ਅੰਮ੍ਰਿਤਸਰ (ਅਨੂ)- ਚੀਫ਼ ਖ਼ਾਲਸਾ ਦੀਵਾਨ ਪੰਥ ਦੀ ਵਡਮੁੱਲੀ ਪੁਰਾਤਨ ਸੰਸਥਾ ਹੈ ਜਿਸ ਦੀ ਕੌਮ ਦੇ ਇਤਿਹਾਸ ਵਿਚ ਅਹਿਮ ਭੂਮਿਕਾ ਰਹੀ ਹੈ। ਸਿੱਖ ਵਿਦਵਾਨਾਂ, ਗੁਰਸਿੱਖਾਂ, ਸਿੱਖ ਚਿੰਤਕਾਂ ਅਤੇ ਕੌਮ ਨੂੰ ਸਮਰਪਿਤ ਬੁੱਧੀਜੀਵੀਆਂ ਨੇ ਬਹੁਤ ਸੰਜੀਦਗੀ ਨਾਲ ਮਿਹਨਤ ਕਰ ਕੇ ਇਸ ਸੰਸਥਾ ਦੇ ਅਕਸ ਨੂੰ ਸਵਾਰਿਆ ਸੀ ਪਰ ਸਮੇਂ ਦੇ ਨਾਲ ਇਸ ਸੰਸਥਾ ਤੋਂ ਅੰਮ੍ਰਿਤਧਾਰੀ ਮੈਂਬਰਾਂ ਅਤੇ ਵਿਦਵਾਨਾਂ ਦੀ ਜਗ੍ਹਾ ਅਮੀਰ ਕਾਰੋਬਾਰੀਆਂ, ਠੇਕੇਦਾਰਾਂ, ਸਿਆਸਤਦਾਨਾਂ ਅਤੇ ਬੇਅੰਮ੍ਰਤੀਆਂ ਨੇ ਵੋਟਾਂ ਦੀ ਰਾਜਨੀਤੀ ਰਾਹੀਂ ਇਸ ਸੰਸਥਾ ਦਾ ਨਾ ਕੇਵਲ ਅਕਸ ਖ਼ਰਾਬ ਕੀਤਾ ਹੈ। ਸਗੋਂ ਆਪਣੀ ਬਹੁ-ਗਿਣਤੀ ਨਾਲ ਧਰਮੀਆਂ, ਪੰਥਕ ਸੋਚ ਦੇ ਧਾਰਨੀਆਂ ਅਤੇ ਅੰਮ੍ਰਿਧਾਰੀਆਂ ਦੀ ਸੱਚ ਦੀ ਆਵਾਜ਼ ਨੂੰ ਹਮੇਸ਼ਾ ਲਈ ਖ਼ਤਮ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਝੂਠੀਆਂ ਸਹੁੰਆਂ ਚੁੱਕ ਕੇ ਉਨ੍ਹਾਂ ਨੂੰ ਦੀਵਾਨ ਤੋਂ ਬਾਹਰ ਕੱਢ ਕੇ ਬਜਰ ਪਾਪ ਕੀਤਾ, ਜੋ ਪੰਥ ਨੂੰ ਪ੍ਰਵਾਨ ਨਹੀਂ ਹੈ।
ਇਹ ਵੀ ਪੜ੍ਹੋ- ਬਾਬੇ ਨੇ ਪੋਟਲੀ ਸੁੰਘਾ ਕੇ ਔਰਤ ਨਾਲ ਕੀਤਾ ਵੱਡਾ ਕਾਂਡ, ਫ਼ਿਰ ਜੋ ਹੋਇਆ ਸੁਣ ਹੋਵੋਗੇ ਹੈਰਾਨ
ਬਰਖਾਸਤ ਕੀਤੇ ਗਏ ਮੈਂਬਰਾਂ ਵਿਚ ਪ੍ਰੋਫੈਸਰ ਬਲਜਿੰਦਰ ਸਿੰਘ, ਅਵਤਾਰ ਸਿੰਘ, ਅਮਰਜੀਤ ਸਿੰਘ ਭਾਟੀਆ, ਹਰਕੰਵਲ ਸਿੰਘ ਕੋਹਲੀ, ਇੰਜ. ਨਵਦੀਪ ਸਿੰਘ ਸ਼ਾਮਲ ਹਨ, ਜੋ ਦੀਵਾਨ ਵਿਚ ਲੰਮੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੇ ਹਨ। ਪੰਜ ਸਿੰਘ ਸਾਹਿਬਾਨ ਭਾਈ ਮੇਜਰ ਸਿੰਘ, ਭਾਈ ਬਲਬੀਰ ਸਿੰਘ ਅਰਦਾਸੀਆ, ਭਾਈ ਜੋਗਿੰਦਰ ਸਿੰਘ, ਭਾਈ ਕੁਲਵੰਤ ਸਿੰਘ ਅਤੇ ਭਾਈ ਕੋਮਲ ਸਿੰਘ ਨੇ ਕਿਹਾ ਬਰਖ਼ਾਸਤ ਕੀਤੇ ਗਏ ਮੈਂਬਰਾਂ ਨੇ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਕੂਲ ਵਿਖੇ ਮਦਰ ਟਰੇਸਾ ਦੇ ਜਨਮ ਦਿਨ ਨੂੰ ਮਨਾਉਣ ’ਤੇ ਇਤਰਾਜ਼ ਕੀਤਾ ਸੀ, ਜੋ ਪ੍ਰਬੰਧਕਾਂ ਨੂੰ ਚੰਗਾ ਨਹੀਂ ਲੱਗਿਆ ਸੀ।
ਇਹ ਵੀ ਪੜ੍ਹੋ- BSF ਨੂੰ ਮਿਲੀ ਵੱਡੀ ਸਫ਼ਲਤਾ, ਪਾਕਿਸਤਾਨੀ ਡਰੋਨ 'ਤੇ 60 ਰਾਊਂਡ ਫ਼ਾਇਰ ਕਰ ਸੁੱਟਿਆ ਹੇਠਾਂ
ਪ੍ਰੋਫ਼ੈਸਰ ਬਲਜਿੰਦਰ ਸਿੰਘ ਨੇ ਤਾਂ ਕਈ ਵਾਰ ਬੇਅੰਮ੍ਰਿਤਧਾਰੀਆਂ ਨੂੰ ਮੈਂਬਰ ਬਣਾਏ ਜਾਣ ’ਤੇ ਇਤਰਾਜ਼ ਵੀ ਕੀਤਾ ਸੀ, ਜੋ ਸਰਮਾਏਦਾਰਾਂ ਨੂੰ ਕੰਡੇ ਵਾਂਗ ਚੁੱਭਦਾ ਸੀ। ਪੰਜੇ ਸਿੰਘ ਸਾਹਿਬਾਨਾਂ ਨੇ ਸਵਾਲ ਕੀਤਾ ਕਿ ਜੇਕਰ ਗੱਲਬਾਤ ਰਾਹੀਂ ਬੇਨਤੀ ਕਰਨ ’ਤੇ ਭਾਈ ਸੰਦੀਪ ਸਿੰਘ ਸੰਨੀ ਦੇ ਪਰਿਵਾਰ ਦੇ ਬੱਚਿਆਂ ਦੀ ਫ਼ੀਸ ਮੁਆਫ਼ ਨਹੀਂ ਕੀਤੀ ਤਾਂ ਪ੍ਰੋ. ਬਲਜਿੰਦਰ ਸਿੰਘ ਨੂੰ ਇਸ ਕਾਰਜ ਦੀ ਪੂਰਤੀ ਲਈ ਸੋਸ਼ਲ ਮੀਡੀਆ ’ਤੇ ਜਾਣਾ ਪਿਆ, ਜੋ ਕਿਸੇ ਵੀ ਮਾਪਦੰਡ ਨਾਲ ਗਲਤੀ ਨਹੀਂ ਸੀ। ਦੀਵਾਨ ਵੱਲੋਂ ਇਕ ਮਹੀਨੇ ਬਾਅਦ ਭਾਈ ਸੰਨੀ ਦੇ ਪਰਿਵਾਰ ਦੇ ਬੱਚਿਆਂ ਦੀ ਫ਼ੀਸ ਮੁਆਫ਼ ਕਰਨ ਦਾ ਮਤਲਬ ਹੈ ਕਿ ਬਰਖਾਸਤ ਕੀਤੇ ਮੈਂਬਰਾਂ ਦੀ ਮੰਗ ਜਾਇਜ਼ ਸੀ। ਪੰਜ ਸਿੰਘ ਸਾਹਿਬਾਨਾਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਝੂਠੀਆਂ ਸਹੁੰ ਚੁੱਕ ਕੇ ਸੱਚੇ ਗੁਰਸਿੱਖ ਮੈਂਬਰਾਂ ਨੂੰ ਕੱਢਣਾ ਪੰਥ ਵਿਰੋਧੀ ਕਾਰਵਾਈ ਹੈ। ਉਨ੍ਹਾਂ ਨੇ ਪ੍ਰਬੰਧਕਾਂ ਨੂੰ ਅਗਾਹ ਕਰਦੇ ਹੋਏ ਕਿਹਾ ਕਿ ਇਨ੍ਹਾਂ ਮੈਂਬਰਾਂ ਨੂੰ ਬਾਇੱਜਤ ਦੀਵਾਨ ਵਿੱਚ ਵਾਪਸ ਲਿਆ ਜਾਵੇ ਜੇਕਰ ਪ੍ਰਬੰਧਕਾਂ ਨੇ ਇਸ ਗੱਲ ਨੂੰ ਅਣਗੌਲਿਆ ਤਾਂ ਸਾਨੂੰ ਕੋਈ ਹੋਰ ਕਦਮ ਚੁੱਕਣ ਲਈ ਮਜ਼ਬੂਰ ਹੋਣਾ ਪਵੇਗਾ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਤਨਖਾਹਾਂ ਨਾ ਮਿਲਣ 'ਤੇ ਹਸਪਤਾਲ ਦੇ ਕਰਮਚਾਰੀਆਂ 'ਚ ਰੋਸ, ਕੰਮਕਾਜ ਕੀਤਾ ਠੱਪ
NEXT STORY