸ ਤਰ੍ਹਾਂ ਰੇਤ ਮਾਫੀਆ ਨੇ ਇਸ ਨਹਿਰ ’ਚੋਂ ਰੇਤ ਕੱਢਣ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ, ਉਸ ਨਾਲ ਭਵਿੱਖ ’ਚ ਨਹਿਰੀ ਪਾਣੀ ਦੇ ਦਬਾਅ ਕਾਰਨ ਨਹਿਰ ਦੇ ਕਿਨਾਰਿਆਂ ਦੇ ਟੁੱਟਣ ਦਾ ਖਤਰਾ 100 ਫੀਸਦੀ ਵੱਧ ਗਿਆ ਹੈ।
ਇਹ ਵੀ ਪੜ੍ਹੋ : ਕੋਟਕਪੂਰਾ ਗੋਲੀਕਾਂਡ : ਸੁਖਬੀਰ ਬਾਦਲ ਤੇ ਸੈਣੀ ਨੇ ਸਿਆਸੀ ਲਾਹਾ ਲੈਣ ਲਈ ਰਚੀ ਸਾਜ਼ਿਸ਼, SIT ਨੇ ਕੀਤਾ ਦਾਅਵਾ
ਇਲਾਕੇ ਦਾ ਦੌਰਾ ਕਰਨ ’ਤੇ ਪਤਾ ਲੱਗਾ ਕਿ ਸਾਹੋਵਾਲ ਤੋਂ ਸਠਿਆਲੀ ਪੁਲ ਤੱਕ ਨਹਿਰ ’ਚੋਂ ਵੱਡੀ ਮਾਤਰਾ ’ਚ ਰੇਤ ਦੀ ਚੋਰੀ ਹੋ ਰਹੀ ਹੈ ਅਤੇ ਰੇਤ ਚੋਰਾਂ ਵੱਲੋਂ ਨਹਿਰ ’ਚ ਕਈ ਥਾਵਾਂ ’ਤੇ 5 ਤੋਂ 6 ਫੁੱਟ ਡੂੰਘੇ ਟੋਏ ਪਾ ਦਿੱਤੇ ਗਏ ਹਨ। ਨਹਿਰ ’ਚੋਂ ਰੇਤ ਕੱਢਣ ਲਈ ਕੰਮ 24 ਘੰਟੇ ਚੱਲਦਾ ਰਿਹਾ।
ਕੀ ਹੈ ਨਹਿਰ ਦੀ ਮੌਜੂਦਾ ਸਥਿਤੀ
ਪਿਛਲੇ ਦਿਨੀਂ ਨਹਿਰ ਦੀ ਮੁਰੰਮਤ ਦੇ ਨਾਂ ’ਤੇ ਨਹਿਰ ’ਚ ਪਾਣੀ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਸੀ। ਇਹ ਨਹਿਰ ਰੇਤ ਮਾਫੀਆ ਲਈ ਸੋਨੇ ਦੀ ਖਾਨ ਬਣ ਗਈ ਕਿਉਂਕਿ ਕਰੀਬ 40 ਦਿਨਾਂ ਤੋਂ ਪਾਣੀ ਨਾ ਆਉਣ ਕਾਰਨ ਨਹਿਰ ਪੂਰੀ ਤਰ੍ਹਾਂ ਸੁੱਕੀ ਪਈ ਸੀ। ਮਾਰਕੀਟ ’ਚ ਰੇਤ ਦੀ ਕੀਮਤ 5000 ਤੋਂ 6000 ਰੁਪਏ ਪ੍ਰਤੀ 100 ਫੁੱਟ ਹੋਣ ਕਾਰਨ ਇਹ ਨਹਿਰ ਰੇਤ ਮਾਫੀਆ ਲਈ ਸੋਨੇ ਦੀ ਖਾਨ ਬਣ ਗਈ ਅਤੇ ਇਨ੍ਹਾਂ ਲੋਕਾਂ ਨੇ ਨਹਿਰ ’ਚੋਂ ਰੇਤਾ ਕੱਢ ਕੇ ਸਾਹੋਵਾਲ ਤੋਂ ਸਠਿਆਲੀ ਤੱਕ ਨਹਿਰ ਨੂੰ 5 ਤੋਂ 6 ਫੁੱਟ ਤੱਕ ਡੂੰਘਾ ਕਰ ਦਿੱਤਾ। ਪਹਿਲਾਂ ਨਹਿਰ ਡੂੰਘੀ ਨਾ ਹੋਣ ਕਾਰਨ ਕੰਢੇ ਪਾਣੀ ਦੇ ਦਬਾਅ ਨੂੰ ਬਰਦਾਸ਼ਤ ਕਰਦੇ ਸਨ ਪਰ ਹੁਣ ਜਿਸ ਤਰ੍ਹਾਂ ਲੋਕਾਂ ਨੇ ਨਹਿਰ ’ਚੋਂ ਰੇਤ ਕੱਢ ਕੇ ਖੇਤਾਂ ਅਤੇ ਹੋਰ ਥਾਵਾਂ ’ਤੇ ਇਕੱਠੀ ਕੀਤੀ ਹੈ, ਉਸ ਕਾਰਨ ਹੁਣ ਨਹਿਰ ਦੇ ਕੰਢੇ ਪਾਣੀ ਦਾ ਦਬਾਅ ਬਰਦਾਸ਼ਤ ਨਹੀਂ ਕਰ ਸਕਣਗੇ।
ਇਹ ਵੀ ਪੜ੍ਹੋ : ਸ਼ਰਾਰਤ ਨਾਲ ਗੁਪਤ ਅੰਗ ਰਾਹੀਂ ਢਿੱਡ ’ਚ ਭਰੀ ਹਵਾ, ਵਿਅਕਤੀ ਦੀ ਦਰਦਨਾਕ ਮੌਤ
-ਸੰਜੀਵ ਸ਼ਰਮਾ, ਐੱਸ. ਡੀ. ਓ. ਨਹਿਰੀ ਵਿਭਾਗ ਦਾ ਕੀ ਹੈ ਕਹਿਣਾ
‘ਟਰੈਕਟਰ-ਟਰਾਲੀਆਂ ਨੂੰ ਨਹਿਰ ’ਚ ਵੜਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ, ਜਦੋਂਕਿ ਜੋ ਲੋਕ ਨਹਿਰ ’ਚੋਂ ਬੋਰੀਆਂ ਅਤੇ ਟੋਕਰੀਆਂ ਰਾਹੀਂ ਰੇਤ ਦੀ ਚੋਰੀ ਕਰ ਰਹੇ ਹਨ, ਉਹ ਮੂਰਖ ਹਨ। ਅਜਿਹਾ ਇਸ ਲਈ ਹੈ ਕਿਉਂਕਿ ਇਸ ਨਹਿਰ ਦੀ ਰੇਤ ਸਾਫ ਨਹੀਂ ਹੈ ਅਤੇ ਇਸ ’ਚ ਕਰੀਬ 70 ਫੀਸਦੀ ਮਿੱਟੀ ਹੈ। ਇਸ ਲਈ ਇਸ ਰੇਤ ਦੀ ਵਰਤੋਂ ਉਸਾਰੀ ਕੰਮਾਂ ’ਚ ਨਹੀਂ ਕੀਤੀ ਜਾ ਸਕਦੀ। ਇਸ ਸਬੰਧੀ ਮਹਿਕਮੇ ਵੱਲੋਂ ਪੁਲਸ ਅਤੇ ਮਾਈਨਿੰਗ ਵਿਭਾਗ ਨੂੰ ਕਈ ਵਾਰ ਸ਼ਿਕਾਇਤ ਕੀਤੀ ਗਈ ਹੈ ਪਰ ਦੋਵਾਂ ਵਿਭਾਗਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਰੇਤ ਚੋਰਾਂ ਵੱਲੋਂ ਨਹਿਰ ’ਚ ਪੁੱਟੇ ਗਏ ਡੂੰਘੇ ਅਤੇ ਵੱਡੇ ਟੋਇਆਂ ਬਾਰੇ ਉਨ੍ਹਾਂ ਕਿਹਾ ਕਿ ਇਕ-ਦੋ ਦਿਨਾਂ ’ਚ ਮੁੜ ਨਹਿਰ ’ਚ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਪਾਣੀ ਆਉਣ ’ਤੇ ਇਹ ਟੋਏ ਆਪਣੇ ਆਪ ਭਰ ਜਾਣਗੇ ਪਰ ਉਨ੍ਹਾਂ ਨੇ ਪਾਣੀ ਦੇ ਜ਼ਿਆਦਾ ਦਬਾਅ ਬਾਰੇ ਕੁਝ ਨਹੀਂ ਕਿਹਾ।’
ਇਹ ਵੀ ਪੜ੍ਹੋ : ਡਿਊਟੀ ਦੌਰਾਨ ਥਾਣੇ 'ਚ ਸ਼ਰਾਬ ਪੀਣ ਵਾਲੇ ਸਬ-ਇੰਸਪੈਕਟਰ 'ਤੇ ਵੱਡੀ ਕਾਰਵਾਈ, ਵੀਡੀਓ ਹੋਈ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੰਗਲਾ ਪੰਜਾਬ ਮੇਲੇ ’ਚ ਬਣਿਆ ਦੁਨੀਆ ਦਾ ਸਭ ਤੋਂ ਵੱਡਾ ਪਰੌਂਠਾ, ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਹੋਇਆ ਦਰਜ
NEXT STORY