ਸ੍ਰੀ ਮੁਕਤਸਰ ਸਾਹਿਬ/ਜਲਾਲਾਬਾਦ,(ਪਵਨ ਤਨੇਜਾ, ਹਰੀਸ਼ ਸੇਤੀਆ) : 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਬੁੱਧੀਜੀਵੀ ਸੈਲ ਦੇ ਸੂਬਾ ਚੇਅਰਮੈਨ ਅਨੀਸ਼ ਸਿਡਾਨਾ ਨੇ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਪਾਰਟੀ ਵਲੋਂ ਚੋਣ ਲੜਨ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਬੀਤੇ ਦਿਨੀ ਅਨੀਸ਼ ਸਿਡਾਨਾ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਚੰਡੀਗੜ•'ਚ ਕਾਂਗਰਸ ਭਵਨ ਪਹੁੰਚੇ। ਇਸ ਮੌਕੇ ਅਨੀਸ਼ ਸਿਡਾਨਾ ਵਲੋਂ ਕੈਪਟਨ ਸੰਦੀਪ ਸੰਧੂ ਨੂੰ ਲੋਕ ਸਭਾ ਚੋਣਾਂ ਵਿੱਚ ਬਤੌਰ ਉਮੀਂਦਵਾਰ ਲਈ ਟਿਕਟ ਸੰੰਬੰਧੀ ਫਾਇਲ ਵੀ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਅਨੀਸ਼ ਸਿਡਾਨਾ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ 'ਚ ਆਪਣਾ ਕੰਮ ਕਰ ਰਹੇ ਹਨ ਅਤੇ ਕਦੇ ਵੀ ਇਨ੍ਹਾਂ ਦਾ ਨਾਅ ਭ੍ਰਿਸ਼ਟਾਚਾਰ ਅਤੇ ਹੋਰ ਵਿਵਾਦਾਂ ਵਿੱਚ ਨਹੀਂ ਆਇਆ ਹੈ ਅਤੇ ਅਰੋੜਾ ਬਿਰਾਦਰੀ ਵੀ ਚਾਹੇਗੀ ਕਿ ਉਨ੍ਹਾਂ ਨੂੰ ਕੋਈ ਅਜਿਹਾ ਨੇਤਾ ਮਿਲੇ ਜੋ ਆਪਣੀ ਸਾਫ ਸਖਸ਼ੀਅਤ ਰੱਖਦਾ ਹੋਵੇ। ਜੇਕਰ ਪਾਰਟੀ ਅਨੀਸ਼ ਸਿਡਾਨਾ ਦੇ ਨਾਅ 'ਤੇ ਮੋਹਰ ਲਗਾਉਂਦੀ ਹੈ ਤਾਂ ਕਿਧਰੇ ਨਾ ਕਿਧਰੇ ਉਹ ਬਾਕੀ ਪਾਰਟੀਆਂ ਨੂੰ ਸਖਤ ਟੱਕਰ ਦੇ ਸਕਦੇ ਹਨ।
ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਅਨੀਸ਼ ਸਿਡਾਨਾ ਨੇ ਕਿਹਾ ਕਿ ਲੋਕ ਸਭਾ ਹਲਕਾ ਫਿਰੋਜ਼ਪੁਰ ਵਿੱਚ ਅਰੋੜਾ ਬਿਰਾਦਰੀ ਦਾ 4 ਲੱਖ ਤੋਂ ਵੱਧ ਵੋਟਬੈਂਕ ਹੈ ਪਰ ਕਾਂਗਰਸ ਪਾਰਟੀ ਪਿਛਲੀਆਂ ਚੋਣਾਂ ਘੱਟ ਹੀ ਅੰਤਰ ਨਾਲ ਹਾਰਦੀ ਰਹੀ ਹੈ ਪਰ ਜੇਕਰ ਪਾਰਟੀ ਉਨ੍ਹਾਂ ਨੂੰ ਚੋਣ ਲੜਨ ਦਾ ਮੌਕਾ ਦਿੰਦੀ ਹੈ ਤਾਂ ਉਹ ਕਾਂਗਰਸ ਪਾਰਟੀ ਦੇ ਹਾਰ ਦੇ ਸਿਲਸਿਲੇ ਨੂੰ ਜ਼ਰੂਰ ਖਤਮ ਕਰਨਗੇ। ਉਨ੍ਹਾਂ ਕਿਹਾ ਕਿ ਸਿਰਫ ਅਰੋੜਾ ਬਿਰਾਦਰੀ ਹੀ ਨਹੀਂ ਬਲਕਿ ਹੋਰਨਾਂ ਬਿਰਾਦਰੀਆਂ ਨੂੰ ਨਾਲ ਲੈ ਕੇ ਉਹ ਚੋਣ ਮੈਦਾਨ 'ਚ ਉਤਰਨ ਲਈ ਤਿਆਰ ਹਨ। ਇਸ ਮੌਕੇ ਉਨ੍ਹਾਂ ਨਾਲ ਸਤਪਾਲ ਇਜਪੁਜਾਨੀ, ਸੰਦੀਪ ਗੁਲਬੱਦਰ ਵਪਾਰ ਮੰਡਲ ਫਾਜ਼ਿਲਕਾ, ਗੁਰਦਾਸ ਗਿਰਧਰ ਮੁਕਤਸਰ, ਅਨੂ ਅਹੂਜਾ ਮਲੋਟ, ਕੁਲਵੰਤ ਕਟਾਰੀਆ ਮੁੱਦਕੀ, ਤਰਸੇਮ ਮੱਲਾ ਤਲਵੰਡੀ, ਹਰੀਸ਼ ਗੁੰਬਰ ਮੰਡੀ ਰੋੜਾਂਵਾਲੀ, ਸੁਧੀਰ ਨੁਕੇਰੀਆ ਬਲਾਕ ਸੰਮਤੀ ਮੈਂਬਰ, ਰਾਜਾ ਬਰਾੜ•, ਮੰਗਲ ਸਿੰਘ, ਪਰਮਜੀਤ ਵੈਰੋਕਾ, ਗੁਰਜਿੰਦਰ ਸਿੰਘ, ਨਰਿੰਦਰ ਸਿੰਘ ਨੰਨੂ ਕੁੱਕੜ ਅਤੇ ਹੋਰ ਵਰਕਰ ਮੌਜੂਦ ਸਨ।
ਪਟਿਆਲਾ : ਨਾਭਾ ਭਾਦਸੋ ਰੋਡ 'ਤੇ ਸੜਕ ਹਾਦਸੇ ਦੌਰਾਨ 3 ਦੀ ਮੌਤ
NEXT STORY