ਤਪਾ ਮੰਡੀ, (ਸ਼ਾਮ)- ਬਾਹਰਲੇ ਓਵਰਬ੍ਰਿਜ ਨਜ਼ਦੀਕ ਪੁਲੀ ਦੀ ਖਸਤਾ ਹਾਲਤ ਕਾਰਨ ਗੈਸ ਟੈਂਕਰ ਨੇ ਮੋਟਰਸਾਈਕਲ ਸਵਾਰ ਨੂੰ ਅਾਪਣੀ ਲਪੇਟ ’ਚ ਲੈ ਕੇ ਉਸ ਦੀ ਲੱਤ ਫਰੈਕਚਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਬਾਹਰਲੇ ਬੱਸ ਸਟੈਂਡ ਤੋਂ ਨਾਮਦੇਵ ਮਾਰਗ ’ਤੇ ਚਡ਼੍ਹਦਿਆਂ ਹੀ ਮਾਨਸਾ ਸਾਈਡ ਤੋਂ ਰਾਜਿੰਦਰ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਤਾਜੋ ਮੋਟਰਸਾਈਕਲ ’ਤੇ ਖਰੀਦਦਾਰੀ ਕਰ ਕੇ ਵਾਪਸ ਅਾਪਣੇ ਪਿੰਡ ਜਾ ਰਿਹਾ ਸੀ ਤਾਂ ਪੁਲੀ ਦੀ ਖਸਤਾ ਹਾਲਤ ਕਾਰਨ ਇਹ ਹਾਦਸਾ ਵਾਪਰਨ ਕਾਰਨ ਮੋਟਰਸਾਈਕਲ ਸਵਾਰ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ, ਜਿਸ ਨੂੰ ਮਿੰਨੀ ਸਹਾਰਾ ਕਲੱਬ ਦੇ ਵਲੰਟੀਅਰਾਂ ਨੇ ਸਿਵਲ ਹਸਪਤਾਲ ਤਪਾ ਦਾਖਲ ਕਰਵਾਇਆ ਪਰ ਗੰਭੀਰ ਹਾਲਤ ਦੇਖਦਿਆਂ ਆਦੇਸ਼ ਹਸਪਤਾਲ ਬਠਿੰਡਾ ਰੈਫਰ ਕਰ ਦਿੱਤਾ। ਘਟਨਾ ਵਾਪਰਦੇ ਹੀ ਵੱਡੀ ਗਿਣਤੀ ’ਚ ਇਕੱਠੇ ਹੋਏ ਦੁਕਾਨਦਾਰਾਂ ਨੇ ਨੈਸ਼ਨਲ ਹਾਈਵੇ ਅਥਾਰਟੀ ਖਿਲਾਫ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਕੁਝ ਦਿਨ ਪਹਿਲਾਂ ਬਣੀ ਇਹ ਪੁਲੀ ਦੁਆਰਾ ਫਿਰ ਟੁੱਟਣ ਕਾਰਨ ਹਾਦਸੇ ਵਾਪਰ ਰਹੇ ਹਨ ਪਰ ਪ੍ਰਸ਼ਾਸਨ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਮੰਗ ਕੀਤੀ ਹੈ ਕਿ ਪੁਲੀ ਦੀ ਕੀਤੀ ਮੁਰੰਮਤ ਦੀ ਜਾਂਚ ਕਰਵਾਈ ਜਾਵੇ। ਘਟਨਾ ਉਪਰੰਤ ਤਪਾ ਪੁਲਸ ਵੀ ਮੌਕੇ ’ਤੇ ਪੁੱਜ ਗਈ। ਇਸ ਤੋਂ ਬਾਅਦ ਬਠਿੰਡਾ-ਬਰਨਾਲਾ ਮੁੱਖ ਮਾਰਗ ’ਤੇ ਘੁੰਨਸ ਨਜ਼ਦੀਕ ਕਾਰਾਂ ’ਚ ਕਾਰਾਂ ਵੱਜਣ ਕਾਰਨ ਵਾਹਨ ਹਾਦਸਾਗ੍ਰਸਤ ਹੋ ਗਏ ਅਤੇ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਸੇਵਾ ਕੇਂਦਰ ’ਚੋਂ 4 ਐੱਲ. ਸੀ. ਡੀਜ਼ ਚੋਰੀ
NEXT STORY