ਅੰਮ੍ਰਿਤਸਰ (ਆਰ. ਗਿੱਲ)- ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਜ਼ੋਰਦਾਰ ਮੁਹਿੰਮ ਸਦਕਾ ਨਸ਼ੇੜੀਆਂ ਨੂੰ ਨਸ਼ੇ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਨਸ਼ੇ ਦੀ ਤੋੜ ’ਚ ਨਸ਼ੇੜੀ ਅੰਮ੍ਰਿਤਸਰ ਦੀਆਂ ਸੜਕਾਂ ’ਤੇ ਤੜਫਦੇ ਨਜ਼ਰ ਆ ਰਹੇ ਹਨ।
ਅਜਿਹਾ ਇਕ ਵਾਕਿਆ ਉਦੋਂ ਸਾਹਮਣੇ ਆਇਆ ਜਦੋਂ ਸਥਾਨਕ ਮਕਬੂਲਪੁਰਾ ਇਲਾਕੇ ’ਚ ਗਸ਼ਤ ਲਾ ਰਹੀ ਪੁਲਸ ਨੇ ਵੇਖਿਆ ਕਿ ਸੜਕ ਤੇ ਇੱਕ ਨੌਜਵਾਨ ਮੁੰਡਾ ਅਤੇ ਇਕ ਕੁੜੀ ਲਗਭਗ ਬੇਹੋਸ਼ੀ ਦੀ ਹਾਲਤ ’ਚ ਪਏ ਹਨ। ਪੁਲਸ ਨੇ ਦੋਹਾਂ ਨੂੰ ਜਦੋਂ ਥਾਣੇ ਲਿਜਾ ਕੇ ਪੁੱਛਗਿੱਛ ਕੀਤੀ ਤਾਂ ਪੁਲਸ ਮੁਤਾਬਿਕ ਦੋਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਸ਼ੇ ਦੀ ਤੋੜ ਲੱਗੀ ਹੈ ਕਿਉਂਕਿ ਉਨ੍ਹਾਂ ਨੂੰ ਕਿਤੇ ਵੀ ਨਸ਼ਾ ਨਹੀਂ ਮਿਲ ਰਿਹਾ। ਏ. ਡੀ. ਸੀ.ਪੀ. ਹਰਪਾਲ ਸਿੰਘ ਦੀ ਅਗਵਾਈ ’ਚ ਪੁਲਸ ਵੱਲੋਂ ਦੋਹਾਂ ਨੂੰ ਇਲਾਜ ਲਈ ਸਵਾਮੀ ਵਿਵੇਕਾਨੰਦ ਨਸ਼ਾ ਮੁਕਤੀ ਇਲਾਜ ਕੇਂਦਰ ਦਾਖਲ ਕਰਵਾ ਦਿੱਤਾ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ : ਨਹਿਰ 'ਚੋਂ ਮਿਲੀ ਲਾਲ ਚੂੜੇ ਵਾਲੀ ਕੁੜੀ ਦੀ ਲਾਸ਼, ਪਰਿਵਾਰ ਦਾ ਬਿਆਨ ਸੁਣ ਉੱਡੇ ਹੋਸ਼
ਉਨ੍ਹਾਂ ਦੱਸਿਆ ਕਿ ਨਸ਼ੇ ਦੀ ਤੋੜ ਵਿਚ ਡਿੱਗਾ ਨੌਜਵਾਨ ਚਾਟੀਵਿੰਡ ਦਾ ਰਹਿਣ ਵਾਲਾ ਹੈ ਅਤੇ ਉਹ ਨਸ਼ਿਆਂ ਕਾਰਨ ਬਦਨਾਮ ਇਲਾਕੇ ਮਕਬੂਲਪੁਰਾ ’ਚ ਨਸ਼ੇ ਦੀ ਤੋੜ ਪੂਰੀ ਕਰਨ ਲਈ ਪਹੁੰਚਿਆ ਸੀ ਪਰ ਦੋਹਾਂ ਨੂੰ ਇਥੋਂ ਨਸ਼ਾ ਨਹੀਂ ਮਿਲਿਆ ਕਿਉਂਕਿ ਪੁਲਸ ਵੱਲੋਂ ਜੋ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਜਾ ਰਿਹਾ ਹੈ ਉਸ ਕਾਰਨ ਨਸ਼ੇ ਦੇ ਸੌਦਾਗਰ ਜਾਂ ਤਾਂ ਹੁਣ ਜੇਲਾਂ ’ਚ ਹਨ ਜਾਂ ਫਰਾਰ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਇਸ ਪਿੰਡ ਦੀ ਪੰਚਾਇਤ ਦੇ ਸਖ਼ਤ ਫਰਮਾਨ ਜਾਰੀ, ਲਵ ਮੈਰਿਜ ਕਰਵਾਉਣ ਵਾਲਿਆਂ ਲਈ ਮਤਾ ਪਾਸ
ਉਨ੍ਹਾਂ ਕਿਹਾ ਕਿ ਮਕਬੂਲਪੁਰਾ ਇਲਾਕੇ ਚ ਹੁਣ ਕੋਈ ਵੀ ਨਸ਼ਾ ਵੇਚਣ ਵਾਲਾ ਨਹੀਂ ਹੈ, ਸਾਰਿਆਂ ਖਿਲਾਫ ਰਿਕਵਰੀ ਕਰਨ ਤੋਂ ਬਾਅਦ ਪਰਚੇ ਦਰਜ ਕਰ ਕੇ ਜੇਲ ਭੇਜ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਦੋਵੇਂ ਕੁੜੀ ਮੁੰਡਾ ਆਪਣਾ ਇਲਾਜ ਕਰਾਉਣਾ ਚਾਹੁੰਦੇ ਸੀ। ਇਸ ਲਈ ਦੋਹਾਂ ਨੂੰ ਦਾਖਲ ਕਰਵਾ ਦਿੱਤਾ ਹੈ ਅਤੇ ਉਨ੍ਹਾਂ ਦਾ ਇਲਾਜ ਸ਼ੁਰੂ ਹੋ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
MLA ਅਰੁਣਾ ਚੌਧਰੀ ਦੇ ਯਤਨਾਂ ਸਦਕਾਂ ਪੱਕਾ ਰੋਡ ਬਣਾਉਣ ਨੂੰ ਮਿਲੀ ਮਨਜ਼ੂਰੀ
NEXT STORY