ਪਾਤੜਾਂ (ਚੋਪੜਾ)- ਸਥਾਨਕ ਸ਼ਹਿਰ ਦੇ ਚੁਨਾਗਰਾ ਰੋਡ 'ਤੇ ਗਰੀਨ ਐਵੇਨਿਊ ਕਾਲੋਨੀ ਵਿਚੋਂ ਵਾਟਰ ਟਰੀਟਮੈਂਟ ਪਲਾਂਟ ਲਈ ਜ਼ਮੀਨ 'ਚ ਪੁੱਟੇ ਟੋਏ ਵਿਚੋਂ ਮਿੱਟੀ ਕੱਢਦੇ ਸਮੇਂ ਇਕ ਮਜ਼ਦੂਰ ਵਿਅਕਤੀ ਅਤੇ ਮਜ਼ਦੂਰ ਔਰਤ ਮਿੱਟੀ ਦੀ ਢਿੱਗ ਡਿੱਗਣ ਕਾਰਨ ਦੱਬ ਗਏ। ਇਸ ਦੌਰਾਨ ਸਾਹ ਰੁਕਣ ਕਾਰਨ ਮਜ਼ਦੂਰ ਦੀ ਮੌਤ ਹੋ ਗਈ, ਜਦਕਿ ਔਰਤ ਦੀ ਹਾਲਤ ਸਥਿਰ ਬਣੀ ਹੋਈ ਹੈ।
ਜਾਣਕਾਰੀ ਦਿੰਦਿਆਂ ਥਾਣਾ ਸਿਟੀ ਇੰਚਾਰਜ ਕਰਨੈਲ ਸਿੰਘ ਨੇ ਦੱਸਿਆ ਕਿ ਚੁਨਾਗਰਾ ਰੇਡ ਤੇ ਗ੍ਰੀਨ ਐਵੀਨਿਊ ਕਲੋਨੀ ਵਿੱਚ ਕੁਝ ਮਜ਼ਦੂਰ ਇੱਕ ਡੂੰਘੇ ਟੋਏ ਚੋਂ ਮਿੱਟੀ ਕੱਢਣ ਦਾ ਕੰਮ ਕਰ ਰਹੇ ਸਨ। ਇਸ ਦੌਰਾਨ ਉਪਰੋਂ ਮਿੱਟੀ ਦੀ ਢਿੱਗ ਡਿੱਗਣ ਕਾਰਨ ਮਜ਼ਦੂਰ ਮਿੱਟੀ 'ਚ ਦੱਬ ਗਏ, ਜਿਨ੍ਹਾਂ ਨੂੰ ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਬਾਹਰ ਕੱਢ ਲਿਆ।
ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਭਿਆਨਕ ਹਾਦਸਾ, ਔਰਤ ਨੂੰ ਬਚਾਉਂਦਿਆਂ ਹੋਈ ਜ਼ਬਰਦਸਤ ਟੱਕਰ, ਇਕ-ਦੂਜੇ 'ਤੇ ਚੜ੍ਹੀਆਂ ਗੱਡੀਆਂ
ਇਕ ਮਜ਼ਦੂਰ ਵਿਅਕਤੀ ਹਰਬੰਸ ਸਿੰਘ ਸੋਨੀ ਪੁੱਤਰ ਜੱਗਾ ਰਾਮ ਵਾਸੀ ਗੋਬਿੰਦਪੁਰਾ ਪੈਦ ਦੀ ਮੌਤ ਹੋ ਗਈ ਅਤੇ ਇਕ ਔਰਤ ਮਨਦੀਪ ਕੌਰ ਪਤਨੀ ਸੁਰਜੀਤ ਰਾਮ ਵਾਸੀ ਅਤਾਲਾਂ ਨੂੰ ਗੰਭੀਰ ਹਾਲਤ ਵਿਚ ਮੁਸ਼ਕਿਲ ਨਾਲ ਬਾਹਰ ਕੱਢਿਆ ਗਿਆ, ਜਿਸ ਨੂੰ ਪਾਤੜਾਂ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਉੱਥੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂ 174 ਦੀ ਕਾਰਵਾਈ ਕਰਦਿਆਂ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਲਈ ਲਾਸ਼ ਆਪਣੇ ਕਬਜ਼ੇ ਚ ਲੈ ਲਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੰਗਰੂਰ 'ਚ ਨਕਲੀ ਸ਼ਰਾਬ ਦਾ ਮਾਮਲਾ: ਗਿਰੋਹ ਦੇ ਹੁਣ ਤੱਕ 10 ਮੁਲਜ਼ਮ ਗ੍ਰਿਫ਼ਤਾਰ
NEXT STORY