ਚੰਡੀਗੜ੍ਹ (ਰਮਨਜੀਤ) : ਚੰਡੀਗੜ੍ਹ ਯੂਨੀਵਰਸਿਟੀ ਦੇ ਕਥਿਤ ਅਸ਼ਲੀਲ ਵੀਡੀਓ ਕਲਿਪ ਮਾਮਲੇ ’ਚ ਪੁਲਸ ਦੀ ਜਾਂਚ ’ਚ ਇਕ ਆਰਮੀ ਜਵਾਨ ਬੁਝਾਰਤ ਬਣ ਕੇ ਸਾਹਮਣੇ ਆਇਆ ਹੈ। ਪੁਲਸ ਵੱਲੋਂ ਉਸ ਦਾ ਵੇਰਵਾ ਆਰਮੀ ਅਥਾਰਟੀਜ਼ ਨਾਲ ਸਾਂਝਾ ਕੀਤਾ ਗਿਆ ਹੈ ਤਾਂ ਕਿ ਉਸ ਨੂੰ ਅਧਿਕਾਰਕ ਤੌਰ ’ਤੇ ਪੁਲਸ ਪੁੱਛਗਿੱਛ ’ਚ ਸ਼ਾਮਲ ਕੀਤਾ ਜਾ ਸਕੇ ਅਤੇ ਲੋੜ ਪੈਣ ’ਤੇ ਗ੍ਰਿਫਤਾਰ ਵੀ ਕੀਤਾ ਜਾ ਸਕੇ। ਪਤਾ ਲੱਗਾ ਹੈ ਕਿ ਇਸ ਆਰਮੀ ਜਵਾਨ ਦੇ ਗ੍ਰਿਫਤਾਰ ਹੋਣ ਨਾਲ ਹੀ ਇਸ ਪੂਰੇ ਮਾਮਲੇ ਦੀ ਗੁੱਥੀ ਵੀ ਸੁਲਝ ਜਾਵੇਗੀ ਅਤੇ ਇਹ ਸਪੱਸ਼ਟ ਹੋ ਜਾਵੇਗਾ ਕਿ ਲੜਕੀ ’ਤੇ ਅਸ਼ਲੀਲ ਵੀਡੀਓ ਬਣਾਉਣ ਲਈ ਕਿਸ ਕਾਰਨ ਦਬਾਅ ਪਾਇਆ ਜਾ ਰਿਹਾ ਸੀ।
ਇਹ ਵੀ ਪੜ੍ਹੋ : ਦਿਲ ’ਚ ਵੱਡੇ ਅਰਮਾਨ ਲੈ ਕੇ ਕੈਨੇਡਾ ਭੇਜੀ ਪਤਨੀ ਨੇ ਚਾੜ੍ਹ ’ਤਾ ਚੰਨ, ਸੁਫ਼ਨੇ ’ਚ ਵੀ ਨਾ ਸੋਚਿਆ ਸੀ ਹੋਵੇਗਾ ਇਹ ਕੁੱਝ
ਜਾਣਕਾਰੀ ਅਨੁਸਾਰ ਮਾਮਲੇ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਵੱਲੋਂ ਦੋਸ਼ੀ ਲੜਕੀ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਸੀ ਕਿ ਜਿਸ ਨਾਲ ਉਸ ਦੀ ਵੀਡੀਓਜ਼ ਬਾਰੇ ਚੈਟ ਚੱਲ ਰਹੀ ਸੀ, ਉਕਤ ਨੰਬਰ ਕਿਸੇ ਆਰਮੀ ਜਵਾਨ ਕੋਲ ਚੱਲ ਰਿਹਾ ਹੈ, ਜੋ ਕਿ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਹੈ। ਪੁਲਸ ਵੱਲੋਂ ਉਸ ਬਾਰੇ ਪਤਾ ਲਗਾਉਣ ਤੇ ਪੁੱਛਗਿੱਛ ’ਚ ਸ਼ਾਮਲ ਕਰਨ ਲਈ ਉਸ ਦੀ ਜਾਣਕਾਰੀ ਭਾਰਤੀ ਫੌਜ ਦੇ ਅਧਿਕਾਰਕ ਦਫਤਰ ਨਾਲ ਸ਼ੇਅਰ ਕੀਤੀ ਗਈ ਹੈ। ਸੂਚਨਾ ਮਿਲੀ ਹੈ ਕਿ ਪੁਲਸ ਵੱਲੋਂ ਦਿੱਤੀ ਗਈ ਸੂਚਨਾ ਦੇ ਆਧਾਰ ’ਤੇ ਆਰਮੀ ਇੰਟੈਲੀਜੈਂਸ ਵੱਲੋਂ ਵੀ ਆਪਣੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦੇ ਤਹਿਤ ਦੋਸ਼ੀ ਆਰਮੀ ਜਵਾਨ ਤੋਂ ਪਹਿਲਾਂ ਆਰਮੀ ਅਥਾਰਟੀਜ਼ ਵੱਲੋਂ ਪੁੱਛਗਿੱਛ ਕਰਕੇ ਜਾਣਕਾਰੀ ਲਈ ਜਾਵੇਗੀ ਅਤੇ ਫਿਰ ਉਸ ਨੂੰ ਪੁਲਸ ਦੇ ਹਵਾਲੇ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਏਜੰਟ ਨੇ 7 ਲੱਖ ਲੈ ਕੇ ਪਾਸਪੋਰਟ ’ਤੇ ਲਗਾ ਦਿੱਤਾ ਕੈਨੇਡਾ ਦਾ ਵੀਜ਼ਾ, ਜਦੋਂ ਸੱਚ ਸਾਹਮਣੇ ਆਇਆ ਤਾਂ ਰਹਿ ਗਏ ਹੈਰਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਸਾਬਕਾ ਮੰਤਰੀ ਸਿੰਗਲਾ ਦੀਆਂ ਵਧਣਗੀਆਂ ਮੁਸ਼ਕਲਾਂ, ਅਦਾਲਤ ਵੱਲੋਂ ਸੰਮਨ ਜਾਰੀ
NEXT STORY