ਅਬੋਹਰ, (ਰਹੇਜਾ)– ਇਕ ਪਾਸੇ ਜਿਥੇ ਆਮ ਆਦਮੀ ਪਾਰਟੀ ਵੱਲੋਂ ਬੀਤੇ ਕਰੀਬ ਡੇਢ ਮਹੀਨੇ ਤੋਂ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਲਗਾਤਾਰ ਧਰਨਾ ਜਾਰੀ ਹੈ ਉਥੇ ਹੀ ਸਰਕਾਰ ਵੱਲੋਂ ਇਸ ਸਮੱਸਿਆ ਦੇ ਹੱਲ ਲਈ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸੇ ਲਡ਼ੀ ’ਚ ਅੱਜ ਸਵੇਰੇ ਦਾਣਾ ਮੰਡੀ ਦੇ ਨੇਡ਼ੇ ਇਕ ਢੱਟੇ ਨੇ ਰਿਕਸ਼ਾ ਚਾਲਕ ਨੂੰ ਪਟਕ ਕੇ ਗੰਭੀਰ ਫੱਟਡ਼ ਕਰ ਦਿੱਤਾ। ਜਾਣਕਾਰੀ ਦੇ ਅਨੁਸਾਰ ਰਿਕਸ਼ਾ ਚਾਲਕ ਰਾਜਪ੍ਰੀਤ ਸਿੰਘ ਅੱਜ ਤਡ਼ਕੇ ਦਾਣਾ ਮੰਡੀ ’ਚ ਬਣੀ ਸਬਜ਼ੀ ਮੰਡੀ ’ਚ ਰਿਕਸ਼ੇ ’ਤੇ ਸਬਜ਼ੀ ਲੋਡ ਕਰ ਕੇ ਜਾ ਰਿਹਾ ਸੀ ਤਾਂ ਇਸ ਦੌਰਾਨ ਇਕ ਢੱਟਾ ਨੇ ਉਸ ਨੂੰ ਟੱਕਰ ਮਾਰਦੇ ਹੋਏ ਪਟਕ ਦਿੱਤਾ, ਜਿਸ ਕਾਰਨ ਉਹ ਫੱਟਡ਼ ਹੋ ਗਿਆ ਅਤੇ ਉਸ ਦੀ ਲੱਤ ਟੁੱਟ ਗਈ। ਆਲੇ-ਦੁਆਲੇ ਦੇ ਲੋਕਾਂ ਨੇ ਇਸ ਗੱਲ ਦੀ ਸੂਚਨਾ 108 ਐਂਬੂਲੈਂਸ ਨੂੰ ਦਿੱਤੀ, ਜਿਸ ’ਤੇ 108 ਐਂਬੂਲੈਂਸ ਚਾਲਕਾਂ ਨੇ ਉਸ ਨੂੰ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ।
ਐੱਸ. ਡੀ. ਐੱਮ. ਨੇ ਲਿਆ ਵੱਖ-ਵੱਖ ਡੇਰਿਆਂ ’ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ
NEXT STORY