ਚੰਡੀਗਡ਼੍ਹ, (ਸੁਸ਼ੀਲ)- ਨਸ਼ੇ ਵਾਲਾ ਪਦਾਰਥ ਸਪਲਾਈ ਕਰਨ ਵਾਲੇ 2 ਸਮੱਗਲਰਾਂ ਨੂੰ ਪੁਲਸ ਨੇ ਵੱਖ-ਵੱਖ ਥਾਈਂ ਨਾਕਾ ਲਾ ਕੇ ਦਬੋਚ ਲਿਆ। ਸੈਕਟਰ-11 ਥਾਣਾ ਪੁਲਸ ਨੇ ਸੈਕਟਰ-25 ਨਿਵਾਸੀ ਤੁਸ਼ਾਰ ਨੂੰ ਅੱਧਾ ਕਿੱਲੋ ਗਾਂਜਾ ਅਤੇ ਸੈਕਟਰ-49 ਥਾਣਾ ਪੁਲਸ ਨੇ ਰਾਮਦਰਬਾਰ ਨਿਵਾਸੀ ਪ੍ਰਦੀਪ ਕੁਮਾਰ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਸੈਕਟਰ-11 ਅਤੇ 49 ਥਾਣਾ ਪੁਲਸ ਨੇ ਉਕਤ ਦੋਵਾਂ ਸਮੱਗਲਰਾਂ ’ਤੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਸੈਕਟਰ-11 ਥਾਣਾ ਇੰਚਾਰਜ ਰਾਜੀਵ ਕੁਮਾਰ ਦੀ ਅਗਵਾਈ ’ਚ ਪੁਲਸ ਟੀਮ ਸੈਕਟਰ-25 ਸ਼ਮਸ਼ਾਨਘਾਟ ਕੋਲ ਪੈਟਰੋਲਿੰਗ ’ਤੇ ਸੀ। ਪੁਲਸ ਨੂੰ ਇਕ ਨੌਜਵਾਨ ਬੈਗ ਲੈ ਕੇ ਆਉਂਦਾ ਹੋਇਆ ਵਿਖਾਈ ਦਿੱਤਾ। ਪੁਲਸ ਟੀਮ ਨੇ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਉੱਥੋਂ ਭੱਜਣ ਲੱਗਾ। ਥੋਡ਼੍ਹੀ ਦੂਰ ਜਾਂਦੇ ਹੀ ਪੁਲਸਕਰਮੀਆਂ ਨੇ ਸੈਕਟਰ-25 ਨਿਵਾਸੀ ਤੁਸ਼ਾਰ ਨੂੰ ਦਬੋਚ ਲਿਆ। ਤਲਾਸ਼ੀ ਦੌਰਾਨ ਮੁਲਜ਼ਿਮ ਦੇ ਬੈਗ ’ਚੋਂ ਅੱਧਾ ਕਿੱਲੋ ਗਾਂਜਾ ਬਰਾਮਦ ਹੋਇਆ। ਉਥੇ ਹੀ ਸੈਕਟਰ-49 ਥਾਣਾ ਪੁਲਸ ਨੇ ਪੈਟਰੋਲਿੰਗ ਕਰਦੇ ਹੋਏ ਰਾਮਦਰਬਾਰ ਨਿਵਾਸੀ ਪ੍ਰਦੀਪ ਕੁਮਾਰ ਨੂੰ 10 ਗ੍ਰਾਮ ਹੈਰੋਇਨ ਸਮੇਤ ਸੈਕਟਰ-48 ਦੇ ਟਿਊਬਵੈੱਲ ਕੋਲ ਫਡ਼ਿਆ ਹੈ। ਪੁਲਸ ਮੁਲਜ਼ਿਮਾਂ ਤੋਂ ਪਤਾ ਕਰ ਰਹੀ ਹੈ ਕਿ ਉਹ ਨਸ਼ੇ ਵਾਲਾ ਪਦਾਰਥ ਕਿਥੋਂ ਲੈ ਕੇ ਆਏ ਹਨ।
ਮਸ਼ੀਨ ਦੀ ਲਪੇਟ 'ਚ ਆਉਣ ਨਾਲ ਵਰਕਰ ਦੀ ਮੌਤ
NEXT STORY