ਚੋਗਾਵਾਂ (ਹਰਜੀਤ)- ਅੱਜ ਪੁਲਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਮਾਧੋਕੇ ਵਿਖੇ ਕਿਸੇ ਸ਼ਰਾਰਤੀ ਆਨਸਰ ਵੱਲੋਂ ਪਾਵਨ ਬਾਈਬਲ ਨੂੰ ਅੱਗ ਲਾ ਕੇ ਸਾੜਨ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ । ਜਿਸ ਤੋਂ ਬਾਅਦ ਲੋਕਾਂ 'ਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਮੁਲਾਤਬ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਕੁਆਰਡੀਨੇਟਰ ਵਿਲਾਇਤ ਮਸੀਹ ਬੰਟੀ ਨੇ ਦੱਸਿਆ ਕਿ ਕਿਸੇ ਸ਼ਰਾਰਤੀ ਅਨਸਰ ਵੱਲੋਂ ਪਾਵਨ ਬਾਈਬਲ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ ਹੈ ਜੋ ਕਿ ਬਹੁਤ ਹੀ ਮੰਦਭਾਗੀ ਘਟਨਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ IIM ਕੈਂਪਸ 'ਚ ਤਲਵਾਰ ਲੈ ਕੇ ਨਿਹੰਗ ਬਾਣੇ 'ਚ ਪਹੁੰਚਿਆ ਵਿਅਕਤੀ, ਵਿਦਿਆਰਥੀਆਂ ਨੂੰ ਦਿੱਤੀ ਇਹ ਧਮਕੀ
ਅਸੀਂ ਪੁਲਸ ਪ੍ਰਸ਼ਾਸਨ ਤੋਂ ਦੋਸ਼ੀ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦੇ ਹਾਂ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਡੀ.ਐੱਸ.ਪੀ ਗੁਰਿੰਦਰਪਾਲ ਸਿੰਘ ਨਾਗਰਾ ਐੱਸ.ਐੱਸ.ਓ ਬਲਕਾਰ ਸਿੰਘ ਤੁਰੰਤ ਘਟਨਾ ਸਥਾਨ 'ਤੇ ਪੁੱਜੇ ਅਤੇ ਪਾਵਨ ਬਾਈਬਲ ਅੱਧ ਸੜੇ ਪੰਨਿਆਂ ਨੂੰ ਕਬਜ਼ੇ ਵਿੱਚ ਲੈ ਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ।
ਇਹ ਵੀ ਪੜ੍ਹੋ- GNDH ਦੇ ਡਾਕਟਰਾਂ ਨੇ ਦਿਲ ਦੀ ਘਾਤਕ ਬਿਮਾਰੀ ਦੀ ਕੀਤੀ ਸਫ਼ਲ ਸਰਜਰੀ, 13 ਸਾਲਾ ਬੱਚੀ ਨੂੰ ਮੌਤ ਦੇ ਮੂੰਹੋਂ ਕੱਢਿਆ ਬਾਹਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰ 'ਚ ਜੂਆ ਖੇਡ ਰਹੇ 4 ਜੁਆਰੀਆਂ ਨੂੰ ਪੁਲਸ ਨੇ ਰੰਗੇ ਹੱਥੀਂ ਕੀਤਾ ਕਾਬੂ, 5 ਲੱਖ 28 ਹਜ਼ਾਰ ਨਕਦੀ ਬਰਾਮਦ
NEXT STORY