ਬਟਾਲਾ (ਬੇਰੀ, ਜ.ਬ.)-ਡੇਰਾ ਰੋਡ ਸ਼ੁਕਰਪੁਰਾ ਦੇ ਰਹਿਣ ਵਾਲੇ ਇਕ ਵਿਅਕਤੀ ਦੀ ਸਲਫਾਸ ਦੀਆਂ ਗੋਲੀਆਂ ਖਾਣ ਨਾਲ ਮੌਤ ਹੋ ਗਈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਸੰਨੀ ਪੁੱਤਰ ਸਵ. ਕਿਸ਼ਨ ਲਾਲ ਵਾਸੀ ਸ਼ੰਕਰਪੁਰਾ ਨੇ ਦੱਸਿਆ ਕਿ ਉਸਦੀ ਮਾਤਾ ਦੀ ਮੌਤ ਤੋਂ ਬਾਅਦ ਉਸਦਾ ਪਿਤਾ ਕਿਸ਼ਨ ਲਾਲ ਪੁੱਤਰ ਸਾਈਂਦਾਸ ਵਾਸੀ ਸ਼ੁਕਰਪੁਰਾ ਨਵੀਂ ਅਬਾਦੀ ਡੇਰਾ ਰੋਡ ਬਟਾਲਾ ਡਿਪਰੈਸ਼ਨ 'ਚ ਰਹਿੰਦਾ ਸੀ, ਜਿਸ ਕਰ ਕੇ ਸਲਫਾਸ ਦੀ ਗੋਲੀਆਂ ਖਾਣ ਨਾਲ ਉਸਦੇ ਪਿਤਾ ਦੀ ਮੌਤ ਹੋਈ ਹੈ। ਇਸ ਸਬੰਧੀ ਥਾਣਾ ਸਦਰ ਦੀ ਪੁਲਸ ਨੇ ਸੰਨੀ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ-174 ਸੀ. ਆਰ. ਪੀ. ਸੀ. ਤਹਿਤ ਕਾਰਵਾਈ ਕੀਤੀ ਹੈ।
305 ਗ੍ਰਾਮ ਹੈਰੋਇਨ ਸਮੇਤ 2 ਸਮੱਗਲਰ ਗ੍ਰਿਫਤਾਰ
NEXT STORY