ਮੋਗਾ (ਆਜ਼ਾਦ)- ਮੋਗਾ ਜ਼ਿਲ੍ਹਾ ਪੁਲਸ ਮੁਖੀ ਅਜੇ ਗਾਂਧੀ ਨੇ ਦੱਸਿਆ ਕਿ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਧਰਮਕੋਟ ਪੁਲਸ ਨੇ ਇਕ ਖੋਹੀ ਗਈ ਕਾਰ ਸਮੇਤ ਕਥਿਤ ਮੁਲਜ਼ਮ ਦੇ 4 ਘੰਟਿਆਂ ’ਚ ਹੀ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਧਰਮਕੋਟ ਪੁਲਸ ਨੂੰ ਗੁਰਸੇਵਕ ਸਿੰਘ ਉਰਫ਼ ਸੇਵਕ ਨਿਵਾਸੀ ਪਿੰਡ ਰੇੜਵਾਂ ਨੇ ਦੱਸਿਆ ਕਿ ਜਦੋਂ ਉਹ ਸਮੇਤ ਨੰਬਰਦਾਰ ਛਿੰਦਰ ਸਿੰਘ ਨਿਵਾਸੀ ਪਿੰਡ ਰੇੜਵਾਂ ਨਾਲ ਆਪਣੀ ਟੋਇਟਾ ਕੋਰੋਲਾ ਕਾਰ ਰਾਹੀਂ ਧਰਮਕੋਟ ਨੂੰ ਜਾ ਰਿਹਾ ਸੀ। ਦਾਣਾ ਮੰਡੀ ਪਿੰਡ ਭੋਇਪੁਰ ਨੇੜੇ ਐਕਟਿਵਾ ਸਕੂਟਰੀ ਸਵਾਰ ਵਿਅਕਤੀਆਂ ਨੇ ਆਪਣੀ ਐਕਟਿਵਾ ਸਕੂਟਰੀ ਸੁੱਟ ਦਿੱਤੀ। ਜਦੋਂ ਮੈਂ ਆਪਣੀ ਕਾਰ ਰੋਕ ਕੇ ਉਨ੍ਹਾਂ ਨੂੰ ਚੁੱਕਣ ਲੱਗਾ ਤਾਂ ਉਹ ਮੇਰੀ ਕਾਰ ਭਜਾ ਕੇ ਲੈ ਗਏ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਵਿਦਿਆਰਥੀਆਂ ਲਈ ਖ਼ਾਸ ਖ਼ਬਰ, ਸਰਕਾਰ ਨੇ ਕਰ 'ਤਾ ਵੱਡਾ ਐਲਾਨ
ਥਾਣਾ ਧਰਮਕੋਟ ਦੇ ਮੁੱਖ ਅਫਸਰ ਇੰਸਪੈਕਟਰ ਜਤਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਕਥਿਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪਾਮਾਰੀ ਸ਼ੁਰੂ ਕੀਤੀ। ਇਲਾਕੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਿਆ ਤਾਂ ਪੁਲਸ ਨੇ ਕਾਰ ਖੋਹਣ ਵਾਲੇ ਇਕ ਵਿਅਕਤੀ ਗੁਰਤੇਜ ਸਿੰਘ ਨਿਵਾਸੀ ਡੋਗਰ ਬਸਤੀ ਫਰੀਦਕੋਟ ਹਾਲ ਹਰੀ ਸਿੰਘ ਦੇ ਕੋਠੇ ਨਾਨਕਸਰ ਜਗਰਾਉਂ ਨੂੰ ਕਾਰ ਸਮੇਤ ਦਬੋਚ ਲਿਆ। ਇਸ ਸਬੰਧੀ ਕਥਿਤ ਮੁਲਜ਼ਮ ਸਮੇਤ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਥਾਣਾ ਧਰਮਕੋਟ ’ਚ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਪੁਲਸ ਨੇ 4 ਘੰਟਿਆਂ ਅੰਦਰ ਹੀ ਖੋਹੀ ਹੋਈ ਕਾਰ ਸਮੇਤ ਇਕ ਕਥਿਤ ਮੁਲਜ਼ਮ ਨੂੰ ਕਾਬੂ ਕੀਤਾ ਹੈ, ਜਿਸ ਨੂੰ ਅੱਜ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਪੈਟਰੋਲ ਪੰਪ 'ਤੇ ਗੋਲ਼ੀਆਂ ਮਾਰ ਕਰਿੰਦੇ ਦਾ ਕੀਤਾ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਮੌਸਮ ਨੇ ਬਦਲਿਆ ਮਿਜਾਜ਼, ਕੜਾਕੇ ਦੀ ਧੁੰਦ ਤੋਂ ਬਾਅਦ ਇਨ੍ਹਾਂ ਦਿਨਾਂ ਨੂੰ ਪਵੇਗਾ ਮੀਂਹ
NEXT STORY