ਲੋਪੋਕੇ (ਸਤਨਾਮ)-ਪੰਜਾਬ ਸਰਕਾਰ ਸਿਹਤ ਵਿਭਾਗ ਮਾਣਯੋਗ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਮੈਡਮ ਸਾਕਸ਼ੀ ਸਾਹਨੀ, ਸਿਵਲ ਸਰਜਨ ਅੰਮ੍ਰਿਤਸਰ ਡਾ. ਕਿਰਨਦੀਪ ਕੌਰ, ਐੱਸ. ਡੀ. ਐੱਮ. ਲੋਪੋਕੇ ਮੈਡਮ ਅਮਨਦੀਪ ਕੌਰ ਘੁੰਮਣ, ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸੀ. ਐੱਚ. ਸੀ. ਲੋਪੋਕੇ ਡਾ. ਕੰਵਰ ਅਜੈ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਆਉਣ ਵਾਲੇ ਤਿਉਹਾਰਾਂ ਨੂੰ ਮੁੱਖ ਰੱਖਦੇ ਹੋਏ ਜ਼ਿਲਾ ਪ੍ਰਸ਼ਾਸਨ ਵੱਲੋਂ ‘ਸਵੱਛ ਦੁਕਾਨ ਸਵੱਸਥ ਪਕਵਾਨ’ ਮੁਹਿੰਮ ਤਹਿਤ ਅੱਜ ਦੂਸਰੇ ਦਿਨ ਕਸਬਾ ਚੋਗਾਵਾਂ ਤੇ ਲੋਪੋਕੇ ਵਿੱਚ ਰੈਸਟੋਰੈਂਟ, ਢਾਬੇ, ਡੇਅਰੀਆਂ, ਬੇਕਰੀ, ਮਠਿਆਈਆਂ ਦੀਆਂ ਦੁਕਾਨਾਂ ਦੀ ਸਾਫ ਸਫਾਈ ਦੀ ਚੈਕਿੰਗ ਕੀਤੀ ਗਈ ਅਤੇ ਦੁਕਾਨਦਾਰਾਂ ਨੂੰ ਖਾਣ-ਪੀਣ ਵਾਲੀਆਂ ਵਸਤਾਂ ਨੂੰ ਢੱਕ ਕੇ ਰੱਖਣ ਲਈ ਜਾਗਰੂਕ ਕੀਤਾ।
ਇਹ ਵੀ ਪੜ੍ਹੋ- ਡਿਜੀਟਲ ਇੰਡੀਆ: ਹੁਣ ਟੀਕਾਕਰਨ ਵੀ ਹੋਇਆ ਆਨਲਾਈਨ
ਚੈਕਿੰਗ ਦੌਰਾਨ ਕਈ ਜਗ੍ਹਾ ’ਤੇ ਕਾਫੀ ਅਣਗਹਿਲੀ ਪਾਈ ਗਈ ਅਤੇ ਤਰੁੱਟੀਆਂ ਦੂਰ ਕਰਨ, ਗੁਣਵੱਤਾ ਅਤੇ ਸਵੱਸ਼ਤਾ ਲਈ ਪ੍ਰੇਰਿਤ ਕੀਤਾ ਗਿਆ ਤਾਂ ਕਿ ਖਾਣ-ਪੀਣ ਵਾਲੀਆਂ ਵਸਤਾਂ ਨਾਲ ਲੋਕਾਂ ਦੀ ਸਿਹਤ ਤੇ ਕੋਈ ਬੁਰਾ ਪ੍ਰਭਾਵ ਨਾ ਪਵੇ ਅਤੇ ਲੋਕ ਬਿਨਾ ਕਿਸੇ ਝਿਜਕ ਦੇ ਖੁਸ਼ੀਆਂ ਅਤੇ ਚਾਵਾਂ ਨਾਲ ਤਿਉਹਾਰ ਮਨਾਉਣ ਅਤੇ ਖਾਣ-ਪੀਣ ਵਾਲੀਆਂ ਵਸਤਾਂ ਦੀ ਵਰਤੋਂ ਕਰਨ। ਇਸ ਟੀਮ ਵਿਚ ਬਲਜੀਤ ਸਿੰਘ ਛੀਨਾ, ਰਾਜਿੰਦਰ ਸਿੰਘ ਬੁੱਟਰ, ਹਰਮਿੰਦਰ ਸਿੰਘ,ਹਰਜੀਤ ਸਿੰਘ, ਵਿਸ਼ਕਮਲਪ੍ਰੀਤ ਅਜੈਪਾਲ ਸਿੰਘ ਜਰਮਨਜੀਤ ਸਿੰਘ ਅਤੇ ਗੁਰਵੇਲ ਚੰਦ ਹੈਲਥ ਇੰਸਪੈਕਟਰ ਸ਼ਾਮਲ ਸਨ।
ਇਹ ਵੀ ਪੜ੍ਹੋ- ਦੀਵਾਲੀ 'ਤੇ ਮਿਲੇਗਾ ਮੁਫ਼ਤ ਸਿਲੰਡਰ, ਕਰੋ ਇਹ ਕੰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਤੰਗਾਂ ਦੇ ਗੋਦਾਮ ’ਚ ਲੱਗੀ ਅੱਗ, ਹੋਇਆ ਭਾਰੀ ਨੁਕਸਾਨ
NEXT STORY