ਬਠਿੰਡਾ (ਸੁਖਵਿੰਦਰ) : ਸਿਵਲ ਲਾਈਨ ਪੁਲਸ ਨੇ ਕੁੜੀ ਪੱਖ ਦੇ ਚਾਰ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਨੇ ਪ੍ਰੇਮ ਵਿਆਹ ਕਰਵਾਉਣ ਵਾਲੇ ਨੌਜਵਾਨ 'ਤੇ ਪਿਛਲੇ ਦਿਨ ਜ਼ਿਲ੍ਹਾ ਅਦਾਲਤ ਪਹੁੰਚਣ 'ਤੇ ਹਮਲਾ ਕੀਤਾ ਸੀ। ਮਨਪ੍ਰੀਤ ਸਿੰਘ ਵਾਸੀ ਰੋਮਾਣਾ ਅਜੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਠੱਠੀ ਭਾਈ, ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਸਤਨਾਮ ਸਿੰਘ ਦੀ ਧੀ ਗੁਰਜੀਤ ਕੌਰ ਨਾਲ ਪ੍ਰੇਮ ਵਿਆਹ ਹੋਇਆ ਸੀ।
ਇਸ ਕਾਰਨ ਉਸ ਦੀ ਪਤਨੀ ਦੇ ਪਰਿਵਾਰ ਨੂੰ ਉਸ ਨਾਲ ਨਫ਼ਰਤ ਹੈ। ਪਿਛਲੇ ਦਿਨ ਉਹ ਅਦਾਲਤ ਦੇ ਕੰਮ ਲਈ ਜ਼ਿਲ੍ਹਾ ਅਦਾਲਤ ਦੇ ਵਿਹੜੇ ਵਿਚ ਆਇਆ ਸੀ, ਜਿਸ ਦੌਰਾਨ ਉਸ ਦੀ ਪਤਨੀ ਦੇ ਪਿਤਾ ਸਤਨਾਮ ਸਿੰਘ, ਚਮਕੌਰ ਸਿੰਘ, ਜਗਸੀਰ ਸਿੰਘ ਅਤੇ ਗੁਰਨਾਮ ਸਿੰਘ ਵਾਸੀ ਠੱਠੀ ਭਾਈ ਨੇ ਉਸਦੀ ਕੁੱਟਮਾਰ ਕੀਤੀ। ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਜੀਜਾ ਦੀ ਹਾਦਸੇ ਵਿਚ ਮੌਤ
NEXT STORY