ਗੁਰਦਾਸਪੁਰ (ਹਰਮਨ)-ਗੁਰਦਾਸਪੁਰ ਸ਼ਹਿਰ ਅਤੇ ਆਸ-ਪਾਸ ਇਲਾਕੇ ਵਿਚ ਗਰਮੀ ਨੇ ਪਿਛਲੇ ਰਿਕਾਰਡ ਤੋੜ ਦਿੱਤੇ ਹਨ ਅਤੇ ਤੰਦੂਰ ਵਾਂਗ ਤਪ ਰਹੇ ਇਸ ਇਲਾਕੇ ਵਿਚ ਗਰਮੀ ਨੇ ਨਾ ਸਿਰਫ਼ ਲੋਕਾਂ ਦੀ ਤੌਬਾ ਕਰਵਾ ਦਿੱਤੀ ਹੈ ਸਗੋਂ ਇਸ ਗਰਮੀ ਨੇ ਬਿਜਲੀ ਦੀ ਸਪਲਾਈ 'ਤੇ ਵੀ ਵੱਡਾ ਅਸਰ ਪਾਇਆ ਹੈ। ਹਾਲਾਤ ਇਹ ਬਣ ਗਿਆ ਹੈ ਕਿ ਬਿਜਲੀ ਦੇ ਕਈ ਟਰਾਂਸਫਾਰਮਰ ਵੋਲਟੇਜ ਪੂਰੀ ਨਹੀਂ ਦੇ ਰਹੇ ਅਤੇ ਅਨੇਕਾਂ ਟਰਾਂਸਫਾਰਮਰ ਅਜਿਹੇ ਹਨ ਜਿਨਾਂ ਦੇ ਅਖੀਰਲੇ ਘਰਾਂ ਵਿਚ ਬਿਜਲੀ ਸਪਲਾਈ ਘੱਟ ਪਹੁੰਚ ਰਹੀ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਵੱਡੀ ਵਾਰਦਾਤ, ਵਿਅਕਤੀ ਨੇ ਮਾਂ-ਪੁੱਤ 'ਤੇ ਚਾੜ੍ਹਿਆ ਟਰੈਕਟਰ, ਮਾਂ ਦੀ ਮੌਤ
ਗਰਮੀ ਨੇ ਇੰਨੇ ਬਦਤਰ ਹਾਲਾਤ ਕਰ ਦਿੱਤੇ ਹਨ ਕਿ ਏ. ਸੀ. ਵੀ ਕੰਮ ਨਹੀਂ ਕਰ ਰਹੇ ਅਤੇ ਲੋਕ ਏ. ਸੀ. ਦੀ ਰਿਪੇਅਰ ਕਰਨ ਵਾਲੇ ਦੁਕਾਨਦਾਰਾਂ ਅਤੇ ਏ. ਸੀ. ਵੇਚਣ ਵਾਲੇ ਡੀਲਰਾਂ ਨਾਲ ਸੰਪਰਕ ਕਰ ਰਹੇ ਹਨ। ਗੁਰਦਾਸਪੁਰ ਵਿਖੇ ਆਰ. ਐੱਸ. ਸਟੋਰਵੈਲ ਦੇ ਮਾਲਕ ਸੰਜੀਵ ਵਾਸੂਦੇਵ ਨੇ ਕਿਹਾ ਕਿ ਰੋਜ਼ਾਨਾ ਹੀ ਬਹੁਤ ਲੋਕਾਂ ਦੇ ਫੋਨ ਆ ਰਹੇ ਹਨ ਕਿ ਏ. ਸੀ. ਖਰਾਬ ਹੋ ਗਿਆ ਹੈ ਜਦੋਂ ਕਿ ਚੈਕ ਕਰਵਾਉਣ 'ਤੇ ਪਤਾ ਲੱਗਦਾ ਹੈ ਕਿ ਏ. ਸੀ. ਵਿਚ ਕੋਈ ਖਰਾਬੀ ਨਹੀਂ ਸੀ। ਕੁਝ ਥਾਵਾਂ 'ਤੇ ਬਿਜਲੀ ਦੀ ਵੋਲਟੇਜ ਘੱਟ ਹੋਣ ਕਾਰਨ ਏ. ਸੀ. ਟਰਿਪ ਕਰ ਜਾਂਦਾ ਹੈ ਅਤੇ ਕਈ ਥਾਵਾਂ 'ਤੇ ਗਰਮੀ ਕਾਰਨ ਏ. ਸੀ. ਕੂਲਿੰਗ ਨਹੀਂ ਕਰ ਰਹੇ। ਅਜਿਹੀ ਸਥਿਤੀ ਵਿਚ ਜਿਥੇ ਲੋਕ ਪ੍ਰੇਸ਼ਾਨ ਹੋ ਰਹੇ ਹਨ ਉਥੇ ਪਾਵਕਕਾਮ ਦੇ ਮੁਲਾਜਮਾਂ ਲਈ ਵੀ ਵੱਡੀ ਸਿਰਦਰਦੀ ਬਣ ਰਹੀ ਹੈ ਕਿਉਂਕਿ ਗਰਮੀ ਕਾਰਨ ਬਿਜਲੀ ਦੀ ਮੰਗ ਵੀ ਵਧੀ ਹੈ ਅਤੇ ਟਰਾਂਸਫਾਰਮਰ 'ਤੇ ਲੋਡ ਵੀ ਵਧ ਰਿਹਾ ਹੈ। ਖਾਸ ਤੌਰ 'ਤੇ ਬਿਜਲੀ ਦੀਆਂ ਤਾਰਾਂ ਦੇ ਹੀਟ ਹੋ ਕੇ ਸੜਨ ਦਾ ਡਰ ਵੀ ਵਧ ਜਾਂਦਾ ਹੈ। ਦੱਸਣਯੋਗ ਹੈ ਕਿ ਗੁਰਦਾਸਪੁਰ ਵਿਚ ਅੱਜ ਦਿਨ ਦਾ ਤਾਪਮਾਨ 47 ਡਿਗਰੀ ਦੇ ਕਰੀਬ ਸੀ ਅਤੇ ਆਉਣ ਵਾਲੇ 2-3 ਦਿਨ ਅਜੇ ਗਰਮੀ ਇਸੇਤਰਾਂ ਰਹਿਣ ਦੀ ਸੰਭਾਵਨਾ ਹੈ। ਇਸ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ।
ਇਹ ਵੀ ਪੜ੍ਹੋ- ਮੌਤ ਦੇ ਮੂੰਹ 'ਚੋਂ ਬਚ ਕੇ ਵਤਨ ਪਰਤਿਆ ਮਾਪਿਆਂ ਦਾ ਇਕਲੌਤਾ ਪੁੱਤ, 9 ਸਾਲ ਬਾਅਦ ਮਿਲ ਕੇ ਭਾਵੁਕ ਹੋਈ ਮਾਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਰਦੁਆਰਾ ਸਾਹਿਬ ਦੀ ਗੋਲਕ ਚੋਰੀ ਕਰਨ ਵਾਲੇ ਕਾਬੂ
NEXT STORY