ਕਲਾਨੌਰ, (ਮਨਮੋਹਨ)- ਪਿਛਲੇ ਦੋ ਦਿਨਾਂ ਦੌਰਾਨ ਪਈ ਬਾਰਿਸ਼ ਕਾਰਨ ਸਰਹੱਦੀ ਕਸਬਾ ਕਲਾਨੌਰ ਵਿਚੋਂ ਲੰਘਦੇ ਕਿਰਨ ਨਾਲੇ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਲੋਕਾਂ ਵਿਚ ਦਹਿਸ਼ਤ ਤੇ ਚਿੰਤਾ ਬਣੀ ਹੋਈ ਹੈ। ਇਸ ਤੋਂ ਇਲਾਵਾ ਕਿਰਨ ਨਾਲੇ ਦੇ ਓਵਰਫਲੋਅ ਹੋਣ ਕਾਰਨ ਗੁੱਜਰਾਂ ਵੱਲੋਂ ਬਣਾਈਆਂ ਝੌਂਪਡ਼ੀਆਂ ਵੀ ਪਾਣੀ ਵਿਚ ਡੁੱਬਣ ਨਾਲ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਜਾਣ ਲਈ ਮਜਬੂਰ ਹੋਣਾ ਪਿਆ। ਇਥੇ ਹੀ ਬੱਸ ਨਹੀਂ ਕਿਰਨ ਨਾਲੇ ਦਾ ਇਹ ਪੁਲ ਦਰਜਨਾਂ ਸਰਹੱਦੀ ਪਿੰਡਾਂ ਨੂੰ ਜੋਡ਼ਦਾ ਹੈ। ਇਸ ਰਸਤੇ ਪਿੰਡਾਂ ਦੇ ਲੋਕਾਂ ਦਾ ਆਉਣਾ- ਜਾਣਾ ਲੱਗਾ ਰਹਿੰਦਾ ਹੈ ਕਿਉਂਕਿ ਜੇਕਰ ਪਾਣੀ ਦਾ ਪੱਧਰ ਜਲਦੀ ਨਾ ਘਟਿਅਾ ਤਾਂ ਕਿਸਾਨਾਂ ਦੀ ਸੈਂਕਡ਼ੇ ਏਕਡ਼ ਫਸਲ ਤਬਾਹ ਹੋ ਜਾਵੇਗੀ।
ਅਲੀਵਾਲ ’ਚ 5 ਦੁਕਾਨਾਂ ਡਿੱਗੀਅਾਂ, ਸਾਮਾਨ ਨਹਿਰ ’ਚ ਰੁੜ੍ਹਿਆ
NEXT STORY