ਤਰਨਤਾਰਨ (ਰਮਨ)- ਛੋਟੇ ਹਾਥੀ ਵੱਲੋਂ ਸੜਕ ਕਿਨਾਰੇ ਖੜ੍ਹੇ ਦੋ ਵਿਅਕਤੀਆਂ ਨੂੰ ਫੇਟ ਮਾਰਨ ਨਾਲ ਇਕ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਭਿੱਖੀਵਿੰਡ ਦੀ ਪੁਲਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਦੁਖ਼ਦ ਖ਼ਬਰ: ਟਰੱਕ ਦੀ ਲਪੇਟ ’ਚ ਆਉਣ ਨਾਲ ਮੋਟਰਸਾਈਕਲ ਸਵਾਰ ਦੀ ਦਰਦਨਾਕ ਮੌਤ
ਜਾਣਕਾਰੀ ਦਿੰਦਿਆਂ ਜਗਮੋਹਨ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਰੋਹਨ ਜ਼ਿਲ੍ਹਾ ਹਰਿਆਣਾ ਨੇ ਥਾਣਾ ਭਿੱਖੀਵਿੰਡ ਦੀ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਹ ਜਗਜੀਤ ਸਿੰਘ ਪੁੱਤਰ ਜੈਲਾ ਸਿੰਘ ਵਾਸੀ ਨਹੀਆ ਵਾਲਾ ਜ਼ਿਲ੍ਹਾ ਬਠਿੰਡਾ 'ਚ ਟਰੱਕ ਡਰਾਈਵਰ ਹੈ। ਉਹ ਆਪਣੇ ਮਾਲਕ ਜਗਜੀਤ ਸਿੰਘ ਸਮੇਤ ਮੰਡੀ ਭਿੱਖੀਵਿੰਡ ਵਿਖੇ ਝੋਨਾ ਲੱਦ ਕੇ ਰਾਤ ਕਰੀਬ 11 ਵਜੇ ਬਿਜਲੀ ਘਰ ਨਜ਼ਦੀਕ ਟਰੱਕ ਖੜ੍ਹਾ ਕਰਕੇ ਸੜਕ ਕਿਨਾਰੇ ਖੜ੍ਹੇ ਸਨ।
ਇਹ ਵੀ ਪੜ੍ਹੋ- ਬਟਾਲਾ 'ਚ ਵਾਪਰੀ ਬੇਅਦਬੀ ਦੀ ਘਟਨਾ, ਨਾਬਾਲਿਗ ਮੁੰਡੇ 'ਤੇ ਲੱਗੇ ਇਲਜ਼ਾਮ, ਘਟਨਾ cctv ਕੈਮਰੇ 'ਚ ਕੈਦ
ਇਸ ਦੌਰਾਨ ਇਕ ਛੋਟਾ ਹਾਥੀ ਬੜੀ ਤੇਜ਼ ਰਫ਼ਤਾਰ ਨਾਲ ਆਇਆ, ਜਿਸ ਨੇ ਉਸਦੇ ਮਾਲਕ ਜਗਜੀਤ ਸਿੰਘ ਅਤੇ ਨਜ਼ਦੀਕ ਖੜ੍ਹੇ ਚਾਨਣ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਪਹੂਵਿੰਡ ਦੇ ਲੈ ਮਾਰਿਆ। ਦੋਵਾਂ ਵਿਅਕਤੀਆਂ ਨੂੰ ਜ਼ਖ਼ਮੀ ਹਾਲਤ ’ਚ ਨਜ਼ਦੀਕ ਨਰਸਿੰਗ ਹੋਮ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਜਗਜੀਤ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ, ਜਦਕਿ ਚਾਨਣ ਸਿੰਘ ਦਾ ਇਲਾਜ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ-ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਅਨਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਉਸਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਵ-ਨਿਯੁਕਤ CP ਭੁੱਲਰ ਨੇ ਸੰਭਾਲਿਆ ਚਾਰਜ, ਕਿਹਾ- 'ਜੁਰਮ ਦੀ ਰੋਕਥਾਮ ਤੇ ਅਮਨ ਸ਼ਾਂਤੀ ਦੀ ਬਹਾਲੀ ਮੁੱਖ ਮਕਸਦ'
NEXT STORY