ਪਟਿਆਲਾ, (ਬਲਜਿੰਦਰ)— ਮਿੱਟੀ ਨਾਲ ਭਰਿਆ ਟਿੱਪਰ ਜ਼ਮੀਨ 'ਚ ਧਸ ਕੇ ਪਲਟ ਗਿਆ, ਜਿਸ ਦੇ ਹੇਠਾਂ ਦਬਣ ਨਾਲ 2 ਨੌਜਵਾਨਾਂ ਦੀ ਮੌਕੇ 'ਤੇ ਮੌਤ ਹੋ ਗਈ। ਇਸ ਮਾਮਲੇ 'ਚ ਥਾਣਾ ਸਦਰ ਪਟਿਆਲਾ ਦੀ ਪੁਲਸ ਨੇ ਜਗਦੇਵ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਪਿੰਡ ਲਟੋਰ ਥਾਣਾ ਮੁੱਲਾਂਪੁਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਸ਼ਿਕਾਇਤ ਦੇ ਅਧਾਰ 'ਤੇ ਟਿੱਪਰ ਡਰਾਇਵਰ ਉਮੇਸ਼ ਕੁਮਾਰ ਪੁੱਤਰ ਰਾਮ ਬਾਬੂ ਵਾਸੀ ਮੀਰਾ ਜੀ ਚੌਂਕੀ ਕੋਤਵਾਲੀ ਬੁਢਣ ਉਤਰ ਪ੍ਰਦੇਸ਼ ਹਾਲ ਨਿਵਾਸੀ ਮੁਹਾਲੀ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਗਦੇਵ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਲੜਕਾ ਸੁਖਵਿੰਦਰ ਸਿੰਘ ਰਾਜਪੁਰਾ-ਪਟਿਆਲਾ ਰੋਡ ਸਥਿਤ ਮਾਰੂਤੀ ਕਾਰ ਏਜੰਸੀ 'ਤੇ ਸਿਕਉਰਿਟੀ ਗਾਰਡ ਲੱਗਿਆ ਹੋਇਆ ਹੈ ਉਸ ਦਾ ਲੜਕਾ ਕੁੰਦਨ ਕੁਮਾਰ ਯਾਦਵ ਦੋਵੇਂ ਰੇਤ ਦੇ ਭਰੇ ਟਿੱਪਰ ਨੂੰ ਬੈਕ ਲਵਾ ਰਹੇ ਸਨ ਤੇ ਅਚਾਨਕ ਟਿੱਪਰ ਦਾ ਟਾਇਰ ਜ਼ਮੀਨ 'ਚ ਧਸ ਗਿਆ ਤੇ ਟਿੱਪਰ ਮੁਦਈ ਦੇ ਲੜਕੇ ਤੇ ਕੁੰਦਨ ਕੁਮਾਰ 'ਤੇ ਪਲਟ ਗਿਆ, ਜਿਸ 'ਚ ਦੋਵਾਂ ਦੀ ਮੌਤ ਹੋ ਗਈ। ਪੁਲਸ ਨੇ ਇਸ ਮਾਮਲੇ 'ਚ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕੈਂਟਰ ਤੇ ਟਰੱਕ ਦੀ ਭਿਆਨਕ ਟੱਕਰ ਦੌਰਾਨ ਨੌਜਵਾਨ ਦੀ ਮੌਤ
NEXT STORY