ਅੰਮ੍ਰਿਤਸਰ (ਦਲਜੀਤ) - ਸਿਹਤ ਵਿਭਾਗ ਹਾਈ ਰਿਸਕ ਕੈਟਾਗਿਰੀ ਵਿਚ ਆਉਂਦੀਆਂ ਗਰਭਵਤੀ ਔਰਤਾਂ ਇਲਾਜ ਨੂੰ ਲੈ ਕੇ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ। ਸਿਵਲ ਸਰਜਨ ਡਾ. ਸੁਮਿਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਗਠਿਤ ਕਮੇਟੀ ਵੱਲੋਂ ਸਮੂਹ ਮੁਲਾਜ਼ਮਾਂ ਨੂੰ ਗਰਭਵਤੀ ਔਰਤਾਂ ਦਾ ਜਣੇਪੇ ਸਮੇਂ ਤੱਕ ਮੁਕੰਮਲ ਧਿਆਨ ਰੱਖਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਸਿਵਲ ਸਰਜਨ ਨੇ ਸਪੱਸ਼ਟ ਕੀਤਾ ਹੈ ਕਿ ਜਣੇਪੇ ਦੌਰਾਨ ਕਿਸੇ ਤਰ੍ਹਾਂ ਦੀ ਵੀ ਕੋਈ ਉਣਤਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਸਬੰਧ ਵਿਚ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਨੀਲਮ ਭਗਤ ਵਲੋਂ ਮਟਰਨਲ ਡੈਥ ਕੇਸਾਂ ਵਿਚ ਸੁਧਾਰ ਲਿਆਉਣ ਲਈ ਸਮੂਹ ਬੀ. ਈ. ਈ., ਐੱਲ. ਐੱਚ. ਵੀ. ਅਤੇ ਏ. ਐੱਨ. ਐੱਮ. ਦੀ ਜ਼ਿਲਾ ਪੱਧਰੀ ਪੀ. ਐੱਮ. ਐੱਸ. ਐੱਮ. ਏ. ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਦੀਪਿਕਾ ਪਾਦੂਕੋਣ ਨੇ ਦਿੱਤਾ ਪੁੱਤਰ ਨੂੰ ਜਨਮ! ਹਸਪਤਾਲ ਤੋਂ ਵਾਇਰਲ ਹੋਈ ਤਸਵੀਰ
ਇਸ ਦੌਰਾਨ ਸੰਬੋਧਨ ਕਰਦਿਆਂ ਡਾ. ਨੀਲਮ ਭਗਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰੇਤਵ ਅਭਿਆਨ ਦੌਰਾਨ ਮਹੀਨੇ ਦੀ ਹਰੇਕ 9 ਅਤੇ 22 ਤਰੀਕ ਨੂੰ ਪੈਰਾ ਮੈਡੀਕਲ ਸਟਾਫ ਵਲੋਂ ਆਪਣੇ ਅਧੀਨ ਪੈਂਦੇ ਇਲਾਕੇ ਦੀਆਂ ਸਾਰੀਆਂ ਗਰਭਵਤੀ ਮਾਵਾਂ ਦੀ ਡਾਕਟਰੀ ਜਾਂਚ ਕਰਵਾਈ ਜਾਂਦੀ ਹੈ, ਜਿਸ ਦਾ ਮੱਖ ਉਦੇਸ਼ ਸਮੇਂ ਤੇ ਹਾਈ ਰਿਸਕ ਕੇਸਾਂ ਦਾ ਪਤਾ ਲਗਾਉਣਾ ਅਤੇ ਸਮੇਂ ਸਿਰ ਇਲਾਜ ਕਰ ਕੇ ਸੁਰੱਖਿਅਤ ਜਣੇਪਾ ਕਰਵਾਉਣਾ ਯਕੀਨੀ ਬਣਾਉਣਾ ਹੈ। ਇਸ ਮੌਕੇ ਉਨ੍ਹਾਂ ਨੇ ਬਹੁਤ ਹੀ ਵਿਸਥਾਰ ਨਾਲ ਮਟਰਨਲ ਡੈਥ ਦੇ ਕਾਰਨ, ਇਲਾਜ ਅਤੇ ਸਵਧਾਨੀਆਂ ਸਬੰਧੀ ਟ੍ਰੇਨਿੰਗ ਦਿੱਤੀ ਅਤੇ ਕਿਹਾ ਕਿ ਇਸ ਟ੍ਰੇਨਿੰਗ ਦਾ ਮੁੱਖ ਮੰਤਵ ਜ਼ਿਲੇ ਵਿਚ ਐੱਮ. ਐੱਮ. ਆਰ. ਨੂੰ ਘਟਾਉਣਾ ਹੈ। ਇਸ ਸਬੰਧੀ ਬਹੁਤ ਵੱਡੇ ਕਦਮ ਚੁੱਕਣ ਦੀ ਜ਼ਰੂਰਤ ਹੈ ਜਿਸ ਵਿਚ ਸਟਾਫ ਦੀ ਹਾਜ਼ਰੀ, ਕਾਰਗੁਜ਼ਾਰੀ, ਮਰੀਜ਼ਾਂ ਦੀ ਦੇਖਭਾਲ ਅਤੇ ਡਾਕਟਰਾਂ ਦਾ ਵਤੀਰਾ ਸੁਧਾਰਨ ਦੀ ਸਖਤ ਜ਼ਰੂਰਤ ਹੈ। ਇਸ ਵਿਚ ਸੁਧਾਰ ਲਿਆਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਅਤੇ ਇਸ ਨੂੰ ਹਰ ਹਾਲਤ ਵਿਚ ਸੁਧਾਰਿਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਸਲਮਾਨ ਦਾ ਹੁਣ ਇਸ ਗਾਇਕ ਨਾਲ ਪਿਆ ਪੰਗਾ! ਚੇਤਾਵਨੀ ਦਿੰਦਿਆਂ ਕਿਹਾ- 'ਮੈਨੂੰ ਆਉਣਾ ਨਾ ਪਵੇ...'
ਸਿਵਲ ਸਰਜਨ ਡਾ. ਸੁਮਿਤ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਗਰਭਵਤੀ ਔਰਤਾਂ ਦੇ ਜਣੇਪੇ ਨੂੰ ਲੈ ਕੇ ਪੂਰੀ ਗੰਭੀਰਤਾ ਨਾਲ ਕੰਮ ਕੀਤਾ ਜਾਂਦਾ ਹੈ। ਵਿਭਾਗ ਦੇ ਮੁਲਾਜ਼ਮ ਜਣੇਪੇ ਤੱਕ ਗਰਭਵਤੀ ਮਾਵਾਂ ਦਾ ਧਿਆਨ ਰੱਖਦੇ ਹਨ ਅਤੇ ਜਚਾ ਬੱਚਾ ਦੀ ਸੁਰੱਖਿਆ ਡਿਲੀਵਰੀ ਨੂੰ ਲੈ ਕੇ ਮੁਸ਼ਤੈਦੀ ਨਾਲ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਹਾਈ ਰਿਸਕ ਜਣੇਪਿਆਂ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਵੀ ਕੋਈ ਉਣਤਾਈ ਨਾ ਵਰਤੀ ਜਾਵੇ। ਉਧਰ ਦੂਸਰੇ ਪਾਸੇ ਡਬਲਯੂ. ਐੱਚ. ਓ. ਦੇ ਅਧਿਕਾਰੀ ਗੁਲਸ਼ਨ ਕੁਮਾਰ ਵੱਲੋਂ ਆਏ ਹੋਏ ਮੁਲਾਜ਼ਮਾਂ ਨੂੰ ਵਰਕਸ਼ਾਪ ਦੌਰਾਨ ਵੱਖ-ਵੱਖ ਵਿਸ਼ਿਆਂ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸੀ. ਆਈ. ਏ. ਸਟਾਫ ਦੀ ਵੱਡੀ ਕਾਰਵਾਈ, ਕਿੱਲੋ ਅਫੀਮ ਸਮੇਤ ਤਸਕਰ ਗ੍ਰਿਫ਼ਤਾਰ
NEXT STORY