ਅੰਮ੍ਰਿਤਸਰ (ਰਮਨ)-ਪੰਜਾਬ ਸਰਕਾਰ ਵੱਲੋਂ ਗੁਰੂ ਨਗਰੀ ਅੰਮ੍ਰਿਤਸਰ ਨੂੰ ਪਵਿੱਤਰ ਦਰਜਾ ਦੇਣ ਦੇ ਐਲਾਨ ਤੋਂ ਬਾਅਦ ਜਿੱਥੇ ਸ਼ਹਿਰ ਨੂੰ ਸ਼ਰਾਬ, ਮੀਟ ਅਤੇ ਤੰਬਾਕੂ ਵਰਗੀਆਂ ਗਤੀਵਿਧੀਆਂ ਤੋਂ ਮੁਕਤ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਉੱਥੇ ਹੀ ਇਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ ਜੋ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਪਿਓ ਵੱਲੋਂ ਕੁੜੀ ਦਾ ਬੇਰਹਿਮੀ ਨਾਲ ਕਤਲ, ਖੂਨ ਨਾਲ ਲਥਪਥ ਮਿਲੀ ਲਾਸ਼
ਜਾਣਕਾਰੀ ਅਨੁਸਾਰ 2016 ਵਿਚ ਪੰਜਾਬ ਮੰਡੀ ਬੋਰਡ ਵੱਲੋਂ ਅੰਮ੍ਰਿਤਸਰ ਸ਼ਹਿਰ ਅੰਦਰ ਚੱਲ ਰਹੀ ਫਿਸ਼ ਮਾਰਕੀਟ ਨੂੰ ਸੁਚੱਜੇ ਢੰਗ ਨਾਲ ਸ਼ਹਿਰ ਤੋਂ ਬਾਹਰ ਸਥਾਨਾਂ ਤਹਿਤ ਕਰਨ ਲਈ ਵੱਲਾ ਖੇਤਰ ਵਿਚ ਆਧੁਨਿਕ ਫਿਸ਼ ਮਾਰਕੀਟ ਤਿਆਰ ਕੀਤੀ ਗਈ। ਇਸ ਮਾਰਕੀਟ ਵਿਚ ਪੱਕੀਆਂ ਦੁਕਾਨਾਂ, ਸ਼ੈੱਡ, ਅੰਦਰੂਨੀ ਸੜਕਾਂ, ਡਰੇਨੇਜ ਸਿਸਟਮ, ਪਾਣੀ ਅਤੇ ਬਿਜਲੀ ਵਰਗੀਆਂ ਬੁਨਿਆਦੀ ਸਹੂਲਤਾਂ ਤਿਆਰ ਕੀਤੀਆਂ ਗਈਆਂ ਅਤੇ ਕਈ ਵਪਾਰੀਆਂ ਨੂੰ ਦੁਕਾਨਾਂ ਆਧਿਕਾਰਕ ਤੌਰ ’ਤੇ ਅਲਾਟ ਵੀ ਕੀਤੀਆਂ ਗਈਆਂ, ਪਰ ਮਾਰਕੀਟ ਕਦੇ ਚੱਲੀ ਹੀ ਨਹੀਂ।
ਇਹ ਵੀ ਪੜ੍ਹੋ- ਸਕੂਲਾਂ 'ਚ ਸਰਕਾਰੀ ਛੁੱਟੀਆਂ ਦੇ ਮੱਦੇਨਜ਼ਰ ਜਾਰੀ ਹੋਏ ਵੱਡੇ ਹੁਕਮ
ਸਰਕਾਰੀ ਦਾਅਵਿਆਂ ਦੇ ਬਾਵਜੂਦ ਇਹ ਫਿਸ਼ ਮਾਰਕੀਟ ਕਦੇ ਵੀ ਪੂਰੀ ਤਰ੍ਹਾਂ ਚਾਲੂ ਨਹੀਂ ਹੋ ਸਕੀ। ਸਮੇਂ ਦੇ ਨਾਲ-ਨਾਲ ਇਹ ਮਾਰਕੀਟ ਪ੍ਰਸ਼ਾਸਕੀ ਲਾਪ੍ਰਵਾਹੀ ਅਤੇ ਅਣਦੇਖੀ ਦਾ ਸ਼ਿਕਾਰ ਹੋ ਗਈ ਅਤੇ ਅੱਜ ਹਾਲਾਤ ਇਹ ਹਨ ਕਿ ਪੂਰਾ ਢਾਂਚਾ ਖੰਡਰ ਵਿਚ ਤਬਦੀਲ ਹੋ ਚੁੱਕਾ ਹੈ। ਸਥਾਨਕ ਲੋਕਾਂ ਅਤੇ ਸੂਤਰਾਂ ਅਨੁਸਾਰ ਮੰਡੀ ਬੋਰਡ ਦੀ ਇਸ ਕੀਮਤੀ ਜ਼ਮੀਨ ਅਤੇ ਬਣੀਆਂ ਹੋਈਆਂ ਦੁਕਾਨਾਂ ’ਤੇ ਗੁੱਜਰ ਭਾਈਚਾਰੇ ਦੇ ਕੁਝ ਲੋਕਾਂ ਵੱਲੋਂ ਗੈਰ-ਕਾਨੂੰਨੀ ਕਬਜ਼ਾ ਕੀਤਾ ਗਿਆ ਹੈ। ਇਨ੍ਹਾਂ ਕਬਜ਼ਿਆਂ ਕਾਰਨ ਨਾ ਤਾਂ ਅਸਲ ਅਲਾਟੀ ਦੁਕਾਨਾਂ ’ਤੇ ਕਬਜ਼ਾ ਲੈ ਸਕੇ ਅਤੇ ਨਾ ਹੀ ਮਾਰਕੀਟ ਨੂੰ ਚਲਾਇਆ ਜਾ ਸਕਿਆ। ਇਸ ਮਾਰਕੀਟ ’ਤੇ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੀਤੇ ਗਏ ਸਨ, ਉਹ ਅੱਜ ਝਾੜੀਆਂ, ਟੁੱਟੀਆਂ ਦੀਵਾਰਾਂ, ਉਖੜੀਆਂ ਸੜਕਾਂ ਅਤੇ ਜਰਜਰ ਸ਼ੈੱਡਾਂ ਨਾਲ ਭਰੀ ਪਈ ਹੈ। ਬਿਜਲੀ-ਪਾਣੀ ਦੀਆਂ ਲਾਈਨਾਂ ਬੇਕਾਰ ਪਈਆਂ ਹਨ ਅਤੇ ਪੂਰਾ ਪ੍ਰਾਜੈਕਟ ਸਰਕਾਰੀ ਫੰਡਾਂ ਦੀ ਖੁੱਲ੍ਹੀ ਬਰਬਾਦੀ ਦੀ ਤਸਵੀਰ ਪੇਸ਼ ਕਰ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਦਿਲ ਦਹਿਲਾ ਦੇਣ ਵਾਲੀ ਖ਼ਬਰ, ਨਰਸਰੀ 'ਚ ਪੜ੍ਹਦੇ ਜਵਾਕ ਦੀ ਇਸ ਹਾਲਤ 'ਚ ਮਿਲੀ ਲਾਸ਼
ਦੂਜੇ ਪਾਸੇ ਸਰਕਾਰ ਗੁਰੂ ਨਗਰੀ ਨੂੰ ਪਵਿੱਤਰ ਦਰਜਾ ਦੇ ਕੇ ਮੀਟ ਅਤੇ ਫਿਸ਼ ਮਾਰਕੀਟਾਂ ਨੂੰ ਸ਼ਹਿਰ ਤੋਂ ਬਾਹਰ ਸ਼ਿਫਟ ਕਰਨ ਦੀ ਗੱਲ ਕਰ ਰਹੀ ਹੈ, ਉੱਥੇ ਪਹਿਲਾਂ ਤੋਂ ਬਣੀ ਫਿਸ਼ ਮਾਰਕੀਟ ’ਤੇ ਕਬਜ਼ੇ ਅਤੇ ਬਰਬਾਦੀ ਨੇ ਸਰਕਾਰੀ ਨੀਤੀਆਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ, ਜਿੱਥੇ ਇਸ ਸਬੰਧੀ ਪ੍ਰਸ਼ਾਸਨ ਦੀ ਚੁੱਪੀ ਸ਼ੱਕ ਦੇ ਘੇਰੇ ਵਿਚ ਨਜ਼ਰ ਆ ਰਹੀ ਹੈ। ਸਾਲਾਂ ਤੋਂ ਇਹ ਮਾਮਲਾ ਜਾਣੂੰ ਹੋਣ ਦੇ ਬਾਵਜੂਦ ਗੁੱਜਰਾਂ ਵਲੋਂ ਕੀਤੇ ਗਏ ਗੈਰਕਾਨੂੰਨੀ ਕਬਜ਼ਾਆਂ ਨੂੰ ਹਟਾਇਆ ਨਹੀਂ ਗਿਆ ਅਤੇ ਨਾ ਹੀ ਮਾਰਕੀਟ ਚਾਲੂ ਕਰਨ ਲਈ ਠੋਸ ਕਦਮ ਚੁੱਕੇ ਗਏ, ਨਾ ਹੀ ਕਿਸੇ ਅਧਿਕਾਰੀ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ। ਇਸ ਕਾਰਨ ਪ੍ਰਸ਼ਾਸਨ ਦੀ ਭੂਮਿਕਾ ’ਤੇ ਵੀ ਗੰਭੀਰ ਸਵਾਲ ਉੱਠ ਰਹੇ ਹਨ। ਸ਼ਹਿਰ ਵਾਸੀਆਂ ਅਤੇ ਫਿਸ਼ ਵਪਾਰ ਨਾਲ ਜੁੜੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੰਡੀ ਬੋਰਡ ਦੀ ਜ਼ਮੀਨ ਤੋਂ ਤੁਰੰਤ ਗੈਰਕਾਨੂੰਨੀ ਕਬਜ਼ੇ ਹਟਾਏ ਜਾਣ। 2016 ਦੀ ਦੁਕਾਨ ਅਲਾਟਮੈਂਟ ਦੀ ਉੱਚ ਪੱਧਰੀ ਜਾਂਚ ਹੋਵੇ। ਖੰਡਰ ਬਣੀ ਫਿਸ਼ ਮਾਰਕੀਟ ਨੂੰ ਦੁਬਾਰਾ ਵਿਕਸਿਤ ਕਰ ਚਾਲੂ ਕੀਤਾ ਜਾਵੇ, ਪਵਿੱਤਰ ਗੁਰੂ ਨਗਰੀ ਦੀ ਮਰਿਆਦਾ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ- ਪੰਜਾਬ: ਮਹਿੰਗੀ ਹੋ ਗਈ ਜ਼ਮੀਨ, ਅਸਮਾਨੀ ਚੜੇ ਰੇਟ
ਕੀ ਕਹਿਣਾ ਹੈ ਨਿਗਮ ਕਮਿਸ਼ਨਰ
ਇਸ ਸਬੰਧੀ ਨਗਰ ਨਿਗਮ ਦੇ ਕਮਿਸ਼ਨਰ ਬਿਕਰਮਾਜੀਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਅਤੇ ਅਜਿਹਾ ਕਾਰੋਬਾਰ ਕਰਨ ਵਾਲੇ ਲੋਕ ਖੁਦ ਬਾਹਰ ਜਿਥੇ ਉਨ੍ਹਾਂ ਨੂੰ ਕੋਈ ਦੁਕਾਨਾਂ ਐਲਾਟ ਹੋਈਆਂ ਹਨ, ਜਿਵੇ ਕਿ ਵੱਲਾ ਵਿਚ ਮੱਛੀ ਮਾਰਕੀਟ ਬਣੀ ਹੋਈ ਹੈ ਅਤੇ ਮੰਡੀ ਬੋਰਡ ਵਲੋਂ ਵੀ ਉਨ੍ਹਾਂ ਦੁਕਾਨਦਾਰਾਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ। ਜੋ ਬਿਨ੍ਹਾਂ ਕਿਸੇ ਪ੍ਰਮਿਸ਼ਨ ਤੋਂ ਬੈਠੇ ਹਨ, ਉਹ ਖੁਦ ਹੀ ਉੱਥੋਂ ਦੂਸਰੇ ਜਗ੍ਹਾ ’ਤੇ ਸ਼ਿਫਟ ਹੋ ਜਾਣ।
ਪੰਜਾਬ 'ਚ ਆ ਰਿਹਾ ਵੱਡਾ ਪ੍ਰਾਜੈਕਟ! ਪਿੰਡਾਂ ਦੀ ਜ਼ਮੀਨ ਹੋਵੇਗੀ ਐਕਵਾਇਰ, ਮਾਲਕਾਂ ਨੂੰ ਮਿਲਣਗੇ ਕਰੋੜਾਂ ਰੁਪਏ
NEXT STORY