ਬੱਧਨੀ ਕਲਾਂ, (ਬੱਬੀ)- ਬੱਧਨੀ ਕਲਾਂ ਦੀ ਇਕ 40 ਸਾਲਾ ਔਰਤ ਨੇ ਅੱਜ ਸਵੇਰੇ 7.30 ਵਜੇ ਦੇ ਕਰੀਬ ਮਾਨਸਿਕ ਪ੍ਰੇਸ਼ਾਨੀ ਕਾਰਨ ਨਹਿਰ ’ਚ ਛਾਲ ਮਾਰ ਦਿੱਤੀ। ਜਾਣਕਾਰੀ ਅਨੁਸਾਰ ਮਨਪ੍ਰੀਤ ਕੌਰ ਪਤਨੀ ਬਲਦੇਵ ਸਿੰਘ ਰੋਜ਼ਾਨਾ ਗੁਰਦੁਆਰਾ ਸਾਹਿਬ ਆ ਮੱਥਾ ਟੇਕਣ ਆਉਂਦੀ ਸੀ, ਉਪਰੰਤ ਘਰ ਵਾਪਸ ਚਲੀ ਜਾਂਦੀ ਸੀ। ਅੱਜ ਸਵੇਰੇ ਵੀ ਉਹ ਘਰੋਂ ਰੋਜ਼ਾਨਾ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਆਈ ਸੀ ਪਰ ਘਰ ਵਾਪਸ ਨਹੀਂ ਗਈ। ਪਰਿਵਾਰਕ ਮੈਂਬਰਾਂ ਨੇ ਉਸ ਦੀ ਕਾਫੀ ਉਡੀਕ ਤੋਂ ਬਾਅਦ ਜਦੋਂ ਤਲਾਸ਼ ਸ਼ੁਰੂ ਕੀਤੀ ਤਾਂ ਬੱਧਨੀ ਕਲਾਂ ਨਹਿਰ ਦੇ ਕਿਨਾਰੇ ਉਸ ਦੀਆਂ ਚੱਪਲਾਂ ਤੇ ਕੁਝ ਹੋਰ ਸਾਮਾਨ ਪਿਆ ਮਿਲਿਆ।
ਉਸ ਦਾ ਪਤੀ ਪਿਛਲੇ ਕਈ ਸਾਲਾਂ ਤੋਂ ਦੋਹਾ ਕਤਰ ’ਚ ਹੈ। ਉਕਤ ਔਰਤ ਦਾ ਇਕ ਸਕਾ ਭਰਾ ਵੀ ਕਿਸੇ ਗੰਭੀਰ ਬੀਮਾਰੀ ਨਾਲ ਪੀੜਤ ਹੈ, ਜਿਸ ਕਾਰਨ ਉਹ ਕੁਝ ਸਮੇਂ ਤੋਂ ਪ੍ਰੇਸ਼ਾਨ ਸੀ। ਬਲਦੇਵ ਸਿੰਘ ਦੇ ਵੱਡੇ ਭਰਾ ਗਿਆਨੀ ਨਿਰਮਲ ਸਿੰਘ ਵੱਲੋਂ ਇਸ ਸਬੰਧੀ ਪੁਲਸ ਨੂੰ ਸੂਚਿਤ ਕਰਨ ਤੋਂ ਬਾਅਦ ਥਾਣਾ ਬੱਧਨੀ ਕਲਾਂ ਦੇ ਐੱਸ. ਐੱਚ. ਓ. ਪਲਵਿੰਦਰ ਸਿੰਘ ਵੱਲੋਂ ਮੌਕੇ ’ਤੇ ਪਹੁੰਚ ਕੇ ਗੋਤਾਖੋਰਾਂ ਦੀ ਮਦਦ ਨਾਨ ਔਰਤ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਪਰ ਦੇਰ ਸ਼ਾਮ ਤੱਕ ਔਰਤ ਦੀ ਲਾਸ਼ ਨਹੀਂ ਮਿਲੀ। ਇਸ ਸਬੰਧੀ ਥਾਣਾ ਬੱਧਨੀ ਕਲਾਂ ਦੇ ਐੱਸ. ਐੱਚ. ਓ. ਪਲਵਿੰਦਰ ਸਿੰਘ ਨੇ ਕਿਹਾ ਕਿ ਗੋਤਾਖੋਰਾਂ ਵੱਲੋਂ ਔਰਤ ਦੀ ਤਲਾਸ਼ ਕੀਤੀ ਜਾ ਰਹੀ ਹੈ। ਲਾਸ਼ ਮਿਲਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕੇਗਾ।
ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ
NEXT STORY