ਬਟਾਲਾ/ਅਲੀਵਾਲ, (ਬੇਰੀ, ਸ਼ਰਮਾ)- ਕਸਬਾ ਅਲੀਵਾਲ ਵਿਖੇ ਬੀਤੀ ਰਾਤ ਹੋਈ ਭਾਰੀ ਬਾਰਿਸ਼ ਨੇ 5 ਦੁਕਾਨਾਂ ਢਹਿ-ਢੇਰੀ ਕਰ ਦਿੱਤੀਆਂ। ®ਜਾਣਕਾਰੀ ਦਿੰਦਿਆਂ ਡੇਅਰੀ ਦੀ ਦੁਕਾਨ ਚਲਾਉਂਦੇ ਸੋਨੂੰ ਨੇ ਦੱਸਿਆ ਕਿ ਉਹ ਰਾਤ ਨੂੰ ਆਪਣੀ ਦੁਕਾਨ ਨੂੰ ਬੰਦ ਕਰ ਕੇ ਚਲਾ ਗਿਆ ਸੀ ਅਤੇ ਘਰ ਜਾਣ ਤੋਂ ਇਕ ਘੰਟੇ ਬਾਅਦ ਉਸ ਨੂੰ ਪਤਾ ਲੱਗਾ ਕਿ ਉਸਦੀ ਦੁਕਾਨ ਬਾਰਿਸ਼ ਨਾਲ ਢਹਿ-ਢੇਰੀ ਹੋ ਗਈ ਹੈ, ਜਿਸ ’ਤੇ ਉਹ ਤੁਰੰਤ ਦੁਕਾਨ ’ਤੇ ਆਇਆ ਤਾਂ ਦੇਖਿਆ ਕਿ ਦੁਕਾਨ ਅੰਦਰ ਪਿਆ ਲੱਖਾਂ ਦਾ ਸਾਮਾਨ ਨਸ਼ਟ ਹੋ ਚੁੱਕਾ ਸੀ ਅਤੇ ਕਾਫੀ ਸਾਮਾਨ ਨਹਿਰ ’ਚ ਡਿੱਗਣ ਨਾਲ ਰੁਡ਼੍ਹ ਗਿਅਾ ਸੀ। ®ਇਸ ਤੋਂ ਇਲਾਵਾ ਬਾਕੀ ਦੁਕਾਨਦਾਰਾਂ ਬਿੱਲਾ ਸਾਈਕਲ ਵਰਕਸ, ਰਾਜਾ, ਓਮ ਪ੍ਰਕਾਸ਼ ਆਦਿ ਨੇ ਦੱਸਿਆ ਕਿ ਉਨ੍ਹਾਂ ਦੀਆਂ ਵੀ ਦੁਕਾਨਾਂ ਢਹਿ-ਢੇਰੀ ਹੋਣ ਨਾਲ ਸਾਮਾਨ ਨਹਿਰ ਵਿਚ ਰੁਡ਼੍ਹ ਗਿਆ ਹੈ। ਇਸ ਲਈ ਸਾਡੀ ਮੰਗ ਹੈ ਕਿ ਨਹਿਰ ਵਿਚ ਰੁਡ਼੍ਹੇ ਸਾਮਾਨ ਦਾ ਮੁਆਵਜ਼ਾ ਅਤੇ ਦੁਕਾਨਾਂ ਬਣਾਉਣ ਲਈ ਆਰਥਕ ਸਹਾਇਤਾ ਦਿੱਤੀ ਜਾਵੇ।
ਘਰੇਲੂ ਕਲੇਸ਼ ਤੋਂ ਦੁਖੀ ਪਤੀ ਨੇ ਨਿਗਲਿਆ ਜ਼ਹਿਰ
NEXT STORY