ਲੁਧਿਆਣਾ (ਤਰੁਣ)- ਲੁਧਿਆਣਾ ਦੇ ਇਕਪਾਰਲਰ ਵਿੱਚ ਕੰਮ ਕਰਨ ਵਾਲੀ ਕੁੜੀ ਨੂੰ ਪਾਰਲਰ ਮਾਲਕਣ ਦੇ ਪੁੱਤਰ ਵੱਲੋਂ ਆਪਣੀ ਹਵਸ ਦਾ ਸ਼ਿਕਾਰ ਬਣਾ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੀੜਤਾ ਨੇ ਨਵੰਬਰ 2023 ਵਿੱਚ ਥਾਣਾ ਦਰੇਸੀ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਜਿਸ ਤੋਂ ਬਾਅਦ ਪੁਲਸ ਨੇ ਪੀੜਤ ਲੜਕੀ ਦੀ ਮਾਂ ਦੇ ਬਿਆਨ ’ਤੇ ਮੁਲਜ਼ਮ ਨੌਜਵਾਨ ਰਿਸ਼ਭ ਨਿਵਾਸੀ ਗਲੀ ਨੰ.3, ਮਹਾਵੀਰ ਜੈਨ ਕਲੋਨੀ, ਸੁੰਦਰ ਨਗਰ ਖਿਲਾਫ ਜਬਰ-ਜ਼ਨਾਹ ਦੇ ਦੋਸ਼ ਵਿੱਚ ਪਰਚਾ ਦਰਜ ਕੀਤਾ ਹੈ।
ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਉਸ ਦੀ 24 ਸਾਲਾ ਬੇਟੀ ਨੇ 2020 ਵਿੱਚ ਸੁੰਦਰ ਦੀ ਮਹਾਵੀਰ ਜੈਨ ਕਾਲੋਨੀ ਸਥਿਤ ਡੈੱਫੋਡਿੱਲ ਪਾਰਲਰ ਵਿੱਚ ਕੰਮ ਦੀ ਸਿਖਲਾਈ ਲਈ। ਉੱਥੇ ਹੀ ਪਾਰਲਰ ਮਾਲਕਣ ਦਾ ਬੇਟਾ ਵੀ ਕੰਮ ਕਰਦਾ ਸੀ। 2023 ਵਿੱਚ ਪਾਰਲਰ ਦੀ ਮਾਲਕਣ ਵਿਦੇਸ਼ 'ਚ ਰਹਿੰਦੀ ਆਪਣੀ ਬੇਟੀ ਦੇ ਕੋਲ ਕੁਝ ਮਹੀਨੇ ਰਹਿਣ ਲਈ ਚਲੀ ਗਈ। ਮਾਲਕਣ ਨੇ ਪਾਰਲਰ ਦੀ ਜਿੰਮੇਵਾਰੀ ਉਸ ਦੀ ਬੇਟੀ ਨੂੰ ਸੌਂਪ ਦਿੱਤੀ। ਨਵੰਬਰ 2023 ਵਿੱਚ ਉਸ ਦੀ ਬੇਟੀ ਪਾਰਲਰ ਵਿੱਚ ਬੈਠੀ ਸੀ ਤਾਂ ਉਸ ਸਮੇਂ ਪਾਰਲਰ ਮਾਲਕਣ ਦੇ ਬੇਟੇ ਰਿਸ਼ਭ ਨੇ ਕੋਲਡ ਡ੍ਰਿੰਕ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਉਸ ਦੀ ਬੇਟੀ ਨੂੰ ਪਿਲਾ ਦਿੱਤਾ ਜਿਸ ਤੋਂ ਬਾਅਦ ਉਸ ਦੀ ਬੇਟੀ ਬੇਸੁਧ ਹੋ ਗਈ।
ਇਹ ਵੀ ਪੜ੍ਹੋ- ਸਿੱਪੀ ਗਿੱਲ ਨਾਲ ਕੈਨੇਡਾ 'ਚ ਵਾਪਰਿਆ ਭਿਆਨਕ ਹਾਦਸਾ, ਆਫ-ਰੋਡਿੰਗ ਦੌਰਾਨ ਪਲਟੀ ਉਸ ਦੀ 'Rubicon'
ਬੇਟੀ ਦੀ ਜਾਗ ਖੁੱਲੀ ਤਾਂ ਪਤਾ ਲੱਗਾ ਕਿ ਮੁਲਜ਼ਮ ਰਿਸ਼ਭ ਨੇ ਉਸ ਦੀ ਬੇਟੀ ਦੇ ਨਾਲ ਜਬਰ-ਜ਼ਨਾਹ ਦੀ ਵਾਰਦਾਤ ਕਰ ਦਿੱਤੀ। ਇਸ ਸਬੰਧੀ ਥਾਣਾ ਦਰੇਸੀ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਾਂਚ ਪੜਤਾਲ ਤੋਂ ਬਾਅਦ ਪੀੜਤ ਲੜਕੀ ਦੀ ਮਾਂ ਦੇ ਬਿਆਨ ‘ਤੇ ਮੁਲਜ਼ਮ ਰਿਸ਼ਭ ਦੇ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦੀ ਭਾਲ ਜਾਰੀ ਹੈ, ਜੋ ਕਿ ਸ਼ਾਇਦ ਵਿਦੇਸ਼ ਫਰਾਰ ਹੋ ਗਿਆ ਹੈ।
ਪੀੜਤ ਲੜਕੀ ਨੇ ਪਾਰਲਰ ਮਾਲਕਣ ’ਤੇ ਲਾਏ ਦੋਸ਼
ਇਸ ਸਬੰਧੀ 'ਜਗ ਬਾਣੀ' ਵੱਲੋਂ ਜਦੋਂ ਪੀੜਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਮੁਲਜ਼ਮ ਰਿਸ਼ਭ ਕਰੀਬ 2 ਸਾਲ ਤੋਂ ਉਸ ਨਾਲ ਹਵਸ ਮਿਟਾ ਰਿਹਾ ਸੀ। ਜਦੋਂ ਪਹਿਲੀ ਵਾਰ ਉਸ ਦੇ ਨਾਲ ਹਵਸ ਮਿਟਾਈ ਤਾਂ ਉਸ ਨੇ ਵਿਰੋਧ ਕੀਤਾ ਅਤੇ ਪਾਰਲਰ ਮਾਲਕਣ ਨੂੰ ਬੇਟੇ ਦੀ ਕਰਤੂਤ ਦੱਸੀ। ਮਾਲਕਣ ਨੇ ਉਸ ਨੂੰ ਦੋਵਾਂ ਦਾ ਵਿਆਹ ਕਰਨ ਦਾ ਵਾਅਦਾ ਕਰਨ ਦਾ ਭਰੋਸਾ ਦਿੱਤਾ। ਪਾਰਲਰ ਮਾਲਕਣ ਉਸ ਨੂੰ ਆਪਣੇ ਸਾਰੇ ਰਿਸ਼ਤੇਦਾਰਾਂ ਦੇ ਘਰ ਲੈ ਜਾਂਦੀ ਅਤੇ ਸਾਰਿਆਂ ਨੂੰ ਵਿਆਹ ਕਰਨ ਦੀ ਗੱਲ ਕਹਿੰਦੀ ਪਰ ਨਵੰਬਰ 2023 ਵਿੱਚ ਪਾਰਲਰ ਮਾਲਕਣ ਨੇ ਬੇਟੇ ਨੂੰ ਵਿਦੇਸ਼ ਭੇਜ ਦਿੱਤਾ।
ਪੀੜਤ ਕੁੜੀ ਨੇ ਕੱਟੀਆਂ ਹੱਥ ਦੀਆਂ ਨਸਾਂ
ਦੇਰ ਰਾਤ ਪਤਾ ਲੱਗਾ ਕਿ ਪੀੜਤ ਕੁੜੀ ਨੇ ਆਪਣੇ ਹੱਥ ਦੀਆਂ ਨਸਾਂ ਕੱਟਣ ਦਾ ਯਤਨ ਕੀਤਾ। ਕਿਸੇ ਤਰ੍ਹਾਂ ਪੀੜਤ ਲੜਕੀ ਦੀ ਨਾਨੀ ਨੇ ਹੱਥੋਂ ਬਲੇਡ ਖੋਹਿਆ। ਪੀੜਤਾ ਨੂੰ ਮੁੱਢਲੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੈਨਸ਼ਨਾਂ 'ਚ ਵਾਧਾ, ਮੁਫਤ ਦਵਾਈਆਂ ਸਣੇ ਪੰਜਾਬ ਕੈਬਨਿਟ ਨੇ ਇਨ੍ਹਾਂ ਫ਼ੈਸਲਿਆਂ ’ਤੇ ਲਾਈ ਮੋਹਰ
NEXT STORY