ਤਰਨਤਾਰਨ (ਰਮਨ)-ਦੇਰ ਰਾਤ ਹਥਿਆਰਾਂ ਸਮੇਤ ਘਰ ਵਿਚ ਦਾਖ਼ਲ ਹੋਏ ਲੁਟੇਰਿਆਂ ਵਲੋਂ ਗੰਨ ਪੁਆਇੰਟ ਉੱਪਰ ਤਿੰਨ ਔਰਤਾਂ ਨੂੰ ਲੈਂਦੇ ਹੋਏ ਸੋਨੇ ਦੇ ਗਹਿਣੇ, ਮੋਬਾਇਲ ਅਤੇ 7500 ਰੁਪਏ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਸ ਵਲੋਂ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਨੌਜਵਾਨਾਂ ਦੀ ਮਿਹਨਤ ਨੇ ਪੇਸ਼ ਕੀਤੀ ਮਿਸਾਲ, 3 ਦਿਨਾਂ 'ਚ ਮੁਕੰਮਲ ਹੋਇਆ 300 ਫੁੱਟ ਪਾੜ ਨੂੰ ਭਰਨ ਦਾ ਕੰਮ
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਰਜਨਦੀਪ ਕੌਰ ਪਤਨੀ ਗੁਰਭਿੰਦਰ ਸਿੰਘ ਵਾਸੀ ਪਿੰਡ ਕੱਲ੍ਹਾ ਨੇ ਦੱਸਿਆ ਕੀ ਬੀਤੀ 19 ਅਗਸਤ ਦੀ ਰਾਤ 11 ਵਜੇ ਜਦੋਂ ਉਹ ਘਰ ਵਿਚ ਆਪਣੀ ਜੇਠਾਣੀ ਅਤੇ ਸੱਸ ਸਮੇਤ ਮੌਜੂਦ ਸਨ ਤਾਂ ਘਰ ਅੰਦਰ ਹਥਿਆਰਾਂ ਨਾਲ ਲੈਸ ਦੋ ਅਣਪਛਾਤੇ ਵਿਅਕਤੀ ਜ਼ਬਰਦਸਤੀ ਦਾਖ਼ਲ ਹੋ ਗਏ। ਇਸ ਦੌਰਾਨ ਤਿੰਨ ਹੋਰ ਮੁਲਜ਼ਮ ਘਰ ਦੇ ਬਾਹਰ ਮੌਜੂਦ ਰਹੇ। ਪਿਸਤੌਲ ਦੀ ਨੋਕ 'ਤੇ ਘਰ ਵਿਚ ਦਾਖ਼ਲ ਹੋਏ ਵਿਅਕਤੀਆਂ ਵਲੋਂ 7500 ਰੁਪਏ ਨਕਦ, ਇਕ ਮੋਬਾਇਲ ਫੋਨ, ਸੋਨੇ ਦਾ ਕੜਾ, ਸੋਨੇ ਦੀ ਚੇਨ, ਸੋਨੇ ਦੇ ਟੌਪਸ, ਮੁੰਦਰੀ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ ਮੁਖਤਾਰ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਸੀ.ਸੀ.ਟੀ.ਵੀ ਕੈਮਰੇ ਦੀ ਮਦਦ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਡੇਂਗੂ ਤੇ ਚਿਕਨਗੁਨੀਆ ਮਗਰੋਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਾਸੀਆਂ ਲਈ ਇਕ ਹੋਰ ਵੱਡਾ ਖ਼ਤਰਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਸਰ 'ਚ ਲੁਟੇਰਿਆਂ ਦੀ ਦਹਿਸ਼ਤ, ਗੱਲੇ ’ਚੋਂ ਪੈਸੇ ਕੱਢਣ ਦਾ ਵਿਰੋਧ ਕਰਨ ’ਤੇ ਦੁਕਾਨਦਾਰ ਨੂੰ ਉਤਾਰਿਆ ਮੌਤ ਦੇ ਘਾਟ
NEXT STORY