ਜਲਾਲਾਬਾਦ (ਬਜਾਜ, ਬੰਟੀ)–ਥਾਣਾ ਵੈਰੋਕੇ ਦੀ ਪੁਲਸ ਵੱਲੋਂ 200 ਲੀਟਰ ਲਾਹਣ, 20 ਬੋਤਲਾਂ ਨਾਜਾਇਜ਼ ਸ਼ਰਾਬ ਅਤੇ ਚਾਲੂ ਭੱਠੀ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਸ ਪਾਰਟੀ ਗਸ਼ਤ ਕਰਦੇ ਹੋਏ ਚੱਕ ਬਲੋਚਾ ਉਰਫ ਮਹਾਲਮ ਦੇ ਕੋਲ ਪੁੱਜੇ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਬਲਜਿੰਦਰ ਸਿੰਘ ਉਰਫ ਬਿੱਟੂ ਕਿਸ਼ੋਰ ਸਿੰਘ, ਜੋ ਕਿ ਨਾਜਾਇਜ਼ ਸ਼ਰਾਬ ਕੱਢ ਕੇ ਵੇਚਣ ਦਾ ਆਦੀ ਹੈ ਅਤੇ ਹੁਣ ਵੀ ਆਪਣੇ ਘਰ ’ਚ ਨਾਜਾਇਜ਼ ਸ਼ਰਾਬ ਕੱਢ ਕੇ ਵੇਚ ਰਿਹਾ ਹੈ, ਜੇਕਰ ਉਸ ਦੇ ਘਰ ਰੇਡ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ।
ਇਹ ਵੀ ਪੜ੍ਹੋ- ਅੰਧਵਿਸ਼ਵਾਸ ਦੇ ਚੱਕਰ 'ਚ ਪਏ ਪਰਿਵਾਰ ਨਾਲ ਹੋਇਆ ਵੱਡਾ ਕਾਂਡ, ਉਹ ਹੋਇਆ ਜੋ ਸੋਚਿਆ ਨਾ ਸੀ
ਇਤਲਾਹ ਮੋਹਤਬਾਰ ਤੋਂ ਭਰੋਸੇਯੋਗ ਹੋਣ ’ਤੇ ਪੁਲਸ ਪਾਰਟੀ ਨੇ ਛਾਪੇਮਾਰੀ ਕਰ ਕੇ ਬਲਜਿੰਦਰ ਸਿੰਘ ਨੂੰ 100 ਲੀਟਰ ਲਾਹਣ ਸਣੇ ਕਾਬੂ ਕੀਤਾ ਗਿਆ ਹੈ। ਓਧਰ ਇਕ ਹੋਰ ਮੁਕੱਦਮੇ ਦੇ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਲਖਮੀਰ ਸਿੰਘ ਨੇ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਦੇ ਨਾਲ ਗਸ਼ਤ ਦੌਰਾਨ ਪਿੰਡ ਮਹਾਲਮ ਵਿਖੇ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਫੁੰਮਣ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਚੱਕ ਬਲੋਚਾ, ਜੋ ਕਿ ਨਾਜਾਇਜ਼ ਸ਼ਰਾਬ ਕੱਢਣ ਅਤੇ ਵੇਚਣ ਦਾ ਆਦੀ ਹੈ ਅਤੇ ਇਸ ਸਮੇਂ ਵੀ ਆਪਣੇ ਘਰ ’ਚ ਨਾਜਾਇਜ਼ ਸ਼ਰਾਬ ਕੱਢ ਕੇ ਵੇਚ ਰਿਹਾ ਹੈ, ਉਸ ਦੇ ਘਰ ’ਚ ਰੇਡ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ ’ਤੇ ਹਵਾਈ ਸਹੂਲਤਾਂ ਹੋਣਗੀਆਂ ਅਪਗ੍ਰੇਡ
ਜਿਸ ’ਤੇ ਪੁਲਸ ਪਾਰਟੀ ਨੇ ਰੇਡ ਕਰ ਕੇ 100 ਲੀਟਰ ਲਾਹਣ, 20 ਬੋਤਲਾਂ ਨਾਜਾਇਜ਼ ਸ਼ਰਾਬ ਅਤੇ ਚਾਲੂ ਭੱਠੀ ਦੇ ਸਮਾਨ ਸਮੇਤ ਫੁੰਮਣ ਸਿੰਘ ਨੂੰ ਕਾਬੂ ਕੀਤਾ ਗਿਆ ਹੈ। ਥਾਣਾ ਵੈਰੋਕੇ ਵਿਖੇ ਬਲਜਿੰਦਰ ਸਿੰਘ ਉਰਫ ਬਿੱਟੂ ਅਤੇ ਫੁੰਮਣ ਸਿੰਘ ਦੇ ਖਿਲਾਫ ਮਾਮਲੇ ਰਜਿਸਟਰ ਕੀਤੇ ਗਏ ਹਨ। ਪੁਲਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜ਼ਮੀਨ ਵੇਚਣ ਦੇ ਨਾਂ 'ਤੇ ਇਕ ਕਰੋੜ 40 ਲੱਖ ਦੀ ਠੱਗੀ
NEXT STORY