ਤਰਨਤਾਰਨ (ਰਮਨ)- ਘਰੇਲੂ ਕਲੇਸ਼ ਦੇ ਚੱਲਦਿਆਂ ਜੀਜੇ ਵਾਲੋਂ ਸਾਲੇ ਨੂੰ ਗੋਲੀ ਮਾਰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਸਾਲੇ ਦੇ ਬਿਆਨਾਂ ਹੇਠ ਜੀਜਾ ਅਤੇ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਵਤਾਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪੰਡੋਰੀ ਗੋਲਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਪੁਲਸ ਮੁਲਾਜ਼ਮ ਹੈ, ਜੋ ਸ੍ਰੀ ਗੋਇੰਦਵਾਲ ਸਾਹਿਬ ਸੈਂਟਰਲ ਜੇਲ੍ਹ ਵਿਖੇ ਕਿਊ.ਆਰ.ਟੀ ਦੀ ਡਿਊਟੀ ਪਰ ਤਾਇਨਾਤ ਹੈ। ਉਸਦਾ ਜੀਜਾ ਅੰਗਰੇਜ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਗਲੀ ਗਾਰਮੈਂਟ ਵਾਲੀ ਮੁਹੱਲਾ ਨਾਨਕਸਰ ਉਸਦੀ ਭੈਣ ਨੂੰ ਸ਼ਰਾਬ ਪੀ ਕੇ ਕੁੱਟ ਮਾਰ ਕਰਦਾ ਹੈ। ਜਿਸ ਉਸ ਵੱਲੋਂ ਕਈ ਵਾਰ ਸਮਝਾਇਆ ਗਿਆ ਪਰ ਉਸਦਾ ਜੀਜਾ ਉਸਦੀ ਭੈਣ ਨੂੰ ਪ੍ਰੇਸ਼ਾਨ ਕਰਦਾ ਰਿਹਾ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਦਾ ਕੰਮ ਮੁਕੰਮਲ
ਬੀਤੀ 16 ਮਾਰਚ ਨੂੰ ਵਕਤ 10.00 ਵਜੇ ਰਾਤ ਉਸਦੇ ਜੀਜੇ ਅੰਗਰੇਜ ਸਿੰਘ ਨੇ ਉਸਦੀ ਭੈਣ ਦੀ ਕੁੱਟ ਮਾਰ ਕੀਤੀ ਸੀ, ਜਿਸ ਸਬੰਧੀ ਉਸਦੀ ਦੀ ਭੈਣ ਜਤਿੰਦਰ ਕੌਰ ਉਸਦੇ ਘਰ ਆਈ ਹੋਈ ਸੀ। ਜਦੋਂ ਉਹ ਆਪਣੀ ਭੈਣ ਸਮੇਤ ਘਰ ਵਿਚ ਮੌਜੂਦ ਸੀ ਤਾਂ ਉਸਦਾ ਜੀਜਾ ਅੰਗੇਰਜ ਸਿੰਘ ਆਪਣੇ ਬੁਲਟ ਮੋਟਰ ਸਾਈਕਲ ’ਤੇ ਸਵਾਰ ਹੋ 2 ਸਾਥੀ ਜੋ ਅਣਪਛਾਤੇ ਸੀ ਸਮੇਤ ਆ ਪੁੱਜਾ ਅਤੇ ਉਸ ਨੂੰ ਜਾਨ ਤੋਂ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਉਣ ਲੱਗ ਪਿਆ। ਇਹ ਤਿੰਨੋ ਵਿਅਕਤੀ ਘਰ ਆਏ ਅਤੇ ਉੱਚੀ-ਉੱਚੀ ਗਾਲਾਂ ਕੱਢਣ ਲੱਗ ਪਏ, ਚਲਾਈਆਂ ਗਈਆਂ ਗੋਲੀਆਂ 'ਚੋਂ ਇਕ ਗੋਲੀ ਉਸਦੇ ਸੱਜੇ ਪੱਟ ਵਿਚ ਲੱਗੀ ਤੇ ਉਹ ਜ਼ਮੀਨ ਹੋ ਗਿਆ ਅਤੇ ਅੰਗਰੇਜ ਸਿੰਘ ਨੇ ਹੋਰ ਕਈ ਫਾਇਰ ਕੀਤੇ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਜ਼ਖਮੀ ਹਾਲਤ ਵਿਚ ਉਸ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ।
ਇਹ ਵੀ ਪੜ੍ਹੋ- ਲੁਧਿਆਣਾ ਪਹੁੰਚੇ ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ- ਇਹ ਸਿਰਫ਼ ਟ੍ਰੇਲਰ ਸੀ, ਪਿਕਚਰ ਅਜੇ ਬਾਕੀ ਹੈ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਤਰਨਤਾਰਨ ਦੇ ਏ.ਐੱਸ.ਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਅਵਤਾਰ ਸਿੰਘ ਦੇ ਬਿਆਨਾਂ ਹੇਠ ਅੰਗਰੇਜ਼ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਗਲੀ ਗਾਰਮੈਂਟ ਵਾਲੀ ਤਰਨਤਾਰਨ ਅਤੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੀਨਾਨਗਰ ਵਿਖੇ ਦੋ ਨਜਾਇਜ਼ ਕਾਲੋਨੀਆਂ 'ਤੇ ਇੱਕ ਵਾਰ ਫਿਰ ਚੱਲਿਆ ਪੀਲਾ ਪੰਜਾ
NEXT STORY