ਬਟਾਲਾ (ਸਾਹਿਲ) : ਟ੍ਰੈਫਿਕ ਪੁਲਸ ਵੱਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਇਕ ਫੌਜੀ ਰੰਗ ਦੀ ਜੀਪ ਨੂੰ ਕਾਬੂ ਕੀਤਾ ਗਿਆ। ਜਿਸ ਵਿਚ ਨੌਜਵਾਨ ਸਵਾਰ ਸਨ ਅਤੇ ਹੂਟਰ ਵਜਾਉਂਦੇ ਜਾ ਰਹੇ ਸਨ। ਇਸ ਦੌਰਾਨ ਜਦੋਂ ਪੁਲਸ ਨੇ ਇਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਨ੍ਹਾਂ ਨੌਜਵਾਨਾਂ ਨੇ ਜੀਪ ਭਜਾ ਲਈ, ਜਿਸ ’ਤੇ ਟਰੈਫਿਕ ਪੁਲਸ ਨੇ ਇਨ੍ਹਾਂ ਦਾ ਪਿੱਛਾ ਕਰਦਿਆਂ ਇਨ੍ਹਾਂ ਨੂੰ ਗਾਂਧੀ ਚੌਕ ਨੇੜਿਓਂ ਕਾਬੂ ਕਰ ਲਿਆ ਅਤੇ ਜੀਪ ਨੂੰ ਕਬਜ਼ੇ ਵਿਚ ਲੈਣ ਉਪਰੰਤ ਇਸ ਵਿਚ ਲੱਗੇ ਹੂਟਰਾਂ ਨੂੰ ਉਤਾਰਿਆ ਗਿਆ ਅਤੇ ਉਪਰੰਤ ਨੌਜਵਾਨਾਂ ਦਾ ਚਾਲਾਨ ਕੱਟ ਦਿੱਤਾ ਗਿਆ।
ਟਰੈਫਿਕ ਇੰਚਾਰਜ ਨੇ ਤਾੜਨਾ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ ਆਪਣੇ ਵਾਹਨਾਂ ’ਤੇ ਹੂਟਰ ਜਾਂ ਕਾਲੇ ਸ਼ੀਸ਼ੇ ਲਗਵਾਏ ਹਨ, ਉਹ ਆਪਣੇ ਵਾਹਨਾਂ ਤੋਂ ਹੂਟਰ ਉਤਾਰ ਲੈਣ ਅਤੇ ਕਾਲੇ ਸ਼ੀਸ਼ੇ ਕਰਕੇ ਵਾਹਨਾਂ ’ਤੇ ਨਾ ਘੁੰਮਣ, ਨਹੀਂ ਤਾਂ ਕਾਬੂ ਆਉਣ ’ਤੇ ਬਖਸ਼ੇ ਨਹੀਂ ਜਾਣਗੇ।
ਪੰਜਾਬ: ਮਾਂ ਦੀ ਗੋਦ 'ਚ ਪਲਣ ਵਾਲੇ ਪੁੱਤ ਨੇ ਹੀ ਚੁੰਨੀ ਨਾਲ ਗਲਾ ਘੁੱਟ ਕੇ ਮਾਰ'ਤੀ ਮਾਂ
NEXT STORY