ਅੰਮ੍ਰਿਤਸਰ (ਜਸ਼ਨ)- ਗੁਰੂ ਨਗਰੀ ਵਿਚ ਨਿਡਰ ਲੁਟੇਰੇ ਦਿਨ-ਦਿਹਾੜੇ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਜਿਸ ਕਾਰਨ ਸ਼ਹਿਰ ਵਾਸੀ ਹੀ ਨਹੀਂ, ਸਗੋਂ ਇੱਥੇ ਆਉਣ-ਜਾਣ ਵਾਲੇ ਸੈਲਾਨੀ ਵੀ ਕਾਫੀ ਚਿੰਤਤ ਹਨ। ਹਾਲ ਹੀ 'ਚ ਨਵੇਂ ਸਾਲ ’ਤੇ ਕਲਕੱਤਾ ਦੇ ਤਿੰਨ ਸ਼ਰਧਾਲੂਆਂ ਨਾਲ ਲੁੱਟ ਦੀ ਘਟਨਾ ਵਾਪਰੀ ਸੀ ਅਤੇ ਹੁਣ ਅਜਿਹਾ ਹੀ ਮਾਮਲਾ ਫ਼ਿਰੋਜ਼ਪੁਰ ਦੇ ਰਹਿਣ ਵਾਲੇ ਇਕ ਜੋੜੇ ਨਾਲ ਸਾਹਮਣੇ ਆਇਆ ਹੈ, ਜਿੱਥੇ ਲੁਟੇਰੇ ਨੇ ਇਕ ਵਪਾਰੀ ਨੂੰ ਨਿਸ਼ਾਨਾ ਬਣਾ ਕੇ ਪਿਸਤੌਲ ਦੀ ਨੋਕ ’ਤੇ ਉਸ ਦੀ ਪਤਨੀ ਅਤੇ ਬੱਚੀ ਨੂੰ ਕਾਰ ਸਮੇਤ ਅਗਵਾ ਕਰ ਲਿਆ।
ਇਹ ਵੀ ਪੜ੍ਹੋ- ਮਾਲਦੀਵ ਦੇ ਰਾਸ਼ਟਰਪਤੀ ਮੁਇਜ਼ੂ ਨੇ ਮੁੜ ਕੀਤਾ ਵੱਡਾ ਐਲਾਨ, ਭਾਰਤ 'ਤੇ ਨਿਰਭਰਤਾ ਘਟਾਉਣ ਲਈ ਲਿਆ ਇਹ ਫ਼ੈਸਲਾ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਅਨੀਸ਼ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਆਪਣੀ ਪਤਨੀ ਅਤੇ ਬੱਚੀ ਨਾਲ ਰੈਸਟੋਰੈਂਟ ’ਚ ਖਾਣਾ ਖਾਣ ਤੋਂ ਬਾਅਦ ਘਰ ਜਾਣ ਲਈ ਕਾਰ ਵਿਚ ਬੈਠਣ ਲੱਗਾ ਤਾਂ ਉਸ ਨੂੰ ਯਾਦ ਆਇਆ ਕਿ ਉਸਦਾ ਫੋਨ ਰੈਸਟੋਰੈਂਟ ’ਚ ਰਹਿ ਗਿਆ ਹੈ। ਜਦੋਂ ਉਹ ਫੋਨ ਲੈ ਕੇ ਵਾਪਸ ਆਇਆ ਤਾਂ ਉਸ ਦੀ ਪਤਨੀ ਅਤੇ ਬੱਚੀ ਕਾਰ ਸਮੇਤ ਉੱਥੋਂ ਗਾਇਬ ਸਨ।
ਇਸ ਦੌਰਾਨ ਇਕ ਆਟੋ ਚਾਲਕ ਨੇ ਉਸ ਨੂੰ ਦੱਸਿਆ ਕਿ ਇਕ ਵਿਅਕਤੀ ਪਿਸਤੌਲ ਦੀ ਨੋਕ ’ਤੇ ਦੋਵਾਂ ਨੂੰ ਕਾਰ ਵਿਚ ਬਿਠਾ ਅਗਵਾ ਕਰ ਕੇ ਲੈ ਗਿਆ ਹੈ। ਜਦੋਂ ਉਸ ਨੇ ਆਪਣੀ ਪਤਨੀ ਨੂੰ ਫੋਨ ਕੀਤਾ ਤਾਂ ਪਹਿਲਾਂ ਤਾਂ ਉਸ ਨੇ ਨਹੀਂ ਚੁੱਕਿਆ, ਫਿਰ ਉਸ ਨੇ ਦੱਸਿਆ ਕਿ ਕੋਈ ਅਣਪਛਾਤਾ ਵਿਅਕਤੀ ਉਸ ਨੂੰ ਪਿਸਤੌਲ ਦੀ ਨੋਕ ’ਤੇ ਬੱਸ ਸਟੈਂਡ ਵੱਲ ਲੈ ਗਿਆ ਹੈ। ਲੁਟੇਰੇ ਨੇ ਪਿਸਤੌਲ ਦੀ ਨੋਕ ’ਤੇ ਉਸ ਦੀ ਪਤਨੀ ਕੋਲੋਂ ਪੈਸਿਆਂ ਦੀ ਮੰਗ ਕੀਤੀ।
ਇਹ ਵੀ ਪੜ੍ਹੋ- ਅਧਿਆਪਕਾਂ ਦੀ ਫਰਲੋ ਰੋਕਣ ਦੀ ਤਿਆਰੀ 'ਚ ਸਰਕਾਰ, ਬਾਇਓਮੈਟ੍ਰਿਕ ਨਹੀਂ, ਹੁਣ ਇਸ ਤਰ੍ਹਾਂ ਲੱਗੇਗੀ ਹਾਜ਼ਰੀ
ਇਸ ਤੋਂ ਬਾਅਦ ਜਦੋਂ ਲੁਟੇਰੇ ਨੇ ਔਰਤ ਕੋਲੋਂ ਕਾਰ ਦੀਆਂ ਚਾਬੀਆਂ ਮੰਗੀਆਂ ਤਾਂ ਉਸ ਨੇ ਦੱਸਿਆ ਕਿ ਕੋਲ ਹੀ ਡਿੱਗੀ ਵਿਚ ਕਾਰ ਦੀਆਂ ਚਾਬੀਆਂ ਪਈਆਂ ਸਨ, ਜਿਸ ਨੂੰ ਲੁਟੇਰੇ ਨੇ ਲੈ ਲਿਆ। ਇਸ ਤੋਂ ਬਾਅਦ ਜਦੋਂ ਲੁਟੇਰਾ ਤਾਰਾਂਵਾਲਾ ਪੁਲ ਨੇੜੇ ਪਹੁੰਚਿਆ ਤਾਂ ਉਸ ਦੀ ਪਤਨੀ ਨੇ ਸਮਝਦਾਰੀ ਨਾਲ ਬੱਚੀ ਸਮੇਤ ਕਾਰ ਤੋਂ ਛਾਲ ਮਾਰ ਦਿੱਤੀ। ਇਸ ਦੌਰਾਨ ਲੁਟੇਰੇ ਨੇ ਫਿਰ ਉਸ ਨਾਲ ਜ਼ਬਰਦਸਤੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਕਾਰ ਵਿਚ ਬਿਠਾਉਣ ਲੱਗਾ।
ਜਦੋਂ ਔਰਤ ਨੇ ਹਿੰਮਤ ਦਿਖਾਈ ਅਤੇ ਰੌਲਾ ਪਾਇਆ ਤਾਂ ਲੁਟੇਰਾ ਤੇਜ਼ੀ ਨਾਲ ਉਸ ਨੂੰ ਉੱਥੇ ਛੱਡ ਕੇ ਕਾਰ ਵਿਚ ਬੈਠ ਕੇ ਫ਼ਰਾਰ ਹੋ ਗਿਆ। ਇਸ ਸਬੰਧੀ ਥਾਣਾ ਬੀ ਡਵੀਜ਼ਨ ਦੇ ਐੱਸ.ਐੱਚ.ਓ. ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਇਸ ਮਾਮਲੇ ਨੂੰ ਹਾਈਟੈੱਕ ਤਰੀਕੇ ਨਾਲ ਲਿਆ ਹੈ ਅਤੇ ਸੀ.ਸੀ.ਟੀ.ਵੀ. ਫੁਟੇਜ ਦੀ ਵੀ ਜਾਂਚ ਕੀਤੀ ਹੈ। ਮੁਲਜ਼ਮਾ ਦੀ ਪਛਾਣ ਕਰ ਲਈ ਹੈ।
ਇਹ ਵੀ ਪੜ੍ਹੋ- ਭਾਖੜਾ ਨਹਿਰ 'ਚ ਵਾਪਰਿਆ ਭਿਆਨਕ ਹਾਦਸਾ, ਨਾਰੀਅਲ ਤਾਰਨ ਗਏ ਮਾਂ-ਪੁੱਤ ਪਾਣੀ 'ਚ ਰੁੜ੍ਹੇ (ਵੀਡੀਓ)
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੇ ਜਵਾਈ 'ਤੇ ਸਹੁਰਿਆਂ ਨੇ ਕੀਤਾ ਹਮਲਾ, ਲਗਾਏ ਗੰਭੀਰ ਦੋਸ਼
NEXT STORY