ਸ਼ੇਰਪੁਰ (ਅਨੀਸ਼) : ਬਲਾਕ ਸ਼ੇਰਪੁਰ ਦੇ ਪਿੰਡ ਕਾਤਰੋਂ ਵਿਖੇ ਪਿਛਲੇ ਕਰੀਬ 3 ਸਾਲਾਂ ਤੋਂ ਅਕਸਰ ਖਾਨ ਪਰਾਲੀ ਤੋਂ ਤੂੜੀ ਬਣਾ ਕੇ ਆਪਣੀ ਆਜੀਵਿਕਾ ਕਮਾ ਰਿਹਾ ਹੈ ਅਤੇ ਇਸ ਮਿਹਨਤੀ ਕਾਮੇ ਦੀ ਹੌਂਸਲਾ ਅਫਜਾਈ ਕਰਨ ਪੁੱਜੇ ਐੱਸ.ਡੀ.ਐੱਮ. ਧੂਰੀ ਅਮਿਤ ਗੁਪਤਾ ਅਤੇ ਡੀ.ਐੱਸ.ਪੀ. ਤਲਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਨਿਰੰਤਰ ਮਿਹਨਤ ਤੇ ਲਗਨ ਨਾਲ ਜਿੱਥੇ ਵਿੱਤੀ ਮਜ਼ਬੂਤੀ ਆਉਂਦੀ ਹੈ, ਉਥੇ ਹੀ ਜੀਵਨ ’ਚ ਚੁਣੌਤੀਆਂ ਦਾ ਦ੍ਰਿੜਤਾ ਨਾਲ ਸਾਹਮਣਾ ਕਰਨ ਦਾ ਬਲ ਵੀ ਪੈਦਾ ਹੁੰਦਾ ਹੈ।
ਇਹ ਵੀ ਪੜ੍ਹੋ : ਕਾਰ ਸਵਾਰ ਬਾਰਾਤੀਆਂ ਵੱਲੋਂ ਟਰੱਕ ਡਰਾਈਵਰ ਤੇ ਸਾਥੀ ਨਾਲ ਕੁੱਟਮਾਰ, ਖੋਹੇ ਪੈਸੇ ਤੇ ਚਾਬੀਆਂ
ਡਿਪਟੀ ਕਮਿਸ਼ਨਰ ਜੋਰਵਾਲ ਦੇ ਨਿਰਦੇਸ਼ਾਂ ’ਤੇ ਐੱਸ.ਡੀ.ਐੱਮ. ਅਮਿਤ ਗੁਪਤਾ ਅਤੇ ਡੀ.ਐੱਸ.ਪੀ. ਤਲਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਖੇਤੀਬਾੜੀ ਵਿਕਾਸ ਅਫ਼ਸਰ ਨਰਿੰਦਰਪਾਲ ਸਿੰਘ ਤੇ ਹੋਰ ਅਧਿਕਾਰੀਆਂ ਵੱਲੋਂ ਸਬ ਡਵੀਜ਼ਨ ਦੇ ਅਧੀਨ ਆਉਂਦੇ ਪਿੰਡਾਂ ’ਚ ਪਰਾਲੀ ਮੈਨੇਜਮੈਂਟ ’ਚ ਜੁਟੇ ਅਗਾਂਹਵਧੂ ਕਿਸਾਨਾਂ ਦੀ ਹੌਸਲਾ ਅਫਜਾਈ ਕੀਤੀ ਜਾ ਰਹੀ ਹੈ। ਐੱਸ.ਡੀ.ਐੱਮ. ਅਮਿਤ ਗੁਪਤਾ ਨੇ ਦੱਸਿਆ ਕਿ ਅਕਸਰ ਖਾਨ ਨੇ ਮਿਹਨਤੀ ਸੁਭਾਅ ਦੇ ਬਲਬੂਤੇ ਆਪਣਾ ਪੈਡੀ ਸਟ੍ਰਾਅ ਚੌਪਰ ਲਿਆ ਹੋਇਆ ਹੈ ਅਤੇ ਮੌਜੂਦਾ ਸੀਜ਼ਨ ’ਚ ਕਰੀਬ 70 ਏਕੜ ਰਕਬੇ ’ਚ ਪਰਾਲੀ ਤੋਂ ਤੂੜੀ ਬਣਾ ਚੁੱਕਾ ਹੈ।
ਇਹ ਵੀ ਪੜ੍ਹੋ : ਦੀਵਾਲੀ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ, ਲੜੀਆਂ ਲਗਾ ਰਹੇ ਨੌਜਵਾਨ ਨਾਲ ਵਾਪਰਿਆ ਭਿਆਨਕ ਹਾਦਸਾ
ਉਨ੍ਹਾਂ ਕਿਹਾ ਕਿ ਅਕਸਰ ਖਾਨ ਵਾਂਗ ਸਬ ਡਵੀਜ਼ਨ ਧੂਰੀ ’ਚ ਅਨੇਕਾਂ ਕਿਸਾਨ ਜਾਂ ਹੋਰ ਮਿਹਨਤੀ ਕਾਮੇ ਹਨ ਜਿਹੜੇ ਪਰਾਲੀ ਮੈਨੇਜਮੈਂਟ ’ਚ ਅਜਿਹੇ ਹੀ ਕਾਰਜਾਂ ਵਾਂਗ ਵਧ ਚੜ੍ਹ ਕੇ ਸਹਿਯੋਗ ਪਾ ਰਹੇ ਹਨ ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਦਾ ਧੰਨਵਾਦੀ ਹੈ ਕਿਉਂਕਿ ਪਰਾਲੀ ਨੂੰ ਸਾੜਨ ਦੀ ਬਜਾਏ ਤੂੜੀ ਬਣਾਉਣ, ਸੀ.ਐੱਨ.ਜੀ, ਗੱਤਾ ਨਿਰਮਾਣ ਜਾਂ ਅਜਿਹੇ ਹੋਰ ਢੰਗਾਂ ਨਾਲ ਸੰਭਾਲੇ ਜਾਣ ਦੀ ਲੋੜ ਹੈ ਤਾਂ ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।
ਇਹ ਵੀ ਪੜ੍ਹੋ : ਇੰਗਲੈਂਡ ਤੋਂ ਆਏ ਪਿਓ ਨੇ ਹਥਿਆਰਾਂ ਦੀ ਨੋਕ 'ਤੇ ਆਪਣੇ ਹੀ ਪੁੱਤ ਨੂੰ ਕੀਤਾ ਅਗਵਾ, ਮਾਮਲਾ ਜਾਣ ਹੋ ਜਾਓਗੇ ਹੈਰਾਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਖ਼ਰ ਮਿਲ ਹੀ ਗਿਆ 'ਬਾਬੂ', ਰੋ-ਰੋ ਹਾਲੋਂ ਬੇਹਾਲ ਹੋ ਗਈ ਸੀ ਮਾਂ, ਸਾਹਮਣੇ ਆਈਆਂ ਤਸਵੀਰਾਂ
NEXT STORY