ਜਲਾਲਾਬਾਦ (ਬੰਟੀ ਦਹੂਜਾ)- ਜਲਾਲਾਬਾਦ ਦੇ ਛੋਟਾ ਟਿਵਾਣਾ ਰੋਡ ਓਮ ਆਸ਼ਰਮ ਦੇ ਨਜ਼ਦੀਕ ਇੱਕ ਕਰਿਆਨੇ ਦੀ ਦੁਕਾਨ 'ਤੇ ਦੇਰ ਰਾਤ ਦੁਕਾਨਦਾਰ ਅਤੇ ਇੱਕ ਗਾਹਕ ਵਿਚਾਲੇ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਤਕਰਾਰ ਹੋ ਗਈ। ਦੇਖਦੇ ਹੀ ਦੇਖਦੇ ਤਕਰਾਰ ਨੇ ਖੂਨੀ ਰੂਪ ਧਾਰ ਲਿਆ।
ਦੁਕਾਨਦਾਰ ਨੇ ਆਪਣੀ ਬੰਦੂਕ ਨਾਲ ਗਾਹਕ 'ਤੇ ਸਿੱਧੀ ਗੋਲੀ ਚਲਾ ਦਿੱਤੀ, ਜੋ ਗਾਹਕ ਦੇ ਗੁਪਤ ਅੰਗ ਦੇ ਨਜ਼ਦੀਕ ਜਾ ਲੱਗੀ। ਇਸ ਤੋਂ ਬਾਅਦ ਉਕਤ ਸ਼ਖ਼ਸ ਨੂੰ ਫੌਰੀ ਤੌਰ 'ਤੇ ਸਿਵਲ ਹਸਪਤਾਲ ਜਲਾਲਾਬਾਦ ਇਲਾਜ ਲਈ ਲਿਜਾਇਆ ਗਿਆ। ਜਿੱਥੋਂ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ ਗਿਆ।
ਜਾਣਕਾਰੀ ਦਿੰਦੇ ਹੋਏ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੁਕਾਨ 'ਤੇ ਇੱਕ ਗਾਹਕ ਸ਼ਰਾਬੀ ਹਾਲਤ ਦੇ ਵਿੱਚ ਆਇਆ ਸੀ ਜਿਸ ਦੇ ਨਾਲ ਇੱਕ ਪੰਜ ਸਾਲ ਦੀ ਛੋਟੀ ਜਿਹੀ ਬੱਚੀ ਵੀ ਸੀ। ਦੁਕਾਨਦਾਰ ਨੇ ਉਸ ਗਾਹਕ ਤੋਂ ਪੈਸੇ ਲੈਣੇ ਸਨ, ਜਿਸ ਨੂੰ ਲੈ ਕੇ ਦੋਹਾਂ ਵਿਚਾਲੇ ਕਹਾਸੁਣੀ ਤੇ ਗਾਲ਼ੀ-ਗਲੋਚ ਹੋ ਗਈ। ਇਸ ਤੋਂ ਬਾਅਦ ਤੈਸ਼ ਵਿੱਚ ਆਏ ਦੁਕਾਨਦਾਰ ਨੇ ਦੁਨਾਲੀ ਨਾਲ ਗਾਹਕ ਵੱਲ ਸਿੱਧਾ ਫਾਇਰ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਕਤ ਗਾਹਕ ਇੱਕ ਵਕੀਲ ਹੈ ਜਿਸ ਦਾ ਨਾਂ ਧਰਮਿੰਦਰ ਹੈ। ਉਧਰ ਦੂਜੇ ਪਾਸੇ ਦੁਕਾਨਦਾਰ ਦੀ ਮਾਂ ਨੇ ਕਿਹਾ ਕਿ ਉਸਦੇ ਦੋ ਬੇਟੇ ਅਤੇ ਘਰ ਵਾਲੇ ਦੇ ਨਾਲ 30-35 ਲੋਕਾਂ ਨੇ ਗੁੰਡਾਗਰਦੀ ਕੀਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੁੜ ਹੋਵੇਗੀ ਗੜ੍ਹੇਮਾਰੀ ਤੇ ਆਏਗਾ ਤੂਫ਼ਾਨ! ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ (ਵੀਡੀਓ)
ਜਦਕਿ ਦੂਜੇ ਪਾਸੇ ਮੌਕੇ 'ਤੇ ਸੈਰ ਕਰ ਰਹੇ ਇੱਕ ਰਾਮ ਸਿੰਘ ਨਾਮ ਦੇ ਸ਼ਖਸ ਨੇ ਦੱਸਿਆ ਕਿ ਦੁਕਾਨਦਾਰ ਦੀ ਮਾਂ ਝੂਠ ਬੋਲ ਰਹੀ ਹੈ ਕਿ ਉਥੇ 30-35 ਲੋਕ ਨਹੀਂ ਸਨ ਬਲਕਿ ਇੱਕ ਸ਼ਖਸ ਇਕੱਲਾ ਸੀ ਅਤੇ ਉਸ ਦੇ ਨਾਲ ਉਸਦੀ ਛੋਟੀ ਜਿਹੀ ਬੱਚੀ ਸੀ। ਦੁਕਾਨਦਾਰ ਤਿੰਨ ਪਿਓ ਪੁੱਤ ਸਨ ਜਿਨ੍ਹਾਂ ਵੱਲੋਂ ਉਕਤ ਸ਼ਖ਼ਸ ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਬੱਚੀ ਦੇ ਵੀ ਸਿਰ ਵਿੱਚ ਸੋਟੀ ਮਾਰੀ ਗਈ ਹੈ। ਕਾਫ਼ੀ ਦੇਰ ਹੰਗਾਮਾ ਕਰਨ ਮਗਰੋਂ ਦੁਕਾਨਦਾਰ ਨੇ ਗਾਹਕ ਨਾਲ ਕੁੱਟਮਾਰ ਕਰਨ ਤੋਂ ਬਾਅਦ ਗਾਹਕ ਵੱਲ ਗੋਲ਼ੀ ਚਲਾ ਦਿੱਤੀ।
ਇਸ ਤੋਂ ਬਾਅਦ ਜਲਾਲਾਬਾਦ ਸਬ ਡਿਵੀਜ਼ਨ ਦੇ ਡੀ.ਐੱਸ.ਪੀ. ਆਰ. ਸ਼ਰਮਾ ਮੌਕੇ 'ਤੇ ਪਹੁੰਚੇ, ਜਿਨਾਂ ਵੱਲੋਂ ਘਰ ਦੀ ਤਲਾਸ਼ੀ ਲੈਣ 'ਤੇ ਇੱਕ ਦੁਨਾਲੀ ਜਿਸ ਦੇ ਨਾਲ ਗੋਲੀ ਚਲਾਈ ਗਈ ਸੀ, ਉਸ ਨੂੰ ਬਰਾਮਦ ਕਰ ਲਿਆ ਗਿਆ ਹੈ ਅਤੇ ਸੀਸੀਟੀਵੀ ਫੁਟੇਜ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕਰ ਰਹੇ ਹਨ।
ਇਹ ਵੀ ਪੜ੍ਹੋ- 'ਬਿਗ ਬਾਸ' ਫੇਮ ਸ਼ਹਿਨਾਜ਼ ਗਿੱਲ ਦੇ ਪਿਤਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਫ਼ੋਨ ਕਰ ਕੇ ਮੰਗੀ 50 ਲੱਖ ਰੁਪਏ ਫਿਰੌਤੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਬਿਲ ਲਿਆਓ ਇਨਾਮ ਪਾਓ' ਸਕੀਮ ਗਲਤ ਬਿੱਲ ਜਾਰੀ ਕਰਨ 'ਤੇ ਹੋਵੇਗੀ ਵੱਡੀ ਕਾਰਵਾਈ: ਵਿੱਤ ਮੰਤਰੀ ਹਰਪਾਲ ਚੀਮਾ
NEXT STORY