ਤਰਨਤਾਰਨ (ਰਮਨ)- ਪਤੀ ਦੇ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਪਤਨੀ ਵੱਲੋਂ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੇ ਚੱਲਦਿਆਂ ਥਾਣਾ ਭਿੱਖੀਵਿੰਡ ਦੀ ਪੁਲਸ ਨੇ ਪਤੀ ਅਤੇ ਉਸਦੀ ਪ੍ਰੇਮਿਕਾ ਦੇ ਖਿਲਾਫ ਮਾਮਲਾ ਦਰਜ ਕਰਦੇ ਹੋਏ ਗ੍ਰਿਫਤਾਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕ੍ਰਿਸ਼ਨਾ ਪੁੱਤਰ ਰਤਨ ਸਿੰਘ ਵਾਸੀ ਚੇਲਾ ਕਾਲੋਨੀ ਭਿੱਖੀਵਿੰਡ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸਦੀ ਮਾਤਾ ਜਸਬੀਰ ਕੌਰ ਦਾ ਵਿਆਹ ਕਰੀਬ 20 ਸਾਲ ਪਹਿਲਾਂ ਰਤਨ ਸਿੰਘ ਨਾਲ ਹੋਇਆ ਸੀ। ਉਸ ਦੇ ਪਿਤਾ ਰਤਨ ਸਿੰਘ ਦਾ ਪਹਿਲਾਂ ਵੀ ਵਿਆਹ ਹੋਇਆ ਸੀ, ਜਿਸ ਦੌਰਾਨ ਉਸ ਦੇ ਪਿਤਾ ਦੀ ਪਹਿਲੀ ਘਰ ਵਾਲੀ ਮਨਦੀਪ ਕੌਰ ਦੀ ਮੌਤ ਹੋ ਚੁੱਕੀ ਹੈ।
ਟਰੈਕਟਰ 'ਤੇ ਚੜ੍ਹ ਖੇਡ ਰਹੇ ਸੀ ਤਿੰਨ ਬੱਚੇ, ਅਚਾਨਕ ਸਟਾਰਟ ਹੋਣ ਕਾਰਣ ਵਾਪਰ ਗਿਆ ਵੱਡਾ ਹਾਦਸਾ
ਜਿਸ ਤੋਂ ਬਾਅਦ ਉਸਦੇ ਪਿਤਾ ਰਤਨ ਸਿੰਘ ਦੇ ਪੰਮੋ ਪਤਨੀ ਜੀਤਾ ਸਿੰਘ ਵਾਸੀ ਭਿੱਖੀਵਿੰਡ ਨਾਲ ਬੀਤੇ ਕਰੀਬ ਦੋ ਸਾਲ ਤੋਂ ਨਾਜਾਇਜ਼ ਸਬੰਧ ਚੱਲ ਰਹੇ ਸਨ, ਜਿਸ ਨੂੰ ਉਸਦੀ ਮਾਤਾ ਜਸਬੀਰ ਕੌਰ ਪਸੰਦ ਨਹੀਂ ਕਰਦੀ ਸੀ। ਕ੍ਰਿਸ਼ਨਾ ਨੇ ਦੱਸਿਆ ਕਿ ਉਸਦੀ ਮਾਤਾ ਜਸਬੀਰ ਕੌਰ ਬੀਤੇ ਕਰੀਬ ਪੰਜ ਸਾਲ ਤੋਂ ਟੀ.ਬੀ ਦੀ ਬੀਮਾਰੀ ਦਾ ਸ਼ਿਕਾਰ ਸੀ, ਜਿਸ ਦਾ ਇਲਾਜ ਸਿਵਲ ਹਸਪਤਾਲ ਤੋਂ ਚੱਲ ਰਿਹਾ ਸੀ। ਬੀਤੇ ਕੱਲ ਜਦੋਂ ਉਸਦਾ ਪਿਤਾ ਘਰੋਂ ਕੰਮ ਕਾਜ ਲਈ ਬਾਹਰ ਚਲਾ ਗਿਆ ਤਾਂ ਉਸਦੀ ਮਾਤਾ ਜਸਬੀਰ ਕੌਰ ਨੇ ਰਤਨ ਸਿੰਘ ਨੂੰ ਫੋਨ ਕਰਕੇ ਕਿਹਾ ਕਿ ਤੂੰ ਅੱਜ ਕੰਮ ’ਤੇ ਨਹੀਂ ਗਿਆ, ਜਿਸ ਤੋਂ ਬਾਅਦ ਉਸਦੇ ਪਿਤਾ ਰਤਨ ਸਿੰਘ ਨੇ ਪੁਰਾਣੀ ਵੀਡੀਓ ਭੇਜਦੇ ਹੋਏ ਕਿਹਾ ਕਿ ਉਹ ਕੰਮ ’ਤੇ ਹੀ ਹੈ। ਜਦੋਂ ਮਾਤਾ ਜਸਬੀਰ ਕੌਰ ਨੇ ਪਿਤਾ ਰਤਨ ਸਿੰਘ ਨੂੰ ਮੋਬਾਈਲ ਫੋਨ ਉਪਰ ਵੀਡੀਓ ਕਾਲ ਕਰਨ ਲਈ ਕਿਹਾ ਤਾਂ ਉਸ ਦੌਰਾਨ ਪਿਤਾ ਰਤਨ ਸਿੰਘ ਦੇ ਪਿੱਛੇ ਪੰਮੋ ਪਤਨੀ ਜੀਤਾ ਸਿੰਘ ਨਜ਼ਰ ਆ ਗਈ। ਇਸ ਵੀਡੀਓ ਕਾਲ ਤੋਂ ਬਾਅਦ ਉਸਦੀ ਮਾਤਾ ਜਸਬੀਰ ਕੌਰ ਡਿਪਰੈਸ਼ਨ ਵਿਚ ਚਲੇ ਗਈ ਅਤੇ ਘਰ ਵਿਚ ਪਈਆਂ ਟੀ.ਬੀ ਦੀਆਂ ਗੋਲੀਆਂ ਜ਼ਿਆਦਾ ਮਾਤਰਾ ਵਿਚ ਖਾ ਲਈਆਂ, ਜਿਸ ਨੂੰ ਤੁਰੰਤ ਨਿੱਜੀ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਇਹ ਵੀ ਪੜ੍ਹੋ- ਸ਼ਰਮਨਾਕ ਹੋਇਆ ਪੰਜਾਬ: ਕਲਯੁਗੀ ਪਿਓ ਨੇ ਆਪਣੀ ਮਾਸੂਮ ਧੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਭਿੱਖੀਵਿੰਡ ਦੇ ਮੁਖੀ ਇੰਸਪੈਕਟਰ ਮਨੋਜ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਬੇਟੇ ਕ੍ਰਿਸ਼ਨਾ ਦੇ ਬਿਆਨਾਂ ਹੇਠ ਪਿਤਾ ਰਤਨ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਭਿੱਖੀਵਿੰਡ ਅਤੇ ਉਸਦੀ ਪ੍ਰੇਮਿਕਾ ਪੰਮੋ ਪਤਨੀ ਜੀਤਾ ਸਿੰਘ ਵਾਸੀ ਭਿੱਖੀਵਿੰਡ ਦੇ ਖਿਲਾਫ ਪਰਚਾ ਦਰਜ ਕਰਦੇ ਹੋਏ ਗ੍ਰਿਫਤਾਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਪੇਪਰ ਦੇ ਕੇ ਪਰਤ ਰਹੇ 10ਵੀਂ ਦੇ 2 ਵਿਦਿਆਰਥੀਆਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Gold ਦੇ ਖਰੀਦਦਾਰਾਂ ਨੂੰ ਵੱਡਾ ਝਟਕਾ, ਨਵੇਂ ਰਿਕਾਰਡ ਪੱਧਰ 'ਤੇ ਪਹੁੰਚੀ ਕੀਮਤ, ਚਾਂਦੀ ਨੇ ਮਾਰੀ ਵੱਡੀ ਛਾਲ
NEXT STORY