ਗੁਰਦਾਸਪੁਰ(ਵਿਨੋਦ)-ਪਿਛਲੇ ਕੁਝ ਦਿਨਾਂ ਤੋਂ ਪੰਜਾਬ ਸਮੇਤ ਉੱਤਰੀ ਭਾਰਤ ’ਚ ਪੈ ਰਹੀ ਸਵੇਰੇ ਅਤੇ ਸ਼ਾਮ ਸਮੇਂ ਧੁੰਦ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਰਹਿ ਜਾਂਦੀ ਹੈ। ਜੇਕਰ ਨੈਸ਼ਨਲ ਹਾਈਵੇ ਅਤੇ ਆਮ ਸੜਕਾਂ ’ਤੇ ਚੱਲਦੇ ਟਰੈਕਟਰ ਟਰਾਲੀ, ਟਿੱਪਰ, ਟਰੱਕ, ਪੀਟਰ ਰੇਹੜੀ ਸਮੇਤ ਹੋਰ ਵਾਹਨਾਂ ’ਤੇ ਨਜ਼ਰ ਮਾਰੀ ਜਾਵੇ ਤਾਂ ਕਿਸੇ ਵੀ ਵਾਹਨ ’ਤੇ ਰਿਫੈਕਟਰ ਨਜ਼ਰ ਨਹੀਂ ਆਵੇਗਾ।
ਭਾਵੇਂ ਜ਼ਿਲ੍ਹਾ ਟਰਾਂਸਪੋਰਟ ਵਿਭਾਗ, ਪੁਲਸ ਵਿਭਾਗ ਜਾਂ ਪੰਜਾਬ ਸਰਕਾਰ ਵੱਲੋਂ ਵਾਹਨ ਚਾਲਕਾਂ ਨੂੰ ਰਿਫੈਕਟਰ ਲਗਾਉਣ ਲਈ ਨਿਰਦੇਸ਼ ਵੀ ਦਿੱਤੇ ਜਾਣ ਪਰ ਇਹ ਲੋਕ ਫਿਰ ਵੀ ਰਿਫੈਕਟਰ ਨਹੀਂ ਲਗਾਉਂਦੇ, ਜਿਸ ਕਾਰਨ ਹਰ ਸਾਲ ਇਨ੍ਹਾਂ ਵਾਹਨਾਂ ਦੀ ਲਪੇਟ ਵਿਚ ਆ ਕੇ ਕਈ ਕੀਮਤਾਂ ਜਾਨ ਰੱਬ ਨੂੰ ਪਿਆਰੀਆਂ ਹੋ ਜਾਂਦੀਆਂ ਹਨ। ਜਦਕਿ ਇਸ ਸਮੇਂ ਸੰਘਣੀ ਧੁੰਦ ਪੈਣ ਦੇ ਕਾਰਨ ਸੜਕਾਂ ’ਤੇ ਚੱਲਣ ਵਾਲੇ ਵਾਹਨ ਦਿਖਾਈ ਵੀ ਨਹੀਂ ਦੇ ਰਹੇ ਹਨ, ਜਿਸ ਕਾਰਨ ਵਾਹਨ ਚਾਲਕਾਂ ਵੀ ਔਖਾ ਹੋਇਆ ਪਿਆ ਹੈ ਪਰ ਜਿਸ ਤਰ੍ਹਾਂ ਨਾਲ ਇਹ ਵਾਹਨ ਬਿਨਾਂ ਰਿਫੈਕਟਰ ਲਗਾਏ ਸੜਕਾਂ ’ਤੇ ਦੌੜ ਰਹੇ ਹਨ, ਇਸ ਨਾਲ ਸੜਕ ਹਾਦਸਿਆਂ ਤੇ ਆਉਣ ਵਾਲੇ ਦਿਨਾਂ ’ਚ ਵਾਧਾ ਹੋਵੇਗਾ।
ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਉੱਡਣ ਵਾਲੀਆਂ ਸਾਰੀਆਂ ਫਲਾਈਟਾਂ ਦਾ ਬਦਲਿਆ ਸਮਾਂ, ਜਾਣੋ ਅਪਡੇਟ
ਜ਼ਿਲ੍ਹਾ ਗੁਰਦਾਸਪੁਰ ਦੀਆਂ ਸੜਕਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸ਼ਹਿਰ ਵਿਚ ਸੜਕਾਂ ’ਚੋਂ ਵਿਚ ਬਣਾਏ ਗਏ ਡਿਵਾਈਡਰਾਂ ਤਾਂ ਜ਼ਿਆਦਾਤਰ ਟੁੱਟ ਚੁੱਕੇ ਹਨ ਪਰ ਜਿਹੜੇ ਡਿਵਾਈਡਰ ਅਜੇ ਸਹੀਂ ਹਨ, ਉਨ੍ਹਾਂ ’ਤੇ ਕੋਈ ਵੀ ਰਿਫੈਕਟਰ ਨਜ਼ਰ ਨਹੀਂ ਆਉਂਦਾ। ਸਥਾਨਕ ਡਾਕਖਾਨਾ ਚੌਕ, ਜਹਾਜ ਚੌਕ, ਮੰਡੀ ਚੌਕ, ਕਾਹਨੂੰਵਾਨ ਚੌਕ, ਹਨੂੰਮਾਨ ਚੌਕ ’ਚ ਅਜਿਹੇ ਡਿਵਾਈਡਰ ਦਿਖਾਈ ਦਿੰਦੇ ਹਨ, ਜੋ ਕਿ ਰਿਫਲੈਕਟਰ ਤੋਂ ਬਿਨਾਂ ਹਨ। ਜਿਸ ਵੱਲ ਨਾਂ ਤਾਂ ਟ੍ਰੈਫਿਕ ਪੁਲਸ ਅਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਕੋਈ ਧਿਆਨ ਦੇ ਰਿਹਾ ਹੈ। ਇਨ੍ਹਾਂ ਡਿਵਾਈਡਰਾਂ ’ਤੇ ਰਿਫਲੈਕਟਰ ਨਾ ਲੱਗੇ ਹੋਣ ਕਾਰਨ ਅਕਸਰ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ।
ਇਹ ਵੀ ਪੜ੍ਹੋ- ਜ਼ਿਮਨੀ ਚੋਣ ਦੌਰਾਨ ਡੇਰਾ ਬਾਬਾ ਨਾਨਕ 'ਚ ਭੱਖਿਆ ਮਾਹੌਲ, ਚੱਲੀਆਂ ਡਾਂਗਾਂ
ਜੇਕਰ ਵੇਖਿਆ ਜਾਵੇ ਤਾਂ ਟ੍ਰੈਫਿਕ ਪੁਲਸ ਗੁਰਦਾਸਪੁਰ ਵੱਲੋਂ ਸਕੂਲਾਂ-ਕਾਲਜਾਂ ’ਚ ਵਿਦਿਆਰਥੀਆਂ, ਆਮ ਪਬਲਿਕ, ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ ਪਰ ਇਸਦੇ ਬਾਵਜੂਦ ਇਨ੍ਹਾਂ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕਦੀ, ਜਦਕਿ ਸ਼ਹਿਰ ’ਚ ਇੰਨੇ ਡਿਵਾਈਡਰ ਰਿਫਲੈਕਟਰਾਂ ਤੋਂ ਵਾਂਝੇ ਪਏ ਹਨ, ਉਨ੍ਹਾਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਜਦਕਿ ਪੁਲਸ ਵੱਲੋਂ ਵਾਹਨ ਚਾਲਕਾਂ ਨੂੰ ਵਾਹਨਾਂ ਦੇ ਪਿੱਛੇ ਰਿਫੈਕਟਰ ਲਗਾਉਣ ਦਾ ਢੰਡੋਰਾ ਪੱਟਿਆ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੁਰੂ ਹੋਇਆ ਸੰਘਣੀ ਧੁੰਦ ਦਾ ਕਹਿਰ, ਸੜਕਾਂ ਤੋਂ ਗਾਇਬ ਹੈ ਚਿੱਟੀ ਪੱਟੀ
NEXT STORY