ਰਈਆ (ਹਰਜੀਪ੍ਰੀਤ)-ਫਾਸਟ ਫੂਡ ਦਾ ਕਾਰੋਬਾਰ ਚਲਾ ਰਹੇ ਨੌਜਵਾਨ ਵੱਲੋਂ ਕਾਰੋਬਾਰ ਵਿਚ ਘਾਟਾ ਪੈਣ ਤੋਂ ਦੁਖੀ ਹੋ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ। ਪੁਲਸ ਚੌਕੀ ਰਈਆ ਦੇ ਇੰਚਾਰਜ ਏ. ਐੱਸ. ਆਈ. ਹਰਦੀਪ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਵਰਿੰਦਰ ਸਿੰਘ ਉਮਰ 25 ਸਾਲ ਪੁੱਤਰ ਗੁਰਦੀਪ ਸਿੰਘ ਵਾਸੀ ਝੰਡਾ ਕਲਾ ਥਾਣਾ ਸਰਦੂਲਗੜ ਜ਼ਿਲ੍ਹਾ ਮਾਨਸਾ ਜੋ ਅੱਜ ਕੱਲ੍ਹ ਰਈਆ ਵਿਖੇ ਕਾਫਲਾ ਪੁਆਇੰਟ ਫਾਸਟ ਫੂਡ ਨਾਮ ਦੀ ਦੁਕਾਨ ਭਾਈਵਾਲੀ ਨਾਲ ਚਲਾ ਰਿਹਾ ਸੀ। ਇਸ ਕੰਮ ਵਿਚ ਘਾਟਾ ਪੈਣ ਕਾਰਨ ਕਾਫੀ ਪ੍ਰੇਸ਼ਾਨ ਰਹਿੰਦਾ ਸੀ।
ਇਹ ਵੀ ਪੜ੍ਹੋ- ਰਿਸ਼ਤੇ ਹੋਏ ਤਾਰ-ਤਾਰ, ਜੀਜੇ ਨੇ ਸਾਲੇ 'ਤੇ ਚਲਾਈਆਂ ਤਾਬੜਤੋੜ ਗੋਲੀਆਂ
ਇਸੇ ਪ੍ਰੇਸ਼ਾਨੀ ਦੇ ਚਲਦਿਆਂ ਨਿਰਾਸ਼ਾ ਵਿਚ ਬੀਤੇ ਦਿਨ ਉਸ ਨੇ ਆਪਣੇ ਕਿਰਾਏ ਦੇ ਮਕਾਨ ਵਿਚ ਗਲ ਵਿਚ ਫਾਹਾ ਲੈ ਕੇ ਆਪਣੇ ਆਪ ਨੂੰ ਖ਼ਤਮ ਕਰ ਲਿਆ। ਇਤਲਾਹ ਮਿਲਣ ’ਤੇ ਪੁਲਸ ਚੌਕੀ ਰਈਆ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮ੍ਰਿਤਕ ਦੇ ਵਾਰਸਾਂ ਦੀ ਸਹਿਮਤੀ ਨਾਲ 174 ਦੀ ਕਾਰਵਾਈ ਕਰ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਦਾ ਕੰਮ ਮੁਕੰਮਲ
ਇਥੇ ਵਰਨਣਯੋਗ ਹੈ ਕਿ ਭਾਵੇਂ ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਕਰ ਕੇ ਕੰਮ ਨਿਬੇੜ ਦਿੱਤਾ ਹੈ ਪਰ ਮ੍ਰਿਤਕ ਦੀ ਤਸਵੀਰ ਵਿਚ ਉਸ ਦੇ ਪੈਰ ਜ਼ਮੀਨ ਨੂੰ ਛੂਹ ਰਹੇ ਹਨ । ਜੇ ਖੁਦਕਸ਼ੀ ਕਰਨ ਸਮੇਂ ਪੈਰ ਜ਼ਮੀਨ ਨਾਲ ਟੱਚ ਹੋ ਜਾਣ ’ਤੇ ਫਿਰ ਖੁਦਕਸ਼ੀ ਕਰਨੀ ਔਖੀ ਹੋ ਜਾਂਦੀ ਹੈ। ਇਸ ਲਈ ਇਹ ਜਾਂਚ ਦਾ ਵਿਸ਼ਾ ਹੈ।
ਇਹ ਵੀ ਪੜ੍ਹੋ- ਲੁਧਿਆਣਾ ਪਹੁੰਚੇ ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ- ਇਹ ਸਿਰਫ਼ ਟ੍ਰੇਲਰ ਸੀ, ਪਿਕਚਰ ਅਜੇ ਬਾਕੀ ਹੈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਿਸ਼ਤੇ ਹੋਏ ਤਾਰ-ਤਾਰ, ਜੀਜੇ ਨੇ ਸਾਲੇ 'ਤੇ ਚਲਾਈਆਂ ਤਾਬੜਤੋੜ ਗੋਲੀਆਂ
NEXT STORY