ਦੌਰਾਂਗਲਾ (ਨੰਦਾ)- ਪਿੰਡ ਸ਼ੇਖ ਕਬੀਰ ਗੁਰਦੁਆਰਾ ਸਾਹਿਬ ਨੇੜੇ ਇੱਕ ਅਣਪਛਾਤੇ ਵਾਹਨ ਨੇ 24 ਸਾਲਾ ਨੌਜਵਾਨ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਕਲਾਨੌਰ ਥਾਣੇ ਦੀ ਪੁਲਸ ਨੇ ਮ੍ਰਿਤਕ ਦੇ ਚਚੇਰੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ। ਬਲਜੀਤ ਸਿੰਘ ਪੁੱਤਰ ਸੁਖਦਿਆਲ ਸਿੰਘ ਵਾਸੀ ਪਿੰਡ ਮਲੋਗਿੱਲ ਨੇ ਦੱਸਿਆ ਕਿ ਉਸਦੇ ਚਾਚੇ ਦਾ ਪੁੱਤਰ ਗੁਰਜੰਟ ਸਿੰਘ (24) ਆਪਣੇ ਮੋਟਰਸਾਈਕਲ 'ਤੇ ਗੋਸਲਾ ਤੇ ਪਿੰਡ ਗੱਗੋਵਾਲੀ ਵਾਪਸ ਆ ਰਿਹਾ ਸੀ। ਜਦੋਂ ਉਹ ਪਿੰਡ ਸ਼ੇਖ ਕਬੀਰ ਗੁਰਦੁਆਰਾ ਸਾਹਿਬ ਦੇ ਨੇੜੇ ਪਹੁੰਚਿਆ ਤਾ ਸ਼ੇਖ ਕਬੀਰ ਵਾਲੇ ਪਾਸੇ ਤੋਂ ਇੱਕ ਅਣਪਛਾਤੇ ਵਾਹਨ ਚਾਲਕ ਨੇ ਉਸਦੇ ਚਚੇਰੇ ਭਰਾ ਨੂੰ ਟੱਕਰ ਮਾਰ ਦਿੱਤੀ।ਜਿਸ ਕਾਰਨ ਉਸਦੇ ਸਿਰ ਅਤੇ ਸਰੀਰ ਦੇ ਗੰਭੀਰ ਸੱਟਾਂ ਲੱਗੀਆ ਅਕੇ ਉਸਦੀ ਮੌਤ ਹੋ ਗਈ। ਜਾਚ ਅਧਿਕਾਰੀ ਏਐੱਸਆਈ ਰਣਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਚਚੇਰੇ ਭਰਾ ਦੇ ਬਿਆਨ ਦੇ ਆਧਾਰ 'ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਚੋਰ ਫੈਕਟਰੀ ’ਚੋਂ ਨਕਦੀ, ਐੱਲ. ਈ. ਡੀ, ਕੈਮਰੇ ਅਤੇ ਡੀ. ਵੀ. ਆਰ ਲੈ ਉੱਡੇ
NEXT STORY