ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)—ਜ਼ਿਲਾ ਪੁਲਸ ਮੁਖੀ ਮਨਜੀਤ ਸਿੰਘ ਢੇਸੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਰਣਬੀਰ ਸਿੰਘ ਕਪਤਾਨ ਪੁਲਸ (ਡੀ) ਸ੍ਰੀ ਮੁਕਤਸਰ ਸਾਹਿਬ ਅਤੇ ਗੁਰਤੇਜ ਸਿੰਘ ਸੰਧੂ ਡੀ.ਐੱਸ.ਪੀ ਗਿੱਦੜਬਾਹਾ ਦੀ ਨਿਗਰਾਨੀ ਹੇਠ ਇੰਚਾਰਜ ਐਕਸਾਇਜ ਸਟਾਫ ਇੰਸ: ਕੁਲਦੀਪ ਸ਼ਰਮਾ ਅਤੇ ਥਾਣਾ ਗਿੱਦੜਬਾਹਾ ਮੁਖੀ ਐੱਸ: ਆਈ: ਕ੍ਰਿਸ਼ਨ ਕੁਮਾਰ ਨੂੰ ਉਸ ਸਮਂੇ ਭਾਰੀ ਸਫਲਤਾ ਪ੍ਰਾਪਤ ਹੋਈ ਜਦੋਂ ਪੁਲਸ ਨੇ ਮੁਖਬਰੀ ਮਿਲੀ ਕਿ ਮਨਜੀਤ ਸਿੰਘ ਉਰਫ ਨਿੱਕਾ ਪੁੱਤਰ ਪ੍ਰੀਤਮ ਸਿੰਘ ਕੋਮ ਜੱਟ ਸਿੱਖ ਨਿਵਾਸੀ ਪਿਉਰੀ ਅਤੇ ਰਮੇਸ਼ ਕੁਮਾਰ ਉਰਫ ਕਾਕਾ ਪੁੱਤਰ ਕੇਵਲ ਕੁਮਾਰ ਕੋਮ ਮਹਾਜਨ ਨਿਵਾਸੀ ਪਿਉਰੀ ਨਾਜਾਇਜ਼ ਸ਼ਰਾਬ ਵੇਚਣ ਦਾ ਕੰਮ ਕਰਦੇ ਹਨ। ਜਿਸ ਤੇ
ਪੁਲਸ ਪਾਰਟੀ ਵਲੋਂ ਮਨਜੀਤ ਸਿੰਘ ਉਰਫ ਨਿੱਕਾ ਦੇ ਘਰ ਰੇਡ ਕੀਤਾ ਗਿਆ। ਜੋ ਪੁਲਸ ਪਾਰਟੀ ਨੂੰ ਦੇਖ ਕੇ ਦੋਸ਼ੀ ਰਮੇਸ਼ ਕੁਮਾਰ ਉਰਫ ਕਾਲਾ ਮੌਕਾ ਤੋ ਭੱਜਣ ਵਿੱਚ ਕਾਮਯਾਬ ਹੋ ਗਿਆ ਜਦਕਿ ਮਨਜੀਤ ਸਿੰਘ ਉਰਫ ਨਿੱਕਾ ਨੂੰ ਪੁਲਸ ਨੇ ਮੌਕੇ 'ਤੇ ਕਾਬੂ ਕਰ ਲਿਆ। ਪੁਲਸ ਨੂੰ ਇਸ ਰੇਡ 'ਚ 55 ਪੇਟੀਆਂ ਸ਼ਰਾਬ ਮਾਰਕਾ ਫਸਟ ਚੁਆਇਸ ਹਰਿਆਣਾ ਅਤੇ 55 ਪੇਟੀਆਂ ਸ਼ਰਾਬ ਮਾਰਕਾ ਸ਼ਹਿਨਾਈ ਹਰਿਆਣਾ (ਕੁੱਲ 110 ਪੇਟੀਆਂ) ਬਰਾਮਦ ਹੋਈਆ। ਜਿਨ੍ਹਾਂ ਵਿਰੁੱਧ ਮੁਕੱਦਮਾ ਨੰਬਰ 155 ਮਿਤੀ 26.09.18 ਅ/ਧ 61-1/14 ਐਕਸਾਇਜ ਐਕਟ ਥਾਣਾ ਗਿੱਦੜਬਾਹਾ ਦਰਜ ਰਜਿਸਟਰ ਕੀਤਾ ਜਾ ਚੁੱਕਾ ਹੈ ਅਤੇ ਮਾਮਲੇ ਦੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਨਸ਼ੇ 'ਚ ਟੱਲੀ ਹੋਏ ਐਂਬੂਲੈਂਸ ਡਰਾਈਵਰ ਨੇ ਕੁੱਟ ਸੁੱਟੇ ਟੋਲ ਮੁਲਾਜ਼ਮ (ਵੀਡੀਓ)
NEXT STORY