ਜਲੰਧਰ - ਅੱਜ ਦੇ ਸਮੇਂ 'ਚ ਲੋਕ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਆਪਣੀ ਖੁਰਾਕ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ। ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹਨ, ਜਿਨ੍ਹਾਂ ਦਾ ਸੇਵਨ ਰਾਤ ਦੇ ਸਮੇਂ ਨਹੀਂ ਕਰਨਾ ਚਾਹੀਦਾ। ਰਾਤ ਦੇ ਸਮੇਂ ਖਾਣ ਵਾਲੀਆਂ ਚੀਜ਼ਾਂ ਸਿਰਫ਼ ਢਿੱਡ ਨੂੰ ਹੀ ਨਹੀਂ ਸਗੋਂ ਪੂਰੇ ਸਰੀਰ ਨੂੰ ਪ੍ਰਭਾਵਿਤ ਕਰਦੀਆਂ ਹਨ। ਰਾਤ ਦੇ ਸਮੇਂ ਅਵੱਤ, ਪਿੱਟ, ਕਫ਼ ਨੂੰ ਧਿਆਨ ਵਿੱਚ ਰੱਖਦੇ ਹੋਏ ਭੋਜਨ ਕਰਨਾ ਚਾਹੀਦਾ ਹੈ। ਦਰਅਸਲ ਆਯੁਰਵੈਦ ਅਨੁਸਾਰ ਕਈ ਚੀਜ਼ਾਂ ਹਨ, ਜੋ ਰਾਤ ਨੂੰ ਨਹੀਂ ਖਾਣੀਆਂ ਚਾਹੀਦੀਆਂ। ਰਾਤ ਨੂੰ ਹਲਕਾ ਖਾਣਾ ਖਾਣ ਨਾਲ ਤੁਹਾਡੀ ਪਾਚਨ ਕਿਰਿਆ ਠੀਕ ਰਹਿੰਦੀ ਹੈ ਅਤੇ ਨੀਂਦ ਵੀ ਚੰਗੀ ਆਉਂਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਰਾਤ ਦੇ ਸਮੇਂ ਕਿਹੜੀਆਂ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਜੋ ਸਾਡੀ ਸਿਹਤ ਲਈ ਨੁਕਸਾਨਦਾਇਕ ਹੋ ਸਕਦੀਆਂ ਨੇ.....
ਇਨ੍ਹਾਂ ਚੀਜ਼ਾਂ ਦਾ ਰਾਤ ਦੇ ਸਮੇਂ ਨਾ ਕਰੋ ਸੇਵਨ
ਨਾ ਖਾਓ ਫ਼ਲ
ਸਿਹਤਮੰਦ ਰਹਿਣ ਲਈ ਫ਼ਲ ਖਾਣਾ ਬਹੁਤ ਜ਼ਰੂਰੀ ਹੈ। ਦਿਨ ਦੇ ਸਮੇਂ ਫ਼ਲ ਖਾਣਾ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ ਪਰ ਰਾਤ ਦੇ ਸਮੇਂ ਫ਼ਲ ਖਾਣਾ ਨੁਕਸਾਨਦੇਹ ਹੋ ਸਕਦਾ ਹੈ। ਇਸ ਨਾਲ ਸ਼ੂਗਰ ਵਧਣ ਦਾ ਖ਼ਤਰਾ ਰਹਿੰਦਾ ਹੈ ਅਤੇ ਨੀਂਦ 'ਚ ਕਮੀ ਆ ਜਾਂਦੀ ਹੈ। ਰਾਤ ਦੇ ਸਮੇਂ ਫ਼ਲ ਖਾਣ ਨਾਲ ਗੈਸ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਦਹੀਂ ਦਾ ਸੇਵਨ
ਰਾਤ ਦੇ ਖਾਣੇ ਨਾਲ ਕਦੇ ਵੀ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦੈ, ਕਿਉਂਕਿ ਇਸ ਨਾਲ ਕਫ (ਬਲਗਮ) ਬਣਦਾ ਹੈ। ਇਸ ਦੀ ਥਾਂ ਤੁਸੀਂ ਛਾਛ ਲੈ ਲਓ। ਇਸ 'ਚ ਮਿਠਾਸ ਅਤੇ ਖੱਟਾਸ ਦੋਵੇਂ ਹੁੰਦੀਆਂ ਹਨ, ਜੋ ਸਰੀਰ ਲਈ ਠੀਕ ਨਹੀਂ। ਅਜਿਹਾ ਕਰਨ ਨਾਲ ਬਲਗਮ ਦੀ ਸਮੱਸਿਆ ਵੱਧਦੀ ਹੈ। ਇਸ ਨਾਲ ਗਲੇ ’ਚ ਖਰਾਸ਼ ਹੋ ਸਕਦੀ ਹੈ।
ਦੁੱਧ ਦਾ ਸੇਵਨ
ਜੇਕਰ ਤੁਹਾਨੂੰ ਰਾਤ ਦੇ ਸਮੇਂ ਦੁੱਧ ਪੀਣ ਦੀ ਆਦਤ ਹੈ ਤਾਂ ਤੁਸੀਂ ਉਸ ’ਚ ਥੋੜਾ ਜਿਹਾ ਬਦਲਾਅ ਲੈ ਆਓ। ਰਾਤ ਦੇ ਸਮੇਂ ਘੱਟ ਫੈਟ ਵਾਲਾ ਅਤੇ ਗਾਂ ਦਾ ਦੁੱਧ ਪੀਓ। ਇਸ ਦੌਰਾਨ ਇਸ ਗੱਲ ਦਾ ਵੀ ਧਿਆਨ ਰੱਖੋਂ ਕਿ ਰਾਤ ਦੇ ਸਮੇਂ ਠੰਡੇ ਦੀ ਥਾਂ ਗਰਮ ਦੁੱਧ ਦਾ ਸੇਵਨ ਕਰੋ। ਗਰਮ ਦੁੱਧ ਸਰੀਰ ’ਚ ਜਲਦੀ ਪਚ ਜਾਂਦਾ ਹੈ।
ਪ੍ਰੋਟੀਨ ਚੀਜ਼ਾਂ ਤੋਂ ਰਹੋ ਦੂਰ
ਰਾਤ ਦੇ ਭੋਜਨ ’ਚ ਪ੍ਰੋਟੀਨ ਭਰਪੂਰ ਚੀਜ਼ਾਂ ਦਾਲ, ਹਰੀ ਸਬਜ਼ੀਆਂ, ਕੜੀ ਪੱਤਾ ਅਤੇ ਫਲ ਕਦੇ ਨਾ ਖਾਓ। ਇਸ ਨਾਲ ਪਾਚਨ ਨਾਲ ਜੁੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਸੇਵਨ ਕਰਨਾ ਵੀ ਚਾਹੁੰਦੇ ਹੋ ਤਾਂ ਘੱਟ ਖਾਓ, ਤਾਂਕਿ ਕੋਈ ਨੁਕਸਾਨ ਨਾ ਹੋ ਸਕੇ।
ਡਰਾਈ ਫਰੂਟਸ
ਰਾਤ ਦੇ ਸਮੇਂ ਡਰਾਈ ਫਰੂਟਸ ਖਾਣ ਤੋਂ ਪਰਹੇਜ਼ ਕਰੋ। ਡਰਾਈ ਫਰੂਟਸ 'ਚ ਕਾਰਬੋਹਾਈਡ੍ਰੇਟ, ਸ਼ੂਗਰ, ਵਿਟਾਮਿਨ, ਮਿਨਰਲਸ ਅਤੇ ਹੋਰ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਡਰਾਈ ਫਰੂਟਸ ਦਾ ਸਵੇਰੇ ਸੇਵਨ ਕਰਨਾ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਰਾਤ ਦੇ ਸਮੇਂ ਇਸਨੂੰ ਖਾਣ ਨਾਲ ਢਿੱਡ ਨਾਲ ਜੁੜੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ।
ਤਿੱਖਾ ਭੋਜਨ
ਰਾਤ ਨੂੰ ਸੌਣ ਤੋਂ ਪਹਿਲਾਂ ਤਿੱਖਾ ਭੋਜਨ ਨਹੀਂ ਖਾਣਾ ਚਾਹੀਦਾ। ਇਸ ਨਾਲ ਢਿੱਡ ਗੈਸ ਬਣਦੀ ਹੈ, ਜਿਸ ਨਾਲ ਤੁਹਾਡੀ ਨੀਂਦ ਖ਼ਰਾਬ ਹੋਵੇਗੀ ਅਤੇ ਸਿਹਤ 'ਤੇ ਅਸਰ ਪਵੇਗਾ।
ਚਾਕਲੇਟ
ਕਿਹਾ ਜਾਂਦਾ ਹੈ ਕਿ ਰਾਤ ਨੂੰ ਮਿੱਠਾ ਨਹੀਂ ਖਾਣਾ ਚਾਹੀਦਾ। ਸੌਣ ਤੋਂ ਪਹਿਲਾਂ ਚਾਕਲੇਟ ਨਾ ਖਾਓ। ਇਸ ਤਰ੍ਹਾਂ ਕਰਨ ਨਾਲ ਤੁਸੀਂ ਨੀਂਦ ਨਾ ਆਉਣ ਦੀ ਬੀਮਾਰੀ ਦੇ ਸ਼ਿਕਾਰ ਹੋ ਸਕਦੇ ਹੋ।
ਫਾਸਟ ਫੂਡ
ਸੌਣ ਤੋਂ ਪਹਿਲਾਂ ਫਾਸਟ ਫੂਡ ਖਾਣ ਨਾਲ ਭਾਰ ਵੱਧ ਦਾ ਹੈ। ਇਸ ਲਈ ਰਾਤ ਨੂੰ ਫਾਸਟ ਫੂਡ ਦੀ ਵਰਤੋਂ ਨਾ ਕਰੋ। ਇਸ ਦੇ ਇਲਾਵਾ ਇਹ ਜਲਦੀ ਹਜ਼ਮ ਵੀ ਨਹੀਂ ਹੁੰਦਾ।
ਗਰਮੀਆਂ 'ਚ ਬਹੁਤ ਗੁਣਕਾਰੀ ਹੁੰਦੈ ਗੁਲਕੰਦ, ਲੂ, ਥਕਾਵਟ ਤੇ ਤਣਾਅ ਵਰਗੀਆਂ ਸਮੱਸਿਆਵਾਂ ਨੂੰ ਕਰਦੈ ਦੂਰ
NEXT STORY