ਅੰਮ੍ਰਿਤਸਰ (ਗੁਰਪ੍ਰੀਤ)- ਪਿਛਲੇ ਦਿਨੀਂ ਬਾਬਾ ਪੌੜੀ ਵਾਲੇ ਚੌਂਕ 'ਚ ਦੋ ਪਾਰਟੀਆਂ ਆਹਮੋ-ਸਾਹਮਣੇ ਹੋਈਆਂ ਸਨ। ਇਸ ਦੌਰਾਨ ਨੌਜਵਾਨਾਂ ਵੱਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਗਈ ਅਤੇ ਪੰਜ ਤੋਂ ਛੇ ਜਣੇ ਗੰਭੀਰ ਜ਼ਖ਼ਮੀ ਹੋ ਗਏ। ਇਸ ਮੌਕੇ ਪੁਲਸ ਵੱਲੋਂ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਕੋਲੋਂ ਕਿਰਪਾਨਾਂ ਤੇ ਦਾਤਰ ਵੀ ਬਰਾਮਦ ਹੋਏ ਹਨ।
ਇਹ ਵੀ ਪੜ੍ਹੋ- ‘ਖੂਨੀ ਡੋਰ’ ਨਾਲ ਪਤੰਗ ਉਡਾਉਣ ਵਾਲਿਆਂ ਨੂੰ ਹੋਵੇਗਾ ਜੁਰਮਾਨਾ, ਸੂਚਨਾ ਦੇਣ ਵਾਲੇ ਨੂੰ ਮਿਲੇਗਾ ਇਨਾਮ, ਟੋਲ ਨੰਬਰ ਜਾਰੀ
ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ 'ਚ ਦੋਵੇਂ ਪਾਰਟੀਆਂ ਇਕੱਠੀਆਂ ਹੋਈਆਂ ਸੀ ਜਦੋਂ ਫੈਸਲਾ ਹੋ ਰਿਹਾ ਸੀ ਤਾਂ ਉਦੋਂ ਕੁਝ ਨੌਜਵਾਨ ਵੀਡੀਓ ਬਣਾਉਣ ਲੱਗ ਪਏ ਜਿਸ ਤੋਂ ਬਾਅਦ ਤਕਰਾਰ ਵੱਧ ਗਈ। ਨੌਜਵਾਨਾਂ ਵੱਲੋਂ ਦਾਤਰ ਤੇ ਕਿਰਪਾਨਾਂ ਕੱਢ ਲਈਆਂ ਗਈਆਂ ਤਾਂ ਸਾਡੇ 'ਤੇ ਹਮਲਾ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਸਾਡੇ ਪੰਜ ਤੋਂ ਛੇ ਬੰਦੇ ਜ਼ਖ਼ਮੀ ਹੋ ਗਏ। ਇਸ ਦੌਰਾਨ ਪੁਲਸ ਨੂੰ ਇਸ ਮਾਮਲੇ ਬਾਰੇ ਇਤਲਾਹ ਦਿੱਤੀ ਗਈ ਤਾਂ ਉਨ੍ਹਾਂ ਵੱਲੋਂ ਮੌਕੇ 'ਤੇ ਇੱਕ ਨੌਜਵਾਨ ਗ੍ਰਿਫ਼ਤਾਰ ਕੀਤਾ ਗਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਦੂਸਰੀ ਪਾਰਟੀ ਨੇ ਗੁਰਦੁਆਰਾ ਸਾਹਿਬ ਦਾ ਡੀਵੀਆਰ ਵੀ ਗੈਪ ਕਰ ਦਿੱਤਾ ਗਿਆ ਹੈ ਤਾਂ ਜੋ ਕੋਈ ਵੀ ਸੀਸੀਟੀਵੀ ਸਾਹਮਣੇ ਨਾ ਆ ਸਕੇ । ਉੱਥੇ ਹੀ ਥਾਣਾ ਬੀ ਡਵੀਜਨ ਦੇ ਏਐੱਸਆਈ ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਮੈਨੂੰ ਇਤਲਾਹ ਮਿਲਦੀ ਹੈ ਤਾਂ ਮੌਕੇ 'ਤੇ ਜਾ ਕੇ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ।ਇਸ ਮਾਮਲੇ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਬਾਰਿਸ਼ ਤੇ ਠੰਡ ਨੇ ਦਿਖਾਏ ਤੇਵਰ, ਧੁੰਦ ਕਾਰਨ ਕਈ ਟਰੇਨਾਂ ਲੇਟ ਤੇ ਕਈ ਉਡਾਣਾਂ ਵੀ ਰੱਦ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੋਣਾਂ ਦੇ ਦਿਨਾਂ ’ਚ ਵੋਟਿੰਗ ਘੱਟ ’ਤੇ ‘ਜਗ ਬਾਣੀ’ ਦੀ ਗਰਾਊਂਡ ਰਿਪੋਰਟ
NEXT STORY