ਘੱਗਾ (ਸਨੇਹੀ, ਸੁਭਾਸ਼)- ਘੱਗਾ ਨੇੜੇ ਸੜਕ 'ਤੇ ਖੜ੍ਹੇ ਟਰਾਲੇ 'ਚ ਇਕ ਹੋਰ ਟਰਾਲਾ ਵੱਜਣ ਕਾਰਨ ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸ਼ਿਕਾਇਤ ਦਰਜ ਕਰਵਾਉਂਦੇ ਗੁਰਸੇਵਕ ਸਿੰਘ ਪੁੱਤਰ ਰਛਪਾਲ ਸਿੰਘ ਵਾਸੀ ਪਿੰਡ ਅਲੀਕੇ ਚੁੰਗੀਆਂ (ਜ਼ਿਲਾ ਫਿਰੋਜ਼ਪੁਰ) ਨੇ ਦੱਸਿਆ ਕਿ ਦੇਰ ਰਾਤੀ ਲਗਭਗ 1 ਵਜੇ ਦੇ ਕਰੀਬ ਉਸ ਦਾ ਭਰਾ ਗੁਰਜੰਟ ਸਿੰਘ ਅਤੇ ਕੰਡਕਟਰ ਆਸ਼ੂ ਪੁੱਤਰ ਮੱਘਰ ਵਾਸੀ ਪਿੰਡ ਹਾਸ਼ਮ ਸੰਦਾ (ਜ਼ਿਲਾ ਫ਼ਿਰੋਜ਼ਪੁਰ) ਟਰਾਲੇ ’ਤੇ ਸਵਾਰ ਹੋ ਕੇ ਟੋਲ ਪਲਾਜ਼ਾ ਘੱਗਾ ਨਜ਼ਦੀਕ ਜਾ ਰਹੇ ਸਨ। ਉੱਥੇ ਇਕ ਅਣਪਛਾਤਾ ਟਰਾਲਾ ਸੜਕ ’ਤੇ ਬਿਨਾਂ ਇਸ਼ਾਰਿਆਂ ਅਤੇ ਰਿਫ਼ਲੈਕਟਰ ਤੋਂ ਖੜ੍ਹਾ ਸੀ, ਜਿਸ ਕਾਰਨ ਉਨ੍ਹਾਂ ਦਾ ਟਰਾਲਾ ਉਸ ਨਾਲ ਜਾ ਟਕਰਾਇਆ। ਇਸ ਹਾਦਸੇ 'ਚ ਉਸ ਦੇ ਭਰਾ ਗੁਰਜੰਟ ਸਿੰਘ ਅਤੇ ਕੰਡਕਟਰ ਆਸ਼ੂ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਪੀੜਤ ਦੇ ਬਿਆਨਾਂ ’ਤੇ ਟਰਾਲਾ ਦੇ ਅਣਪਛਾਤੇ ਡਰਾਈਵਰ ਖ਼ਿਲਾਫ਼ ਬੀ.ਐੱਨ.ਐੱਸ. ਤਹਿਤ ਥਾਣਾ ਘੱਗਾ ਵਿਖੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਅਬੋਹਰ 'ਚ ਵੱਡੀ ਵਾਰਦਾਤ! ਵੈਟਰਨਰੀ ਡਾਕਟਰ ਦਾ ਕਤਲ, SDM ਦੀ ਖ਼ਾਲੀ ਕੋਠੀ 'ਚੋਂ ਮਿਲੀ ਲਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
BIG BREAKING: ਪੰਜਾਬ 'ਚ 2 ਗੈਂਗਸਟਰ ਪੁਲਸ ਮੁਕਾਬਲੇ 'ਚ ਢੇਰ
NEXT STORY