ਪਠਾਨਕੋਟ (ਆਦਿਤਿਆ): ਸਵੇਰੇ ਜਦੋਂ ਲੋਕ ਡਰੋਨ ਦੇਖ ਕੇ ਅਤੇ ਧਮਾਕਿਆਂ ਦੀ ਆਵਾਜ਼ ਸੁਣ ਕੇ ਘਬਰਾ ਕੇ ਆਪਣੇ ਘਰਾਂ ਵੱਲ ਭੱਜ ਰਹੇ ਸਨ, ਤਾਂ ਇਸ ਭੀੜ ’ਚ ਗੁਲਾਬ ਦੇ ਫੁੱਲਾਂ ਨਾਲ ਸਜਾਈ ਇਕ ਕਾਰ ਆਰਾਮ ਨਾਲ ਚੱਲ ਰਹੀ ਸੀ ਅਤੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਸੀ, ਜਿਸ ’ਚ ਲਾੜੇ ਦੇ ਕੱਪੜੇ ਪਹਿਨੇ ਇਕ ਨੌਜਵਾਨ ਅਗਲੀ ਸੀਟ ’ਤੇ ਬੈਠਾ ਸੀ ਜੋ ਆਪਣੇ ਵਿਆਹ ਦੀ ਬਾਰਾਤ ਲੈ ਜਾ ਰਿਹਾ ਸੀ। ਅਸਮਾਨ ਵਿੱਚ ਡਰੋਨਾਂ ਅਤੇ ਧਮਾਕਿਆਂ ਤੋਂ ਬੇਪ੍ਰਵਾਹ, ਨਿਡਰ ਲਾੜਾ ਆਪਣੇ ਵਿਆਹ ਦੀ ਬਰਾਤ ਨਾਲ ਲਾੜੀ ਦੇ ਘਰ ਵੱਲ ਵਧਿਆ।
ਇਹ ਵੀ ਪੜ੍ਹੋ- ਪਠਾਨਕੋਟ ਸ਼ਹਿਰ 'ਚ ਹੋਏ 3 ਵੱਡੇ ਧਮਾਕੇ! ਲਗਾਤਾਰ ਵੱਜ ਰਹੇ ਖ਼ਤਰੇ ਦੇ ਘੁੱਗੂ
ਤੁਹਾਨੂੰ ਦੱਸ ਦੇਈਏ ਕਿ ਅਚਾਨਕ ਪੈਦਾ ਹੋਏ ਹਾਲਾਤਾਂ ਕਾਰਨ, ਪਿਛਲੀਆਂ ਕੁਝ ਰਾਤਾਂ ’ਚ ਕਈ ਪੈਲੇਸਾਂ ਵਿਚ ਲੋਕਾਂ ਦੇ ਵਿਆਹ ਸਮਾਗਮ ਹੋਏ। ਪਹਿਲੇ ਦਿਨ ਜਦੋਂ ਬਲੈਕਆਊਟ ਸ਼ੁਰੂ ਹੋਇਆ, ਤਾਂ ਮੈਰਿਜ ਪੈਲੇਸਾਂ ’ਚ ਵਿਆਹਾਂ ਵਿਚ ਸ਼ਾਮਲ ਹੋਣ ਵਾਲੇ ਲੋਕ ਅਚਾਨਕ ਸਭ ਕੁਝ ਛੱਡ ਕੇ ਆਪਣੇ ਘਰਾਂ ਵੱਲ ਭੱਜ ਗਏ। ਜਿੱਥੇ ਮੁੰਡੇ ਅਤੇ ਕੁੜੀ ਦੇ ਪਰਿਵਾਰਾਂ ਨੇ ਡਰੇ ਹੋਏ ਹਾਲਾਤਾਂ ’ਚ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਅੰਮ੍ਰਿਤਸਰ ਤੋਂ ਚੱਲਣ ਵਾਲੀਆਂ ਟਰੇਨਾਂ ਰੱਦ
ਪਿਛਲੇ ਤਿੰਨ ਦਿਨਾਂ ਤੋਂ ਰਾਤ ਨੂੰ ਹੋਣ ਵਾਲੇ ਹਮਲਿਆਂ ਤੋਂ ਬਾਅਦ, ਬਹੁਤ ਸਾਰੇ ਲੋਕਾਂ ਨੇ ਸਵੇਰ ਲਈ ਆਪਣੀਆਂ ਯੋਜਨਾਵਾਂ ਬਦਲ ਦਿੱਤੀਆਂ ਪਰ ਕਿਸੇ ਨੇ ਨਹੀਂ ਸੋਚਿਆ ਸੀ ਕਿ ਰਾਤ ਤੋਂ ਬਾਅਦ, ਹਮਲੇ ਅਚਾਨਕ ਸਵੇਰੇ ਦੁਬਾਰਾ ਸ਼ੁਰੂ ਹੋ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਵੇਰੇ-ਸਵੇਰੇ ਵੱਜ ਰਹੇ ਖ਼ਤਰੇ ਦੇ ਘੁੱਗੂ! ਅੰਮ੍ਰਿਤਸਰ 'ਚ Red Alert, ਲੋਕਾਂ ਲਈ ਐਡਵਾਇਜ਼ਰੀ ਜਾਰੀ
NEXT STORY