ਸਿਰਸਾ, (ਲਲਿਤ)- ਨੈਸ਼ਨਲ ਹਾਈਵੇ ’ਤੇ ਸਿਰਸਾ ਦੇ ਡਿੰਗ ਮੋਡ਼ ਕੋਲ ਇਕ ਪ੍ਰਾਈਵੇਟ ਬੱਸ ਹੇਠਾਂ ਆਏ ਮੋਟਰਸਾਈਕਲ ਸਵਾਰ ਦੁੱਧ ਵੇਚਣ ਵਾਲੇ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਬੱਸ ਚਾਲਕ ਮੌਕੋ ਤੋਂ ਫਰਾਰ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦੇ ਪੁਲਸ ਵੀ ਮੌਕੇ ’ਤੇ ਪੁੱਜ ਗਈ। ਜਾਣਕਾਰੀ ਮੁਤਾਬਕ ਵੀਰਵਾਰ ਸਵੇਰੇ ਇਕ ਪ੍ਰਾਈਵੇਟ ਬੱਸ ਫਤਿਹਾਬਾਦ ਤੋਂ ਆ ਰਹੀ ਸੀ। ਕ੍ਰਿਸ਼ਨ ਆਪਣੇ ਮੋਟਰਸਾਈਕਲ ਦੇ ਸਵਾਰ ਹੋ ਕੇ ਪਿੰਡਾਂ ’ਚ ਦੁੱਧ ਦੇਣ ਜਾ ਰਿਹਾ ਸੀ। ਹਾਈਵੇ ’ਤੇ ਬੱਸ ਚਾਲਕ ਨੇ ਕ੍ਰਿਸ਼ਨ ਨੂੰ ਹੇਠਾਂ ਦੇ ਦਿੱਤਾ। ਬੱਸ ਹੇਠਾਂ ਆਉਣ ਕਰ ਕੇ ਕ੍ਰਿਸ਼ਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਨੇ ਪਰਿਵਾਰ ਵਾਲਿਆਂ ਦੇ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਬੱਸ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।
ਰੇਲਗੱਡੀ ਦੀ ਫੇਟ ਵੱਜਣ ਨਾਲ ਅੌਰਤ ਦੀ ਮੌਤ
NEXT STORY