ਸੰਗਰੂਰ (ਵਿਜੈ ਕੁਮਾਰ ਸਿੰਗਲਾ)- ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਅੱਜ ਜ਼ਿਲੇ ਦੇ ਰੇਤਾ ਵਿਕਰੇਤਾਵਾਂ ਨਾਲ ਮੀਟਿੰਗ ਕਰਦਿਆਂ ਸਪੱਸ਼ਟ ਦਿਸ਼ਾ ਨਿਰਦੇਸ਼ ਜਾਰੀ ਕੀਤੇ ਕਿ ਪੰਜਾਬ ਸਰਕਾਰ ਵੱਲੋਂ ਨਿਰਧਾਰਿਤ ਰੇਤੇ ਦੀਆਂ ਕੀਮਤਾਂ ਨਾਲੋਂ ਵੱਧ ਭਾਅ ਵਸੂਲਣ ਵਾਲਿਆਂ ਖਿਲਾਫ਼ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਅਨਮੋਲ ਸਿੰਘ ਧਾਲੀਵਾਲ, ਐੱਸ.ਪੀ. ਸ਼੍ਰੀ ਪਲਵਿੰਦਰ ਸਿੰਘ ਚੀਮਾ ਅਤੇ ਐੱਸ. ਡੀ. ਓ. ਡਰੇਨੇਜ਼-ਕਮ-ਮਾਈਨਿੰਗ ਸ਼੍ਰੀ ਹੇਮ ਸਿੰਘ ਸਮੇਤ ਜ਼ਿਲੇ ਭਰ ਤੋਂ ਆਏ ਰੇਤਾ ਵਿਕਰੇਤਾਵਾਂ ਤੇ ਟਰਾਂਸਪੋਰਟਰਾਂ ਨਾਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰੇਤਾ, ਆਮ ਵਰਤੋਂ ਦੀਆਂ ਵਸਤਾਂ 'ਚ ਸ਼ਾਮਲ ਹੈ ਅਤੇ ਇਸ ਦੀ ਕਾਲਾਬਜ਼ਾਰੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਹ ਖਬਰ ਪੜ੍ਹੋ- ਪੁਰਤਗਾਲ 'ਚ 13 ਫੁੱਟਬਾਲ ਖਿਡਾਰੀ ਕੋਰੋਨਾ ਦੇ ਓਮਿਕਰੋਨ ਵੇਰੀਐਂਟ ਪਾਜ਼ੇਟਿਵ
ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਵਧੇਰੇ ਚੌਕਸੀ ਵਰਤਣ ਦੀ ਹਦਾਇਤ ਕੀਤੀ ਅਤੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਨੋਟੀਫਾਈ ਕੀਤੇ ਭਾਅ ਨਾਲੋਂ ਵੱਧ ਭਾਅ ਵਸੂਲੇ ਜਾਣ ਦਾ ਮਾਮਲਾ ਸਾਹਮਣੇ ਆਉਣ ’ਤੇ ਜਲਦ ਕਾਰਵਾਈ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਰੇਤਾ ਵਾਜਬ ਦਰਾਂ ’ਤੇ ਮੁਹੱਈਆ ਕਰਵਾਉਣ ਲਈ ‘ਪੰਜਾਬ ਸਟੇਟ ਸੈਂਡ ਐਂਡ ਗਰੇਵਲ ਮਾਈਨਿੰਗ ਪਾਲਸੀ-2021’ ਤਹਿਤ ਰੇਤ ਦਾ ਭਾਅ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਪਿੱਟ ਹੈੱਡ ਤੇ ਸੋਰਸ (ਵਾਜਬ ਢੋਆ ਢੁਆਈ ਖਰਚਾ ਵੱਖਰਾ) ’ਤੇ ਨਿਰਧਾਰਿਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ 'ਚ ਰੇਤ ਦੀਆਂ ਖੱਡਾਂ ਨਹੀਂ ਹਨ ਅਤੇ ਇਹ ਰੇਤ ਜ਼ਿਆਦਾਤਰ ਲੁਧਿਆਣਾ, ਰੂਪਨਗਰ ਅਤੇ ਪਠਾਨਕੋਟ ਜ਼ਿਲੇ ਦੀਆਂ ਖੱਡਾਂ ਅਤੇ ਦਰਿਆਵਾਂ ਤੋਂ ਭਰਿਆ ਜਾਣ ਵਾਲਾ ਹੁੰਦਾ ਹੈ । ਉਨ੍ਹਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਲੁਧਿਆਣਾ ਦੀਆਂ ਮਨਜ਼ੂਰ ਸ਼ੁਦਾ ਖੱਡਾਂ ਤੋਂ ਆਉਣ ਵਾਲੇ ਰੇਤੇ ਦਾ ਭਾਅ ਪ੍ਰਤੀ ਘਣ ਫੁੱਟ 25.31 ਰੁਪਏ, ਜ਼ਿਲਾ ਰੋਪੜ ਤੋਂ 28.26 ਰੁਪਏ ਅਤੇ ਪਠਾਨਕੋਟ ਤੋਂ 33.07 ਰੁਪਏ ਦਾ ਭਾਅ ਤੈਅ ਕੀਤਾ ਗਿਆ ਹੈ।
ਇਹ ਖਬਰ ਪੜ੍ਹੋ- BAN v PAK : ਸ਼ਾਹੀਨ ਦਾ ਕਹਿਰ, ਪਾਕਿ ਨੂੰ ਜਿੱਤ ਲਈ 93 ਦੌੜਾਂ ਦੀ ਜ਼ਰੂਰਤ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਪੁਲਸ ਕਾਂਸਟੇਬਲ ਭਰਤੀ 'ਚ ਯੋਗ ਉਮੀਦਵਾਰਾਂ ਦੇ ਨਾਂ ਸ਼ਾਮਲ ਹੋਣ ਤੇ ਭੜਕੇ ਨੌਜਵਾਨਾਂ ਵੱਲੋਂ ਸੰਗਰੂਰ ਵਿਖੇ ਧਰਨਾ
NEXT STORY