ਲੁਧਿਆਣਾ (ਗੌਤਮ)- ਪ੍ਰਮੁੱਖ ਮਾਰਕੀਟ ’ਚ ਦੁਕਾਨ ’ਤੇ ਗਾਹਕਾਂ ਨੂੰ ਆਵਾਜ਼ ਲਗਾ ਕੇ ਬੁਲਾਉਣ ਨੂੰ ਲੈ ਕੇ 2 ਦੁਕਾਨਦਾਰ ਆਪਸ ’ਚ ਭਿੜ ਗਏ। ਇਸ ਦੌਰਾਨ ਦੋਵੇਂ ਧਿਰਾਂ ਨੇ ਆਪਣੇ-ਆਪਣੇ ਸਾਥੀ ਬੁਲਾ ਲਏ। ਆਪਸੀ ਭਿੜਤ ਦੌਰਾਨ ਦੋਵੇਂ ਧਿਰਾਂ ਦੇ 9 ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ।
ਜ਼ਖ਼ਮੀ ਹੋਏ ਦੁਕਾਨਦਾਰ ਗੀਤਾਂਸ਼ੂ ਨੇ ਦੱਸਿਆ ਕਿ ਉਨ੍ਹਾਂ ਦੀ ਕਾਸਮੈਟਿਕ ਦਾ ਸਾਮਾਨ ਵੇਚਣ ਦੀ ਦੁਕਾਨ ਹੈ, ਜਦਕਿ ਉਨ੍ਹਾਂ ਦਾ ਗੁਆਂਢੀ ਵੀ ਇਹੀ ਕੰਮ ਕਰਦਾ ਹੈ। ਉਸ ਨੇ ਦੋਸ਼ ਲਾਇਆ ਕਿ ਜਦੋਂ ਵੀ ਗਾਹਕ ਉਨ੍ਹਾਂ ਦੀ ਦੁਕਾਨ ’ਚ ਆਉਣ ਲਗਦਾ ਹੈ ਤਾਂ ਉਹ ਉਸ ਨੂੰ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ, ਜਿਸ ਕਾਰਨ ਉਨ੍ਹਾਂ ਦੀ ਦੁਕਾਨਦਾਰੀ ਖ਼ਰਾਬ ਹੁੰਦੀ ਹੈ। ਉਸ ਨੂੰ ਕਈ ਵਾਰ ਅਜਿਹਾ ਕਰਨ ਤੋਂ ਮਨ੍ਹਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ- 'ਆਪਰੇਸ਼ਨ ਕਾਸੋ' ਤਹਿਤ ਪੰਜਾਬ ਦੇ ਸਾਰੇ ਰੇਲਵੇ ਸਟੇਸ਼ਨਾਂ 'ਤੇ ਕੀਤੀ ਗਈ ਚੈਕਿੰਗ, 2460 ਲੋਕਾਂ ਦੀ ਲਈ ਗਈ ਤਲਾਸ਼ੀ
ਇਸ ਵਾਰ ਵੀ ਉਨ੍ਹਾਂ ਦਾ ਇਸੇ ਗੱਲ ਤੋਂ ਝਗੜਾ ਹੋਇਆ, ਪਰ ਆਂਢ-ਗੁਆਂਢ ਦੇ ਲੋਕਾਂ ਨੇ ਸ਼ਾਂਤ ਕਰਵਾ ਦਿੱਤਾ। ਜਦੋਂ ਉਹ ਰਾਤ ਨੂੰ ਘਰ ਜਾਣ ਲੱਗੇ ਤਾਂ ਗੁਆਂਢੀ ਨੇ ਫਿਰ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਵਿਰੋਧ ਜਤਾਇਆ ਗਿਆ ਤਾਂ ਉਨ੍ਹਾਂ ਨੇ ਹਮਲਾ ਕਰ ਦਿੱਤਾ। ਜਦੋਂ ਬਚਾਅ ਲਈ ਉਸ ਦੇ ਭਰਾ ਸਾਹਿਲ, ਮਾਂ ਸੀਮਾ ਅਤੇ ਦੁਕਾਨ ’ਤੇ ਕੰਮ ਕਰਨ ਵਾਲੇ ਦਿਲਾਵਰ ਅਤੇ ਰਾਕੇਸ਼ ਆਏ ਤਾਂ ਉਨ੍ਹਾਂ ਨੇ ਉਨ੍ਹਾਂ ਦੇ ਨਾਲ ਵੀ ਕੁੱਟ-ਮਾਰ ਕੀਤੀ।
ਉਸ ਨੇ ਦੋਸ਼ ਲਾਇਆ ਕਿ ਇਸ ਦੌਰਾਨ ਹਮਲਾਵਰਾਂ ਨੇ ਉਸ ਦੀ ਮਾਂ ਦੇ ਨਾਲ ਦੁਰ-ਵਿਵਹਾਰ ਕੀਤਾ। ਉਸ ਨੇ ਦੋਸ਼ ਲਾਇਆ ਕਿ ਦੂਜੀ ਧਿਰ ਨੇ ਪਹਿਲਾਂ ਹੀ ਹਥਿਆਰਾਂ ਨਾਲ ਲੈਸ ਆਪਣੇ ਸਾਥੀਆਂ ਨੂੰ ਬੁਲਾਇਆ ਹੋਇਆ ਸੀ। ਦੂਜੀ ਧਿਰ ਦੇ ਜ਼ਖਮੀ ਹੋਏ ਟਿਪਸੀ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ’ਤੇ ਕੰਮ ਕਰਨ ਵਾਲੇ ਲਵਿਸ਼ ਨੇ ਗਾਹਕਾਂ ਨੂੰ ਆਵਾਜ਼ ਮਾਰਨ ਦਾ ਵਿਰੋਧ ਕੀਤਾ ਤਾਂ ਗੁਆਂਢੀ ਦੁਕਾਨਦਾਰ ਨੇ ਉਸ ਦੇ ਨਾਲ ਕੁੱਟ-ਮਾਰ ਕੀਤੀ। ਇਸ ਮਾਮਲੇ ਨੂੰ ਲੈ ਕੇ ਜਦੋਂ ਲਵਿਸ਼ ਪੁਲਸ ਥਾਣੇ ’ਚ ਸ਼ਿਕਾਇਤ ਦੇ ਕੇ ਵਾਪਸ ਆਇਆ ਤਾਂ ਗੁਆਂਢੀ ਦੁਕਾਨਦਾਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਭੈਣ ਅੰਜਲੀ, ਮਾਂ ਰਿਮੀ, ਜੀਜਾ ਗੌਰਵ ਗੰਭੀਰ ਰੂਪ ’ਚ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ- ਸ਼ੱਕੀ ਹਾਲਾਤ 'ਚ ਨੌਜਵਾਨ ਦੀ ਹੋਈ ਮੌਤ, ਖੜ੍ਹੀ ਕਾਰ 'ਚੋਂ ਬਰਾਮਦ ਹੋਈ ਲਾਸ਼ (ਵੀਡੀਓ)
ਥਾਣਾ ਕੋਤਵਾਲੀ ਦੇ ਇੰਸਪੈਕਟਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਵਾਂ ਧਿਰਾਂ ਦੇ ਮੈਡੀਕਲ ਦੀ ਰਿਪੋਰਟ ਦੇਖ ਕੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਮੌਕੇ ਦੀ ਸੀ.ਸੀ.ਟੀ.ਵੀ. ਫੁਟੇਜ ਚੈੱਕ ਕਰ ਕੇ ਹਮਲਾਵਰਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼ੱਕੀ ਹਾਲਾਤ 'ਚ ਨੌਜਵਾਨ ਦੀ ਹੋਈ ਮੌਤ, ਖੜ੍ਹੀ ਕਾਰ 'ਚੋਂ ਬਰਾਮਦ ਹੋਈ ਲਾਸ਼ (ਵੀਡੀਓ)
NEXT STORY