ਰਾਮਪੁਰ- ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ 'ਚ ਦਿਲ ਨੂੰ ਝੰਜੋੜ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਆਪਣੇ ਵਿਆਹ ਦੀ ਬਰਾਤ ਤੋਂ ਪਹਿਲਾਂ ਸੜਕ ਹਾਦਸੇ 'ਚ ਲਾੜੇ ਦੀ ਮੌਤ ਹੋ ਗਈ। ਪੁਲਸ ਮੁਤਾਬਕ ਰਾਮਪੁਰ ਜ਼ਿਲ੍ਹੇ ਦੇ ਟਾਂਡਾ ਥਾਣਾ ਖੇਤਰ ਦੇ ਸੇਂਤਾਖੇੜਾ ਦੇ ਮਾਝਰਾ ਪਿੰਡ ਦੇ ਰਹਿਣ ਵਾਲੇ ਯੋਗੇਂਦਰ ਕੁਮਾਰ (25) ਦੀ ਮੰਗਲਵਾਰ ਸਵੇਰੇ ਬਾਈਕ 'ਤੇ ਗੁਰੂਦੁਆਰਾ ਸਾਹਿਬ ਤੋਂ ਵਾਪਸ ਆਉਂਦੇ ਸਮੇਂ ਸਰਕਥਲ-ਦਢਿਆਲ ਸੜਕ 'ਤੇ ਇਕ ਡੰਪਰ ਨਾਲ ਟੱਕਰ ਹੋਣ ਕਾਰਨ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਕਾਸ਼ ! ਸਾਰਿਆਂ ਦੀ ਸੋਚ ਹੋ ਜਾਏ ਐਸੀ, ਲਾੜੇ ਨੇ ਸ਼ਗਨ 'ਚ 11 ਲੱਖ ਰੁਪਏ ਲੈਣ ਤੋਂ ਕੀਤਾ ਇਨਕਾਰ
ਪੁਲਸ ਮੁਤਾਬਕ ਯੋਗੇਂਦਰ ਦੀ ਬਰਾਤ ਮੰਗਲਵਾਰ ਸ਼ਾਮ ਨੂੰ ਮੁਰਾਦਾਬਾਦ ਜ਼ਿਲ੍ਹੇ ਦੇ ਬੁਢਾਨਪੁਰ ਜਾਣ ਵਾਲੀ ਸੀ ਪਰ ਇਹ ਦੁਖਦਾਈ ਘਟਨਾ ਸਵੇਰੇ ਵਾਪਰੀ। ਪੁਲਸ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਇਸ ਤੋਂ ਪਹਿਲਾਂ ਐਤਵਾਰ ਰਾਤ ਨੂੰ ਬਦਾਊਂ ਦੇ ਇਕ ਪਰਿਵਾਰ ਵਿਚ ਵਿਆਹ ਦੀਆਂ ਖੁਸ਼ੀਆਂ ਸੋਗ ਵਿਚ ਬਦਲ ਗਈਆਂ। ਜਦੋਂ ਮੁਰਾਦਾਬਾਦ ਵਿਚ ਲਾੜੀ ਦੇ ਪਰਿਵਾਰ ਨੂੰ ਰਾਮਪੁਰ 'ਚ ਇਸ ਹਾਦਸੇ ਦੀ ਜਾਣਕਾਰੀ ਮਿਲੀ ਤਾਂ ਉੱਥੇ ਵੀ ਸੋਗ ਪਸਰ ਗਿਆ। ਇੱਧਰ ਯੋਗੇਂਦਰ ਦੀ ਅਰਥੀ ਉੱਠੀ। ਵਿਆਹ ਵਿਚ ਸ਼ਾਮਲ ਹੋਣ ਲਈ ਆਏ ਰਿਸ਼ਤੇਦਾਰ ਅਤੇ ਪਿੰਡ ਦੇ ਲੋਕਾਂ ਦੇ ਹੰਝੂ ਨਹੀਂ ਰੁੱਕ ਰਹੇ ਹਨ।
ਇਹ ਵੀ ਪੜ੍ਹੋ- 7 ਮਈ ਨੂੰ ਵੱਜਣਗੇ ਖ਼ਤਰੇ ਦੇ ਘੁੱਗੂ, ਭਾਰਤੀ ਨਾਗਰਿਕ ਹੋਣ ਦੇ ਨਾਤੇ ਕੀ ਹੋਵੇਗੀ ਤੁਹਾਡੀ ਜ਼ਿੰਮੇਵਾਰੀ
ਓਧਰ ਮ੍ਰਿਤਕ ਦੇ ਭਰਾ ਦੇਵਰਾਜ ਸਿੰਘ ਨੇ ਕਿਹਾ ਕਿ ਅੱਜ 6 ਮਈ ਨੂੰ ਵਿਆਹ ਦੀ ਬਾਰਾਤ ਜਾਣੀ ਸੀ ਅਤੇ ਸਾਰੇ ਰਿਸ਼ਤੇਦਾਰ ਆ ਗਏ ਸਨ। ਉਨ੍ਹਾਂ ਕਿਹਾ ਕਿ ਸਵੇਰੇ-ਸਵੇਰੇ ਯੋਗੇਂਦਰ ਗੁਰਦੁਆਰੇ ਮੱਥਾ ਟੇਕਣ ਗਿਆ ਪਰ ਉਹ ਵਾਪਸ ਨਹੀਂ ਆਇਆ। ਹਾਦਸੇ ਵਿਚ ਉਸ ਦੀ ਮੌਤ ਦੀ ਖ਼ਬਰ ਆਈ। ਦੇਵਰਾਜ ਨੇ ਕਿਹਾ ਕਿ ਯੋਗੇਂਦਰ ਇਕ ਇੰਜੀਨੀਅਰ ਸੀ ਅਤੇ ਇਕ ਨਿੱਜੀ ਕੰਪਨੀ 'ਚ ਕੰਮ ਕਰਦਾ ਸੀ। ਉਨ੍ਹਾਂ ਕਿਹਾ ਕਿ ਸਾਰਾ ਕਸੂਰ ਡੰਪਰ ਡਰਾਈਵਰ ਦਾ ਹੈ ਅਤੇ ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਪਰਿਵਾਰ ਨੂੰ ਇਨਸਾਫ਼ ਦਿਵਾਉਣਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ 'ਚ ਭਾਰਤੀ ਨੌਜਵਾਨ ਦੀ ਮੌਤ, ਲਾਸ਼ ਵਾਪਸ ਲਿਆਉਣ ਲਈ ਪਰਿਵਾਰ ਨੇ ਲਾਈ ਗੁਹਾਰ
NEXT STORY