ਲੁਧਿਆਣਾ (ਗੌਤਮ)- ਲੁਧਿਆਣਾ ਤੋਂ ਇਕ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਰੇਲਵੇ ਟ੍ਰੈਕ ਕ੍ਰਾਸ ਕਰਦੇ ਸਮੇਂ ਵੱਖ-ਵੱਖ ਥਾਵਾਂ ’ਤੇ ਦੋ ਵਿਅਕਤੀਆਂ ਦੀ ਮੌਤ ਹੋ ਗਈ। ਪਤਾ ਲੱਗਦੇ ਹੀ ਜੀ.ਆਰ.ਪੀ. ਦੀਆਂ ਵੱਖ-ਵੱਖ ਟੀਮਾਂ ਨੇ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਲਾਸ਼ਾਂ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ। ਪੁਲਸ ਨੇ ਮਰਨ ਵਾਲਿਆਂ ਵਿਚੋਂ ਇਕ ਦੀ ਪਛਾਣ ਅਮਰਦੀਪ ਵਜੋਂ ਕੀਤੀ ਹੈ, ਜਦੋਂਕਿ ਦੂਜੇ ਦੀ ਪਛਾਣ ਨਹੀਂ ਹੋ ਸਕੀ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਲੁਧਿਆਣਾ-ਗਿੱਲ ਰੇਲਵੇ ਟ੍ਰੈਕ ‘ਤੇ ਅਮਰਦੀਪ ਦੀ ਮਾਲ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋਈ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਨੌਜਵਾਨ ਜਲਦਬਾਜ਼ੀ ਵਿਚ ਰੇਲਵੇ ਟ੍ਰੈਕ ਕ੍ਰਾਸ ਕਰਨ ਦਾ ਯਤਨ ਕਰ ਰਿਹਾ ਸੀ ਕਿ ਟ੍ਰੇਨ ਦਲ ਲਪੇਟ ਵਿਚ ਆਉਣ ਕਾਰਨ ਆਪਣੀ ਜਾਨ ਗੁਆ ਬੈਠਾ। ਉਸ ਦੇ ਪਰਿਵਾਰ ਦੇ ਮੈਂਬਰਾਂ ਦੇ ਬਿਆਨ ’ਤੇ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ- ਮਸ਼ਹੂਰ ਅਦਾਕਾਰਾ ਦੀ ਗੱਡੀ 'ਤੇ ਹੋਇਆ ਹਮਲਾ, ਤੋੜ'ਤਾ ਗੱਡੀ ਦਾ ਸ਼ੀਸ਼ਾ, ਰੋਂਦੀ-ਰੋਂਦੀ ਨੇ Live ਆ ਕੇ ਦੱਸੀ ਸਾਰੀ ਗੱਲ
ਦੂਜੇ ਮਾਮਲੇ ਵਿਚ ਪੁਲਸ ਨੇ ਢੋਲੇਵਾਲ ਦੇ ਕੋਲੋਂ ਕਰੀਬ 30 ਸਾਲ ਦੇ ਨੌਜਵਾਨ ਦੀ ਲਾਸ਼ ਬਰਾਮਦ ਕਰ ਕੇ ਆਪਣੇ ਕਬਜ਼ੇ ਵਿਚ ਲੈ ਲਈ ਹੈ। ਜਾਂਚ ਅਧਿਕਾਰੀ ਦੇ ਮੁਤਾਬਕ ਮੌਕੇ ‘ਤੇ ਕੋਈ ਵੀ ਦਸਤਾਵੇਜ਼ ਨਾ ਮਿਲਣ ਕਾਰਨ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ। ਆਸ ਪਾਸ ਦੇ ਇਲਾਕਿਆਂ ਵਿਚ ਵੀ ਪੁੱਛਗਿਛ ਤੋਂ ਬਾਅਦ ਉਸ ਦਾ ਕੁਝ ਪਤਾ ਨਹੀਂ ਲੱਗ ਸਕਿਆ। ਹਾਲ ਦੀ ਘੜੀ ਉਸ ਦੀ ਲਾਸ਼ 72 ਘੰਟੇ ਲਈ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰਖਵਾਈ ਗਈ ਹੈ।
ਇਹ ਵੀ ਪੜ੍ਹੋ- ਔਰਤ ਨੇ ਐਂਬੂਲੈਂਸ ਡਰਾਈਵਰ ਨੂੰ ਸੱਦਿਆ ਘਰ, ਵਾਪਸ ਆ ਕੇ ਕਿਹਾ- 'ਮੈਂ ਜ਼ਹਿਰ ਪੀ ਕੇ ਆਇਆਂ, ਉਸ ਨੇ ਮੈਨੂੰ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼ੈੱਲਰ ਡਰਾਫਟ ਪਾਲਿਸੀ ਲਈ ਰੱਖੀ ਬੈਠਕ ਦਾ ਸ਼ੈੱਲਰ ਮਾਲਕਾਂ ਵੱਲੋਂ ਬਾਈਕਾਟ
NEXT STORY