ਚੰਡੀਗੜ੍ਹ (ਸੁਸ਼ੀਲ) : ਕਾਬੂ ਕੀਤੇ ਮੁਲਜ਼ਮ ਪੁਨੀਤ ਮਹੇਸ਼ਵਰੀ ਤੇ ਆਸ਼ੀਸ਼ ਕੱਕੜ ਹੁਣ ਤੱਕ ਵੱਖ-ਵੱਖ ਸੂਬਿਆਂ ਦੇ ਲੋਕਾਂ ਨਾਲ 85 ਹਜ਼ਾਰ ਕਰੋੜ ਰੁਪਏ ਦੀ ਠੱਗੀ ਕਰ ਚੁੱਕੇ ਹਨ। ਮੁਲਜ਼ਮ ਹੂਗੋ ਲੋਨ, ਕਾਇਨ ਕੈਸ਼ ਅਤੇ ਅਲੋਨ ਐਪ ਰਾਹੀਂ ਲੋਨ ਦਿਵਾਉਣ ਦੇ ਨਾਂ ’ਤੇ ਲੋਕਾਂ ਨਾਲ ਧੋਖਾਧੜੀ ਕਰਦੇ ਸਨ। ਮੁਲਜ਼ਮਾਂ ਨੇ ਧੋਖਾਧੜੀ ਨੂੰ ਅੰਜਾਮ ਦੇਣ ਲਈ ਜਾਅਲੀ ਦਸਤਾਵੇਜ਼ਾਂ ’ਤੇ 146 ਕੰਪਨੀਆਂ ਖੋਲ੍ਹੀਆਂ ਹੋਈਆਂ ਸਨ। ਦੋਵਾਂ ਨੇ ਕਰੀਬ 40 ਕੰਪਨੀਆਂ ਸਿੰਗਾਪੁਰ, ਦੁਬਈ, ਚੀਨ ਸਮੇਤ ਤੇ ਹੋਰ ਦੇਸ਼ਾਂ ’ਚ ਬਣਾਈਆਂ ਸਨ। ਇਨ੍ਹਾਂ ਕੰਪਨੀਆਂ ਦਾ ਸਾਰਾ ਮਾਡਿਊਲ ਚੀਨ ਤੋਂ ਚਲਾਇਆ ਜਾਂਦਾ ਸੀ। ਗਿਰੋਹ ਨੂੰ ਚਲਾਉਣ ਲਈ ਇਨ੍ਹਾਂ ਨੇ ਚੀਨ ਤੋਂ ਵਾਨ ਚੇਂਘੁਆ ਨੂੰ ਬੁਲਾਇਆ ਸੀ। ਉਸ ਨੇ ਸਾਰੀ ਧੋਖਾਧੜੀ ਨੂੰ ਅੰਜਾਮ ਦਿੱਤਾ ਤੇ ਕੰਪਨੀ ਦੇ ਮੁਲਾਜ਼ਮਾਂ ਨੂੰ ਧੋਖਾਧੜੀ ਦੀ ਟ੍ਰੇਨਿੰਗ ਦਿੱਤੀ ਸੀ। ਦਿੱਲੀ ਈ. ਡੀ. ਦੀ ਟੀਮ ਨੇ ਦੋਵਾਂ ਨੂੰ 85 ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੇ ਧੋਖਾਧੜੀ ਦਾ ਪੈਸਾ ਹਵਾਲਾ ਜਰੀਏ ਵਿਦੇਸ਼ ਭੇਜਿਆ ਹੈ। ਜਾਂਚ ’ਚ ਸਾਹਮਣੇ ਆਇਆ ਕਿ ਪੁਨੀਤ ਦੀ ਦਸੰਬਰ ਤੇ ਆਸ਼ੀਸ਼ ਦੀ ਅਕਤੂਬਰ ’ਚ ਜ਼ਮਾਨਤ ਹੋਈ ਸੀ।
ਇਹ ਵੀ ਪੜ੍ਹੋ : 2 ਕਰੋੜ ਦਾ ਕਰਜ਼ਾ ਦਿਵਾਉਣ ਬਹਾਨੇ ਮਾਰੀ 1.31 ਲੱਖ ਦੀ ਠੱਗੀ, 4 ਖ਼ਿਲਾਫ਼ ਪਰਚਾ ਦਰਜ
ਸਾਈਬਰ ਸੈੱਲ ਨੇ ਈ. ਡੀ. ਤੋਂ ਮੰਗੀ ਹਵਾਲਾ ਰਿਪੋਰਟ
ਚੰਡੀਗੜ੍ਹ ਸਾਈਬਰ ਸੈੱਲ ਦੇ ਇੰਸਪੈਕਟਰ ਰੋਹਤਾਸ਼ ਯਾਦਵ ਨੇ ਪੁਨੀਤ ਮਹੇਸ਼ਵਰੀ ਤੇ ਆਸ਼ੀਸ਼ ਕੱਕੜ ਵੱਲੋਂ ਹਵਾਲਾ ਕਾਰੋਬਾਰ ਦੀ ਜਾਂਚ ਰਿਪੋਰਟ ਈ. ਡੀ. ਤੋਂ ਮੰਗੀ ਹੈ। ਉਨ੍ਹਾਂ ਈ. ਡੀ. ਤੋਂ ਦੋਵਾਂ ਮੁਲਜ਼ਮਾਂ ਦੇ ਬਿਆਨਾਂ ਤੋਂ ਲੈ ਕੇ ਹਰ ਦਸਤਾਵੇਜ਼ ਮੰਗਿਆ ਹੈ। ਮੁਲਜ਼ਮਾਂ ਨੇ ਨੈੱਟਵਰਕ ਕਿੱਥੇ ਤੇ ਕਿਵੇਂ ਫੈਲਾਇਆ ਹੈ? ਇਸ ਤੋਂ ਇਲਾਵਾ ਗਿਰੋਹ ਦੇ ਮੈਂਬਰ ਕਿਸ-ਕਿਸ ਦੇਸ਼ ’ਚ ਬੈਠੇ ਹਨ।
ਇੰਝ ਹੋਇਆ ਧੋਖਾਧੜੀ ਦਾ ਖੁਲਾਸਾ
ਲੋਨ ਦਿਵਾਉਣ ਦੇ ਨਾਂ ’ਤੇ ਸੈਕਟਰ-21 ਦੇ ਨੌਜਵਾਨ ਨਾਲ ਹੂਗੋ ਲੋਨ ਐਪ ਰਾਹੀਂ 5 ਹਜ਼ਾਰ ਰੁਪਏ ਦੀ ਠੱਗੀ ਹੋਈ ਸੀ। ਠੱਗਾਂ ਨੇ ਉਸ ਦਾ ਫੋਨ ਹੈਕ ਕਰ ਕੇ ਉਸ ਦੀ ਅਸ਼ਲੀਲ ਫੋਟੋ ਵਾਇਰਲ ਕਰ ਦਿੱਤੀ ਸੀ। ਇਸ ਤੋਂ ਬਾਅਦ ਸਾਈਬਰ ਸੈੱਲ ਨੇ ਮਾਮਲੇ ’ਚ ਐੱਫ. ਆਈ. ਆਰ. ਦਰਜ ਕੀਤੀ ਸੀ। ਐੱਫ. ਆਈ. ਆਰ. ਦਰਜ ਹੋਣ ਤੋਂ ਬਾਅਦ ਗਿਰੋਹ ਦਾ ਪਰਦਾਫਾਸ਼ ਹੋਇਆ ਸੀ। ਸਾਈਬਰ ਸੈੱਲ ਨੇ ਦਿੱਲੀ ’ਚ ਛਾਪਾ ਮਾਰ ਕੇ ਚੀਨੀ ਨਾਗਰਿਕ ਸਮੇਤ 25 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ’ਚ ਆਯੂਸ਼ ਅਗਰਵਾਲ ਨੂੰ ਜ਼ਿਲ੍ਹਾ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ : ਬੱਸ ਰੋਕੀ ਤੇ ਫਿਰ ਕਰਨ ਲੱਗੇ ਕੁੱਟਮਾਰ...ਜੰਮੂ-ਕਸ਼ਮੀਰ ਦੇ ਰਾਮਬਨ 'ਚ ਨਕਾਬਪੋਸ਼ਾਂ ਨੇ ਕੀਤਾ ਹਮਲਾ
ਸਾਈਬਰ ਸੈੱਲ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਦੋਵਾਂ ਨੇ ਹਾਲ ਹੀ ’ਚ 22 ਕੰਪਨੀਆਂ ਖੋਲ੍ਹੀਆਂ ਸਨ। ਸਾਰੀਆਂ ਕੰਪਨੀਆਂ ਨੂੰ ਖੋਲ੍ਹਣ ਲਈ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਗਈ ਸੀ। 22 ’ਚੋਂ ਅੱਠ ਕੰਪਨੀਆਂ ’ਚ ਜ਼ਿਆਦਾਤਰ ਧੋਖਾਧੜੀ ਵਾਲੇ ਪੈਸੇ ਦੀ ਟਰਾਂਜੈਕਸ਼ਨ ਹੋਈ। ਇਸ ਤੋਂ ਇਲਾਵਾ ਇਨ੍ਹਾਂ ਅੱਠ ਕੰਪਨੀਆਂ ਰਾਹੀਂ ਹੀ ਹਵਾਲਾ ਦਾ ਪੈਸਾ ਵਿਦੇਸ਼ ਗਿਆ ਹੈ। ਪੁਲਸ ਇਸ ਮਾਮਲੇ ’ਚ ਗ੍ਰਿਫ਼ਤਾਰ ਮਨੋਜ ਰਾਠੌਰ, ਪੁਨੀਤ ਕੁਮਾਰ ਅਤੇ ਆਸ਼ੀਸ਼ ਕੱਕੜ ਨੂੰ ਵੀਰਵਾਰ ਨੂੰ ਜ਼ਿਲ੍ਹਾ ਅਦਾਲਤ ’ਚ ਪੇਸ਼ ਕਰੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਲੱਗਣਗੀਆਂ ਆਨਲਾਈਨ ਕਲਾਸਾਂ, ਸਰਦੀ ਦੀਆਂ ਛੁੱਟੀਆਂ ਵਧਣ ਮਗਰੋਂ ਨਵਾਂ ਫ਼ੈਸਲਾ
NEXT STORY